Pioneer ਨੇ ਲਾਂਚ ਕੀਤਾ ਟੱਚ ਸਕ੍ਰੀਨ ਕਾਰ ਆਡੀਓ ਸਿਸਟਮ

08/29/2016 10:25:37 AM

ਜਲੰਧਰ - ਜਾਪਾਨ ਦੀ ਕਾਰ ਆਡੀਓ ਸਿਸਟਮ ਬਣਾਉਣ ਵਾਲੀ ਕੰਪਨੀ ਪਾਇਨੀਅਰ (Pioneer) ਨੇ ਭਾਰਤ ''ਚ ਨਵਾਂ AVH-X8890BT ਟੱਚ ਸਕ੍ਰੀਨ ਕਾਰ ਸਟੀਰੀਓ ਸਿਸਟਮ ਲਾਂਚ ਕੀਤਾ ਹੈ ਜਿਸ ਦੀ ਕੀਮਤ 39,990 ਰੁਪਏ ਹੈ। ਇਹ ਸਿਸਟਮ ਐਂਡ੍ਰਾਇਡ ਆਟੋ ਅਤੇ ਐਪਲ ਕਾਰ ਪਲੇ ਫੀਚਰ ਨਾਲ ਲੈਸ ਹੈ, ਤੁਸੀਂ ਇਸ ਦੀ ਟੱਚ ਸਕ੍ਰੀਨ ਨਾਲ ਆਪਣੇ ਫੋਨ ਆਦਿ ਨੂੰ ਵੀ ਕੰਟਰੋਲ ਕਰ ਸਕਦੇ ਹੋ

 

ਇਸ ਪਲੇਅਰ ਦੇ ਫੀਚਰਸ -

ਇਸ ''ਚ ਡਿਊਲ ਜੋਨ ਆਡੀਓ ਵੀਡੀਓ, ਬਲੂਟੁੱਥ 13 ਬੈਂਡ EQ, ਟਾਇਮ ਐਲਾਇਨਮੇਂਟ, HDMI ਇੰਟਰਫੇਸ, ਮਲਟੀ-ਕਲਰ LED ਡਿਸਪਲੇ ਅਤੇ ਡਿਊਲ USB ਆਦਿ ਫੀਚਰਸ ਦਿੱਤੇ ਗਏ ਹਨ। ਗੂਗਲ ਮੈਪਸ ਨੂੰ ਯੂਜ਼ ਕਰਨ ਦੇ ਨਾਲ-ਨਾਲ ਇਸ ਤੋਂ ਤੁਸੀਂ ਮਿਊਜ਼ਿਕ, ਕਾਲਸ ਮੈਨੇਜ ਅਤੇ ਵਾਟਸਐਪ ਮੈਸੇਜ਼ ਆਦਿ ਨੂੰ ਵੀ ਰੀਡ ਕਰ ਸਕਦੇ ਹੋ। ਉਮੀਦ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਇਸ ਨੂੰ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।