Poco F1 ਦੀ ਕੀਮਤ ’ਚ ਹੋਈ ਭਾਰੀ ਕਟੌਤੀ

12/09/2018 4:33:05 PM

ਗੈਜੇਟ ਡੈਸਕ– ਜੇਕਰ ਤੁਸੀਂ ਸ਼ਾਓਮੀ Poco F1 ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਯੂਜ਼ਰਜ਼ ਦੀ ਪਸੰਦ ਨੂੰ ਧਿਆਨ ’ਚ ਰੱਖਦੇ ਹੋਏ ਕੰਪਨੀ ਨੇ Poco F1 ਦੀ ਕੀਮਤ ’ਚ ਹਮੇਸ਼ਾ ਲਈ 1,000 ਰੁਪਏ ਦੀ ਕਟੌਤੀ ਕਰ ਦਿੱਤੀ ਹੈ। Poco F1 ਦੀ ਕੀਮਤ ’ਚ ਕੀਤੀ ਗਈ ਇਹ ਕਟੌਤੀ ਇਸ ਫੋਨ ਦੇ ਸਾਰੇ ਵੇਰੀਐਂਟ ’ਤੇ ਲਾਗੂ ਹੈ। ਦੱਸ ਦੇਈਏ ਕਿ Poco F1 ਦੀ ਗਿਣਤੀ ਬਾਜ਼ਾਰ ’ਚ ਮੌਜੂਦ ਬਿਹਤਰੀਨ ਸਮਾਰਟਫੋਨਜ਼ ’ਚ ਹੁੰਦੀ ਹੈ। ਉਥੇ ਹੀ ਲਾਂਚ ਦੇ ਸਿਰਫ ਤਿੰਨ ਮਹੀਨਿਆਂ ’ਚ ਹੀ ਇਸ ਫੋਨ ਦੇ ਦੁਨੀਆ ਭਰ ’ਚ ਕੁਲ 7 ਲੱਖ ਯੂਨਿਟਸ ਵੇਚੇ ਗਏ ਹਨ। 

ਕੀਮਤਾਂ ’ਚ ਬਦਲਾਅ
ਕੀਮਤ ’ਚ ਕਟੌਤੀ ਤੋਂ ਬਾਅਦ ਫੋਨ ਦਾ 6 ਜੀ.ਬੀ. ਰੈਮ + 64 ਜੀ.ਬੀ. ਸਟੋਰੇਜ ਬੇਸ ਵੇਰੀਐਂਟ 19,999 ਰੁਪਏ ’ਚ ਉਪਲੱਬਧ ਹੈ। ਇਸ ਦੇ 6 ਜੀ.ਬੀ. ਰੈਮ + 128 ਜੀ.ਬੀ. ਇੰਟਰਨਲ ਸਟੋਰੇਜ ਵੇਰੀਆਂਟ ਦੀ ਕੀਮਤ ਹੁਣ 22,999 ਰੁਪਏ ਹੋ ਗਈ ਹੈ। ਉਥੇ ਹੀ ਪੋਕੋ ਐੱਫ 1 ਦਾ 8 ਜੀ.ਬੀ. ਰੈਮ + 256 ਜੀ.ਬੀ. ਸਟੋਰੇਜ ਵਾਲਾ ਹਾਈ ਐਂਡ ਵੇਰੀਐਂਟ ਹੁਣ 27,999 ਰੁਪਏ ’ਚ ਮਿਲੇਗਾ। ਫੋਨ ਨੂੰ ਘੱਟ ਕੀਮਤਾਂ ਦੇ ਨਾਲ ਫਲਿਪਕਾਰਟ, ਮੀ ਡਾਟ ਕਾਮ ਅਤੇ ਮੀ ਹੋਮ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। 

Poco F1 ਦੇ ਫੀਚਰਜ਼
ਇਸ ਵਿਚ 6.18-ਇੰਚ ਵਾਲੀ ਫੁੱਲ-ਐੱਚ.ਡੀ. + ਨੌਚ ਡਿਸਪਲੇਅ ਹੈ। ਐਂਡਰਾਇਡ 8.1 ਓਰੀਓ ’ਤੇ ਚੱਲਣ ਵਾਲੇ ਪੋਕੋ ਐੱਫ 1 ’ਚ ਕੁਆਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਐਡਰੀਨੋ 630 ਜੀ.ਪੀ.ਯੂ. ਦਿੱਤਾ ਗਿਆ ਹੈ। ਫੋਨ ’ਚ 12 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦਾ ਡਿਊਲ ਕੈਮਰਾ ਸੈੱਟਅਪ ਹੈ। ਉਥੇ ਹੀ ਸੈਲਫੀ ਲਈ ਫਰੰਟ ’ਚ 20 ਮੈਗਾਪਿਕਸਲ ਦਾ ਹਾਈ ਰੈਜਡੋਲਿਊਸ਼ਨ ਕੈਮਰਾ ਉਪਲੱਬਧ ਹੈ। ਕੈਮਰੇ ਹੇ ਹੇਠਾਂ ਫਿੰਗਰਪ੍ਰਿੰਟ ਸੈਂਸਰ ਹੈ। ਫੋਨ ’ਚ 4000mAh ਦੀ ਬੈਟਰੀ ਦਿੱਤੀ ਗਈ ਹੈ।