ਸਭ ਤੋਂ ਸਸਤੇ 5ਜੀ ਫੋਨ ''ਤੇ ਮਿਲ ਰਿਹਾ ਬੰਪਰ ਡਿਸਕਾਊਂਟ, 9 ਹਜ਼ਾਰ ਰੁਪਏ ਤੋਂ ਵੀ ਘੱਟ ''ਚ ਖ਼ਰੀਦਣ ਦਾ ਮੌਕਾ

03/09/2024 4:48:46 PM

ਗੈਜੇਟ ਡੈਸਕ- ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਅਤੇ ਤੁਹਾਡਾ ਬਜਟ ਘੱਟ ਹੈ, ਤਾਂ POCO ਇੱਕ ਸ਼ਾਨਦਾਰ ਆਫਰ ਲੈ ਕੇ ਆਇਆ ਹੈ। ਕੰਪਨੀ ਆਪਣਾ POCO M6 5G ਨੂੰ 9 ਹਜ਼ਾਰ ਰੁਪਏ ਤੋਂ ਘੱਟ 'ਚ ਵੇਚ ਰਹੀ ਹੈ। ਹਾਲਾਂਕਿ ਇਸ ਦੇ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਕੰਪਨੀ ਨੇ ਇਸ ਫੋਨ ਨੂੰ ਪਿਛਲੇ ਸਾਲ ਦਸੰਬਰ 'ਚ ਲਾਂਚ ਕੀਤਾ ਸੀ।

ਇਹ ਸਮਾਰਟਫੋਨ MediaTek Dimensity 6100+ ਪ੍ਰੋਸੈਸਰ ਨਾਲ ਆਉਂਦਾ ਹੈ। ਡਿਵਾਈਸ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 18W ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਹ ਸਮਾਰਟਫੋਨ ਤਿੰਨ ਰੈਮ ਅਤੇ ਸਟੋਰੇਜ ਕਨਫਿਗਰੇਸ਼ਨ 'ਚ ਆਉਂਦਾ ਹੈ। ਆਓ ਜਾਣਦੇ ਹਾਂ ਇਸ ਫੋਨ 'ਤੇ ਮਿਲ ਰਹੇ ਮੌਜੂਦ ਆਫਰਸ ਬਾਰੇ।

POCO M6 5G ਦੀ ਕੀਮਤ

ਕੰਪਨੀ ਨੇ ਇਸ ਫੋਨ ਨੂੰ ਤਿੰਨ ਕਨਫਿਗਰੇਸ਼ਨ 'ਚ ਲਾਂਚ ਕੀਤਾ ਹੈ। ਇਸ ਦਾ 4GB ਰੈਮ + 128GB ਸਟੋਰੇਜ ਵਾਲਾ ਬੇਸ ਵੇਰੀਐਂਟ 10,499 ਰੁਪਏ ਵਿੱਚ ਆਉਂਦਾ ਹੈ। ਸਮਾਰਟਫੋਨ ਦੇ 6GB ਰੈਮ + 128GB ਸਟੋਰੇਜ ਵੇਰੀਐਂਟ ਦੀ ਕੀਮਤ 11,499 ਰੁਪਏ ਹੈ। ਜਦੋਂ ਕਿ ਇਸ ਦੇ 8GB ਰੈਮ + 256GB ਸਟੋਰੇਜ ਦੀ ਕੀਮਤ 13,499 ਰੁਪਏ ਹੈ।

ਸਮਾਰਟਫੋਨ ਗਲੈਕਸੀ ਬਲੈਕ, ਓਰੀਅਨ ਬਲੂ ਅਤੇ ਗ੍ਰੀਨ ਕਲਰ 'ਚ ਆਉਂਦਾ ਹੈ। ਇਹ ਸਮਾਰਟਫੋਨ 10 ਮਾਰਚ ਤੋਂ 8,799 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਉਪਲੱਬਧ ਹੋਵੇਗਾ। ਇਹ ਆਫਰ ਏਅਰਟੈੱਲ ਦੇ ਐਕਸਕਲੂਸਿਵ ਵਰਜ਼ਨ ਲਈ ਹੈ। ਇਸ ਦੇ ਨਾਲ ਹੀ ਕੰਪਨੀ 50GB ਦਾ ਵਨ ਟਾਈਮ ਮੋਬਾਈਲ ਡਾਟਾ ਆਫਰ ਦੇ ਰਹੀ ਹੈ।

ਫੀਚਰਜ਼

POCO M6 5G ਵਿੱਚ 6.74-ਇੰਚ ਦੀ HD+ ਡਿਸਪਲੇ ਹੈ, ਜੋ 90Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਸਕਰੀਨ 600 ਨਿਟਸ ਦੀ ਪੀਕ ਬ੍ਰਾਈਟਨੈੱਸ ਦੇ ਨਾਲ ਆਉਂਦੀ ਹੈ। ਸਕਰੀਨ ਸੁਰੱਖਿਆ ਲਈ ਕਾਰਨਿੰਗ ਗੋਰਿਲਾ ਗਲਾਸ 3 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਇਹ ਸਮਾਰਟਫੋਨ MediaTek Dimensity 6100+ ਪ੍ਰੋਸੈਸਰ 'ਤੇ ਕੰਮ ਕਰਦਾ ਹੈ।

ਹੈਂਡਸੈੱਟ 8GB ਰੈਮ ਅਤੇ 256GB ਸਟੋਰੇਜ ਦੇ ਨਾਲ ਆਉਂਦਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 13 'ਤੇ ਆਧਾਰਿਤ MIUI 14 'ਤੇ ਕੰਮ ਕਰਦਾ ਹੈ। ਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਡਿਵਾਈਸ 50MP AI ਬੈਕਡ ਪ੍ਰਾਇਮਰੀ ਕੈਮਰੇ ਦੇ ਨਾਲ ਆਉਂਦਾ ਹੈ।

ਸਮਾਰਟਫੋਨ 'ਚ 5MP ਦਾ ਫਰੰਟ ਕੈਮਰਾ ਮੌਜੂਦ ਹੈ। POCO M6 5G ਨੂੰ ਪਾਵਰ ਦੇਣ ਲਈ, 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 18W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

Rakesh

This news is Content Editor Rakesh