Pixel 4 ਸੀਰੀਜ਼ ’ਚ ਹੈ ਇਹ ਵੱਡੀ ਖਾਮੀ, ਗੂਗਲ ਨੇ ਕਿਹਾ ਖੁਦ ਸੁਰੱਖਿਅਤ ਰੱਖੋ ਫੋਨ

10/21/2019 12:26:48 PM

ਗੈਜੇਟ ਡੈਸਕ– ਗੂਗਲ ਨੇ ਹਾਲ ਹੀ ’ਚ ਆਪਣੀ ਪਿਕਸਲ 4 ਸੀਰੀਜ਼ ਲਾਈਨ ਅਪ ਲਾਂਚ ਕੀਤੀ ਸੀ। ਫੋਨ ’ਚ ਫੇਸ ਅਨਲੌਕ, ਬਾਇਓਮੈਟ੍ਰਿਕ ਆਥੈਂਟਿਕੇਸ਼ਨ ਵਰਗੇ ਕਈ ਆਧੁਨਿਕ ਫੀਚਰਜ਼ ਮੌਜੂਦ ਹਨ। ਲਾਂਚਿੰਗ ਦੇ ਸਮੇਂ ਕੰਪਨੀ ਨੇ ਦਾਅਵਾ ਕੀਤਾ ਸੀ ਕਿ ਪਿਕਸਲ 4 ’ਚ ਦੁਨੀਆ ਦਾ ਸਭ ਤੋਂ ਤੇਜ਼ ਫੇਸ ਅਨਲੌਕ ਫੀਚਰ ਮੌਜੂਦ ਹੈ। ਹੁਣ ਪਿਕਸਲ 4 ਸੀਰੀਜ਼ ਦੇ ਸਮਾਰਟਫੋਨਜ਼ ’ਚ ਇਕ ਵੱਡੀ ਖਾਮੀ ਸਾਹਮਣੇ ਆਈ ਹੈ ਜਿਸ ਨਾਲ ਯੂਜ਼ਰਜ਼ ਦੀ ਪ੍ਰਾਈਵੇਸੀ ਖਤਰੇ ’ਚ ਪੈ ਸਕਦੀ ਹੈ। 

ਅੱਖਾਂ ਬੰਦ ਹੋਣ ’ਤੇ ਵੀ ਕੰਮ ਕਰਦਾ ਹੈ ਫੇਸ ਅਨਲੌਕ
BBC ਦੀ ਇਕ ਰਿਪੋਰਟ ਮੁਤਾਬਕ, ਫੋਨ ਫੇਸ ਅਨਲੌਕ ਫੀਚਰ ’ਚ ਇਕ ਵੱਡੀ ਖਾਮੀ ਹੈ। ਇਹ ਫੋਨ ਯੂਜ਼ਰ ਦੀਆਂ ਅੱਖਾਂ ਬੰਦ ਹੋਣ ’ਤੇ ਵੀ ਅਨਲੌਕ ਹੋ ਜਾਂਦਾ ਹੈ। ਯਾਨੀ ਯੂਜ਼ਰ ਦੀਆਂ ਅੱਖਾਂ ਬੰਦ ਹੋਣ ’ਤੇ ਵੀ ਫੋਨ ਦਾ ਫੇਸ ਅਨਲੌਕ ਮਕੈਨਿਜ਼ਮ ਕੰਮ ਕਰਦਾ ਹੈ। ਅਜਿਹੇ ’ਚ ਜੇਕਰ ਯੂਜ਼ਰ ਸੁੱਤਾ ਪਿਆ ਹੋਵੇ ਤਾਂ ਵੀ ਉਸ ਦਾ ਪਿਕਸਲ 4 ਫੋਨ ਅਨਲੌਕ ਕੀਤਾ ਜਾ ਸਕਦਾ ਹੈ। 

ਗੂਗਲ ਨੇ ਕਿਹਾ ਖੁਦ ਸੁਰੱਖਿਅਤ ਰੱਖੋ ਫੋਨ
ਗੂਗਲ ਨੇ ਆਪਣੇ ਹੈਲਪ ਪੇਜ ’ਤੇ ਲਿਖਿਆ, ‘ਤੁਹਾਡਾ ਫੋਨ ਕਿਸੇ ਹੋਰ ਦੁਆਰਾ ਵੀ ਅਨਲੌਕ ਕੀਤਾ ਜਾ ਸਕਦਾ ਹੈ, ਜੇਕਰ ਇਸ ਨੂੰ ਤੁਹਾਡੇ ਫੇਸ ਦੇ ਸਾਹਮਣੇ ਲਿਆਇਆ ਜਾਵੇ ਤਾਂ, ਜੇਕਰ ਤੁਹਾਡੀਆਂ ਅੱਖਾਂ ਬੰਦ ਹੋਣਗੀਆਂ ਤਾਂ ਵੀ। ਤੁਹਾਡਾ ਫੋਨ ਫਰੰਟ ਪਾਕੇਟ ਜਾਂ ਹੈਂਡਬੈਕ ਵਰਗੀ ਸੁਰੱਖਿਅਤ ਥਾਂ ’ਤੇ ਰੱਖੋ।

ਗੂਗਲ ਨੇ ਦੱਸਿਆ ਸੀ ਸਭ ਤੋਂ ਸੁਰੱਖਿਅਤ ਫੇਸ ਅਨਲੌਕ
ਲਾਂਚਿੰਗ ਸਮੇਂ ਗੂਗਲ ਨੇ ਪਿਕਸਲ 4 ਸੀਰੀਜ਼ ਦੇ ਫੇਸ ਅਨਲੌਕ ਫੀਚਰ ਨੂੰ ਸਭ ਤੋਂ ਫਾਸਟ ਅਤੇ ਸੁਰੱਖਿਅਤ ਦੱਸਿਆ ਗਿਆ ਸੀ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ ਹੱਥ ’ਚ ਚੁੱਕਣ ਤੋਂ ਪਹਿਲਾਂ ਹੀ ਫੇਸ ਅਨਲੌਕ ਫੀਚਰ ਐਕਟਿਵੇਟ ਹੋ ਜਾਂਦਾ ਹੈ।