ਪਾਪ-ਅਪ ਕੈਮਰੇ ਨਾਲ ਲਾਂਚ ਹੋਇਆ Poco F2 Pro ਸਮਾਰਟਫੋਨ, ਜਾਣੋ ਕੀਮਤ

05/13/2020 1:54:01 AM

ਗੈਜੇਟ ਡੈਸਕ—ਸ਼ਾਓਮੀ ਨੇ ਸਾਲ 2018 'ਚ ਪਹਿਲਾਂ ਪੋਕੋ ਸਮਾਰਟਫੋਨ ਲਾਂਚ ਕੀਤਾ ਸੀ। ਹੁਣ ਕੰਪਨੀ ਨੇ 2 ਸਾਲ ਪਹਿਲਾਂ ਲਾਂਚ ਹੋਏ ਪੋਕੋ ਐੱਫ1 ਦਾ ਸਕਸੈਸਰ ਪੋਕੋ ਐੱਫ2 ਪ੍ਰੋ (Poco F2 Pro ) ਲਾਂਚ ਕਰ ਦਿੱਤਾ ਹੈ। ਇਹ ਫੋਨ ਚੀਨ 'ਚ ਲਾਂਚ ਹੋ ਚੁੱਕੇ ਰੈੱਡਮੀ ਦੇ 30 ਪ੍ਰੋ (Redmi K30 Pro) ਦਾ ਰਿਬ੍ਰੈਂਡੇਡ ਵਰਜ਼ਨ ਹੈ। ਕੰਪਨੀ ਨੇ ਅਜੇ ਭਾਰਤ 'ਚ ਇਸ ਫੋਨ ਦੀ ਲਾਂਚਿੰਗ ਡੇਟ ਦਾ ਐਲਾਨ ਨਹੀਂ ਕੀਤਾ ਹੈ।

ਕੀਮਤ
ਇਸ ਫੋਨ ਦੇ 6GB + 128GB ਵੇਰੀਐਂਟ ਦੀ ਕੀਮਤ EUR 499 ਭਾਵ ਲਗਭਗ 40,000 ਰੁਪਏ ਹੈ। ਉੱਥੇ 8GB RAM + 256GB ਸਟੋਰੇਜ਼ ਵੇਰੀਐਂਟ ਦੀ ਕੀਮਤ EUR 599 ਭਾਵ ਲਗਭਗ 48,000 ਰੁਪਏ ਹੈ। ਇਹ ਫੋਨ ਬਲੂ, ਗ੍ਰੇ, ਪਰਪਲ ਅਤੇ ਵ੍ਹਾਈਟ ਕਲਰ ਆਪਸ਼ਨ 'ਚ ਲਾਂਚ ਕੀਤਾ ਗਿਆ ਹੈ।

ਇਸ 'ਚ 6.67 ਇੰਚ ਦੀ AMOLED ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ ਕੁਆਲਕਾਮ ਸਨੈਪਡਰੈਗਨ 865 SoC ਦਿੱਤਾ ਗਿਆ ਹੈ। ਫੋਨ 'ਚ ਸੈਲਫੀ ਲਈ 20 ਮੈਗਾਪਿਕਸਲ ਦਾ ਪਾਪ-ਅਪ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ਦੇ ਰੀਅਰ 'ਚ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ 64MP + 13MP + 8MP + 5MP ਕੈਮਰਾ ਸੈਂਸਰ ਮੌਜੂਦ ਹੈ।

ਇਹ ਫੋਨ LiquidCool 2.0 ਤਕਨਾਲੋਜੀ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4700mAh ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 30W ਫਾਸਟ ਚਾਰਜਿੰਗ ਨਾਲ ਆਉਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਸਿਰਫ 63 ਮਿੰਟਾਂ 'ਚ ਇਹ ਪੂਰੀ ਤਰ੍ਹਾਂ ਚਾਰਜ ਹੋ ਜਾਂਦਾ ਹੈ। ਇਹ ਫੋਨ ਐਂਡ੍ਰਾਇਡ 10 ਆਊਟ ਆਫ ਦਿ ਬਾਕਸ ਨਾਲ ਆਉਂਦਾ ਹੈ।

Karan Kumar

This news is Content Editor Karan Kumar