ਲਿਕਵਿਡ ਕੁਲਿੰਗ ਸਿਸਟਮ ਅਤੇ ਦਮਦਾਰ ਡਿਸਪਲੇਅ ਨਾਲ ਲਾਂਚ ਹੋਇਆ ਪੋਕੋ ਦਾ X2, ਜਾਣੋ ਕੀਮਤ ਅਤੇ ਫੀਚਰਸ

02/04/2020 4:37:58 PM

ਗੈਜੇਟ ਡੈਸਕ—ਪੋਕੋ ਸਮਾਰਟਫੋਨ ਯੂਜ਼ਰਸ ਦੀ ਉਡੀਕ ਅੱਜ ਖਤਮ ਹੋ ਗਈ ਹੈ। ਦਰਅਸਲ ਸ਼ਿਓਮੀ ਤੋਂ ਹਾਲ ਹੀ 'ਚ ਵੱਖ ਹੋਏ ਪੋਕੋ ਨੇ ਭਾਰਤ 'ਚ ਆਪਣਾ ਸਮਾਰਟਫੋਨ ਐੱਕਸ-2 ਲਾਂਚ ਕਰ ਦਿੱਤਾ ਹੈ। ਲਿਕਵਿਡ ਕੂਲਿੰਗ ਸਿਸਟਮ ਅਤੇ ਦਮਦਾਰ ਡਿਸਪਲੇਅ ਦੇ ਨਾਲ ਪੋਕੋ ਨੇ ਇਸ ਨੂੰ ਵੈਰੀਏਂਟ 'ਚ ਲਾਂਚ ਕੀਤਾ ਹੈ ਜਿਸ ਦੀ ਕੀਮਤ 15,999 ਰੁਪਏ ਤੋਂ ਸ਼ੁਰੂ ਹੋਵੇਗੀ ਜੋ ਕਿ 19,999 ਰੁਪਏ ਤੱਕ ਹੈ।


ਮੰਨਿਆ ਜਾ ਰਿਹਾ ਹੈ ਕਿ ਪੋਕੋ ਭਾਰਤ 'ਚ Redmi K30 ਨੂੰ ਹੀ ਆਪਣੇ ਸਮਾਰਟਫੋਨ ਪੋਕੋ ਐਕਸ-2 ਦੇ ਰੂਪ 'ਚ ਲੈ ਕੇ ਆ ਰਹੀ ਹੈ। Redmi K30 ਨੂੰ ਸ਼ਿਓਮੀ ਨੇ ਪਿਛਲੇ ਸਾਲ ਦਸੰਬਰ 'ਚ ਚੀਨ 'ਚ ਲਾਂਚ ਕੀਤਾ ਸੀ ਅਤੇ ਇਹ ਹੁਣ ਤੱਕ ਭਾਰਤ 'ਚ ਲਾਂਚ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਪੋਕੋ ਐੱਫ1 ਨੂੰ ਬਜ਼ਾਰ 'ਚ ਉਤਾਰਿਆ ਸੀ ਜਿਸ ਨੂੰ ਯੂਜ਼ਰਸ ਨੇ ਕਾਫੀ ਪਸੰਦ ਕੀਤਾ ਸੀ। ਐਕਸ2 ਸਮਾਰਟਫੋਨ 'ਚ ਮਿਲੇਗੀ।
 Poco X2 'ਚ 6.67 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਇਹ HDR10 ਹੈ ਅਤੇ ਇਸ 'ਤੇ Cornig Gorilla Glass 5 ਦੀ ਪ੍ਰੋਟੈਕਸ਼ਨ ਹੈ। ਇਸ ਸਮਾਰਟਫੋਨ ਦੀ ਖਾਸੀਅਤ ਇਹ ਹੈ ਕਿ ਇਸ 'ਚ 120Hz ਰਿਫਰੈੱਸ਼ ਰੇਟ ਵਾਲੀ ਡਿਸਪਲੇਅ ਹੈ।


ਸਪੈਸਿਫਿਕੇਸ਼ਨ
—ਸਕ੍ਰੀਨ-120Hz ਦੇ ਨਾਲ 20:9 ਰੈਸ਼ੋ ਡਿਸਪਲੇਅ
—ਆਪਰੇਟਿੰਗ ਸਿਸਟਮ-9
—ਪ੍ਰੋਸੈੱਸਰ-ਸਨੈਪਡਰੈਗਨ-730G
—ਰੀਅਰ ਕੈਮਰ- 64MP+8MP ਅਲਟ੍ਰਾ ਵਾਈਡ ਕੈਮਰਾ+2MP ਮਾਈਕ੍ਰੋ ਸ਼ੂਟਰ+2MP ਡੇਪਥ ਕੈਮਰਾ


—ਫਰੰਟ ਕੈਮਰਾ-20MP+2MP
—ਬੈਟਰੀ-4500mAh
—ਕਨੈਕਟੀਵਿਟੀ- 3.5mm ਦਾ ਆਡੀਓ ਜੈਕ

Aarti dhillon

This news is Content Editor Aarti dhillon