2 ਫਰਵਰੀ ਨੂੰ ਭਾਰਤ ’ਚ ਲਾਂਚ ਹੋਵੇਗਾ PlayStation 5 ਗੇਮਿੰਗ ਕੰਸੋਲ, ਇੰਨੀ ਹੋ ਸਕਦੀ ਹੈ ਕੀਮਤ

01/02/2021 11:24:55 AM

ਗੈਜੇਟ ਡੈਸਕ– ਸੋਨੀ ਨੇ ਆਪਣੇ ਨਵੇਂ ਗੇਮਿੰਗ ਕੰਸੋਲ PlayStation 5 ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ। ਕੰਪਨੀ ਇਸ ਨੂੰ 2 ਫਰਵਰੀ 2021 ਨੂੰ 12 ਵਜੇ ਭਾਰਤ ’ਚ ਪੇਸ਼ ਕਰਨ ਵਾਲੀ ਹੈ। ਉਥੇ ਹੀ ਇਸ ਦੀ ਪ੍ਰੀ-ਬੁਕਿੰਗ 12 ਜਨਵਰੀ 2021 ਤੋਂ ਐਮਾਜ਼ੋਨ ਇੰਡੀਆ, ਫਲਿਪਕਾਰਟ, ਕ੍ਰੋਮਾ, ਰਿਲਾਇੰਸ ਡਿਜੀਟਲ, ਗੇਮ ਦਿ ਸ਼ਾਪ ਅਤੇ ਕੰਪਨੀ ਦੇ ਅਧਿਕਾਰਤ ਸਟੋਰ ’ਤੇ ਸ਼ੁਰੂ ਕੀਤੀ ਜਾਵੇਗੀ। ਦੱਸ ਦੇਈਏ ਕਿ ਕੰਪਨੀ ਨੇ ਪਲੇਅ ਸਟੇਸ਼ਨ 5 ਨੂੰ ਸਭ ਤੋਂ ਪਹਿਲਾਂ ਅਮਰੀਕਾ, ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ’ਚ ਪਿਛਲੇ ਸਾਲ ਨਵੰਬਰ ’ਚ ਲਾਂਚ ਕੀਤਾ ਸੀ ਅਤੇ ਹੁਣ ਇਸ ਨੂੰ ਭਾਰਤ ’ਚ ਲਿਆਇਆ ਜਾਵੇਗਾ। 

ਇੰਨੀ ਹੋ ਸਕਦੀ ਹੈ ਕੀਮਤ
PlayStation 5 ਦੇ ਡਿਜੀਟਲ ਐਡੀਸ਼ਨ ਦੀ ਕੀਮਤ 39,990 ਰੁਪਏ ਅਤੇ ਸਟੈਂਡਰਡ ਐਡੀਸ਼ਨ ਦੀ ਕੀਮਤ 49,990 ਰੁਪਏ ਹੋ ਸਕਦੀ ਹੈ। 

 

ਆਕਰਸ਼ਕ ਡਿਜ਼ਾਇਨ ਅਤੇ ਬੇਹੱਦ ਪਾਵਰਫੁਲ ਹੋਵੇਗਾ ਇਹ ਗੇਮਿੰਗ ਕੰਸੋਲ
ਕੰਪਨੀ ਨੇ ਇਕ ਵੀਡੀਓ ਜਾਰੀ ਕੀਤੀ ਸੀ ਜਿਸ ਵਿਚ ਇਸ ਦੇ ਡਿਜ਼ਾਇਨ ਨੂੰ ਵਿਖਾਈਆ ਗਿਆ ਸੀ। ਚਿੱਟੇ ਰੰਗ ਦਾ ਇਹ ਕੰਸੋਲ ਬੇਹੱਦ ਪਤਲਾ ਅਤੇ ਸਟਾਈਲਿਸ਼ ਹੈ। ਉਥੇ ਹੀ ਇਸ ਨੂੰ ਵਰਟਿਕਲ ਵੀ ਰੱਖਿਆ ਜਾ ਸਕਦਾ ਹੈ। ਇਸ ਵਿਚ ਛੋਟੇ ਵਿੰਗਸ ਦਿੱਤੇ ਗਏ ਹਨ ਜੋ ਹੀਟ ਨੂੰ ਦੂਰ ਕਰਨ ’ਚ ਮਦਦ ਕਰਨਗੇ। ਪਲੇਅ ਸਟੇਸ਼ਨ 5 ਦੇ ਇਕ ਡਿਜੀਟਲ ਮਾਡਲ ਨੂੰ ਵੀ ਲਿਆਇਆ ਜਾਵੇਗਾ ਜਿਸ ਵਿਚ 4ਕੇ ਬਲਿਊ ਰੇਅ ਡਿਸਕ ਡ੍ਰਾਈਵ ਨਹੀਂ ਹੋਵੇਗੀ। ਸੋਨੀ ਪਲੇਅ ਸਟੇਸ਼ਨ 5 ਮਾਈਕ੍ਰੋਸਾਫਟ ਦੇ ਨਵੇਂ ਕੰਸੋਲ X-BOX Series X ਨੂੰ ਜ਼ਬਰਦਸਤ ਟੱਕਰ ਦੇਵੇਗਾ।

 

PS5 ਦੇ ਫੀਚਰਜ਼
ਸੋਨੀ ਪੀ.ਐੱਸ. 5 ਅਤੇ ਪੀ.ਐੱਸ. 5 ਡਿਜੀਟਲ ਐਡੀਸ਼ਨ ’ਚ ਡਿਸਕ ਤੋਂ ਇਲਾਵਾ ਕੋਈ ਹੋਰ ਫਰਕ ਨਹੀਂ ਹੈ। ਦੋਵਾਂ ਦੇ ਫੀਚਰਜ਼ ਇਕ ਸਮਾਨ ਹੀ ਹਨ। ਦੋਵਾਂ ’ਚ ਹੀ 8-ਕੋਰ AMD Zen 2 CPU ਦਾ ਇਸਤੇਮਾਲ ਕੀਤਾ ਗਿਆ ਹੈ ਜੋ ਕਿ 3.5GHz ਦੀ ਕਲਾਕ ਸਪੀਡ ’ਤੇ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ’ਚ 16GB GDDR6 ਰੈਮ ਅਤੇ 825GB ਦੀ ਸਾਲਿਡ-ਸਟੇਟ ਡ੍ਰਾਈਵ ਯਾਨੀ ਐੱਸ.ਐੱਸ.ਡੀ. ਦਿੱਤੀ ਗਈ ਹੈ। ਦੋਵੇਂ ਹੀ ਗੇਮਿੰਗ ਕੰਸੋਲ 4ਕੇ ਰੈਜ਼ੋਲਿਊਸ਼ਨ ਅਤੇ 120 ਫਰੇਮ ਪ੍ਰਤੀ ਸਕਿੰਟ ਨੂੰ ਸੁਪੋਰਟ ਕਰਦੇ ਹਨ। 


Rakesh

Content Editor

Related News