Poco ਨੇ ਦੋ ਮਹੀਨੇ ਤਕ ਵਧਾਈ ਸਮਾਰਟਫੋਨ ਦੀ ਵਾਰੰਟੀ, ਪੜ੍ਹੋ ਪੂਰੀ ਖ਼ਬਰ

05/12/2021 6:27:35 PM

ਗੈਜੇਟ ਡੈਸਕ– ਭਾਰਤ ’ਚ ਵਧਦੇ ਕੋਰੋਨਾ ਦੇ ਮਾਮਲਿਆਂ ਵਿਚਕਾਰ ਸਮਾਰਟਫੋਨ ਬ੍ਰਾਂਡ ਪੋਕੋ ਨੇ ਆਪਣੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੋਕੋ ਇੰਡੀਆ ਨੇ ਆਪਣੇ ਇਕ ਬਿਆਨ ’ਚ ਕਿਹਾ ਹੈ ਕਿ ਉਸ ਨੇ ਦੋ ਮਹੀਨੇ ਤਕ ਵਾਰੰਟੀ ਵਧਾ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ ਜਿਨ੍ਹਾਂ ਗਾਹਕਾਂ ਦੇ ਸਮਾਰਟਫੋਨ ਦੀ ਵਾਰੰਟੀ ਮਈ ਅਤੇ ਜੂਨ 2021 ’ਚ ਖ਼ਤਮ ਹੋ ਰਹੀ ਹੈ, ਉਨ੍ਹਾਂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਅਜਿਹੇ ਗਾਹਕਾਂ ਦੇ ਫੋਨ ਦੀ ਵਾਰੰਟੀ ਨੂੰ ਅਗਲੇ ਦੋ ਮਹੀਨੇ ਲਈ ਵਧਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪਿਛਲੇ ਸਾਲ ਵੀ ਕਈ ਕੰਪਨੀਆਂ ਨੇ ਕੋਰੋਨਾ ਦੇ ਵਧਦੇ ਕਹਿਰ ਨੂੰ ਵੇਖਦੇ ਹੋਏ ਆਪਣੇ ਸਮਾਰਟਫੋਨ ਦੀ ਵਾਰੰਟੀ ਵਧਾਈ ਸੀ। 

 

ਦੱਸ ਦੇਈਏ ਕਿ ਪੋਕੋ ਇੰਡੀਆ ਨੇ ਹਾਲ ਹੀ ’ਚ ਆਪਣੇ ਸਮਾਰਟਫੋਨ Poco M2 Reloaded ਨੂੰ ਭਾਰਤ ’ਚ ਲਾਂਚ ਕੀਤਾ ਹੈ ਜੋ ਕਿ ਪੋਟੋ ਐੱਮ2 ਦਾ ਅਪਗ੍ਰੇਡਿਡ ਮਾਡਲ ਹੈ। ਕੋਰੋਨਾ ਕਾਰਨ ਕੰਪਨੀ ਨੇ ਵਰਚੁਅਲ ਲਾਂਚ ਰੱਦ ਕਰ ਦਿੱਤਾ ਸੀ। Poco M2 Reloaded ਦੀ ਲਾਂਚਿੰਗ ਅਤੇ ਫੀਚਰ ਦੀ ਜਾਣਕਾਰੀ ਪੋਕੋ ਇੰਡੀਆ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ। 

Poco M2 Reloaded ’ਚ ਮੀਡੀਆਟੈੱਕ ਹੀਲੀਓ ਜੀ80 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ’ਚ 5000mAh ਦੀ ਬੈਟਰੀ ਹੈ। Poco M2 Reloaded ਦੇ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,499 ਰੁਪਏ ਹੈ। ਫੋਨ ਨੂੰ ਪਿਚ ਬਲੈਕ ਅਤੇ ਸਲੇਟ ਬਲਿਊ ਰੰਗ ’ਚ ਫਲਿਪਕਾਰਟ ਤੋਂ ਖ਼ਰੀਦਿਆ ਜਾ ਸਕਦਾ ਹੈ। 

Rakesh

This news is Content Editor Rakesh