ਭਾਰਤ ’ਚ ਲਾਂਚ ਹੋਇਆ POCO M4 Pro 5G ਸਮਾਰਟਫੋਨ, ਜਾਣੋ ਕੀਮਤ

02/16/2022 5:37:48 PM

ਗੈਜੇਟ ਡੈਸਕ– ਪੋਕੋ ਇੰਡੀਆ ਨੇ ਆਖ਼ਿਰਕਾਰ ਆਪਣੇ ਨਵੇਂ ਸਮਾਰਟਫੋਨ POCO M4 Pro 5G ਨੂੰ ਲਾਂਚ ਕਰ ਦਿੱਤਾ ਹੈ। 2022 ’ਚ ਲਾਂਚ ਹੋਣ ਵਾਲਾ ਕੰਪਨੀ ਦਾ ਇਹ ਪਹਿਲਾ ਸਮਾਰਟਫੋਨ ਹੈ। ਇਸ ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 810 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਇਹ 33 ਵਾਟ ਫਾਸਟ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ।

ਕੀਮਤ ਦੀ ਗੱਲ ਕਰੀਏ ਤਾਂ POCO M4 Pro 5G ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਹੈ, ਉਥੇ ਹੀ 6 ਜੀਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 16,999 ਰੁਪਏ ਰੱਖੀ ਗਈ ਹੈ। ਇਸਤੋਂ ਇਲਾਵਾ ਇਸਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 18,999 ਰੁਪਏ ਹੈ। POCO M4 Pro 5G ਨੂੰ ਕੂਲ ਬਲਿਊ, ਪੋਕੋ ਯੈਲੋ ਅਤੇ ਪਾਵਰ ਬਲੈਕ ਰੰਗ ’ਚ ਖ਼ਰੀਦਿਆ ਜਾ ਸਕੇਗਾ। ਇਸਦੀ ਵਿਕਰੀ 22 ਫਰਵਰੀ ਤੋਂ ਫਲਿਪਕਾਰਟ ਰਾਹੀਂ ਹੋਵੇਗੀ। POCO M4 Pro 5G ਦਾ ਮੁਕਾਬਲਾ Vivo T1 5G, Realme Narzo 30 Pro, Oppo A74 5G, ਅਤੇ Lava Agni 5G ਵਰਗੇ ਸਮਾਰਟਫੋਨਾਂ ਨਾਲ ਹੋਵੇਗਾ।

POCO M4 Pro 5G ਦੇ ਫੀਚਰਜ਼

ਡਿਸਪਲੇਅ    - 6.6 ਇੰਚ (90Hz)
ਪ੍ਰੋਸੈਸਰ    - ਮੀਡੀਆਟੈੱਕ ਡਾਈਮੈਂਸਿਟੀ 810
ਓ.ਐੱਸ.    - ਐਂਡਰਾਇਡ 11 ’ਤੇ ਆਧਾਰਿਤ MIUI 12.5
ਰੀਅਰ ਕੈਮਰਾ    - 50MP (ਪ੍ਰਾਈਮਰੀ) + 8 (ਅਲਟਰਾ ਵਾਈਡ ਐਂਗਲ)
ਫਰੰਟ ਕੈਮਰਾ    - 16MP
ਬੈਟਰੀ    - 5000mAh (33W ਦੀ ਪ੍ਰੋ ਫਾਸਟ ਚਾਰਜਿੰਗ) 
ਕੁਨੈਕਟੀਵਿਟੀ    - 5G, 4G LTE, Wi-Fi, ਬਲੂਟੁੱਥ, GPS/A-GPS, ਇੰਫ੍ਰਾਰੈੱਡ (IR) ਬਲਾਸਟਰ, NFC, FM ਰੇਡੀਓ, ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ


Rakesh

Content Editor

Related News