ਸਮਾਰਟਫੋਨਸ 'ਚ ਆਇਆ ਨਵਾਂ ਬਗ, ਪਿਨ ਕੋਡ ਲਾਕ ਨਾਲ ਸਿਸਟਮ ਹੋ ਰਿਹੈ ਕ੍ਰੈਸ਼

12/14/2019 11:47:26 PM

ਗੈਜੇਟ ਡੈਸਕ—ਜੇਕਰ ਤੁਸੀਂ ਵੀ ਸਮਾਰਟਫੋਨ ਯੂਜ਼ਰ ਹੋ ਅਤੇ ਆਪਣੇ ਡਿਵਾਈਸ ਨੂੰ ਸਕਿਓਰ ਰੱਖਣ ਲਈ ਪਿਨ ਕੋਡ ਲਾਕ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਸੋਨੀ, ਪਿਕਸਲ ਅਤੇ ਵਨਪਲੱਸ ਸਮਾਰਟਫੋਨ ਦੇ ਯੂਜ਼ਰਸ ਨੇ ਇਕ ਬਗ ਦੇ ਬਾਰੇ 'ਚ ਦੱਸਿਆ ਹੈ। ਇਹ ਬਗ ਐਂਡ੍ਰਾਇਡ 9 ਅਤੇ ਐਂਡ੍ਰਾਇਡ 10 'ਤੇ ਚੱਲਣ ਵਾਲੇ ਸਮਾਰਟਫੋਨਸ ਦੇ ਪਿਨ ਕੋਡ ਲਾਕ ਦੇ ਰਾਹੀਂ ਡਿਵਾਈਸ ਨੂੰ ਨੁਕਸਾਨ ਪਹੁੰਚਾ ਰਿਹਾ ਹੈ।

ਐਂਡ੍ਰਾਇਡ ਪੁਲਸ ਦੀ ਇਕ ਰਿਪੋਰਟ ਮੁਤਾਬਕ ਇਹ ਬਗ ਪਹਿਲੇ ਵੀ ਗੂਗਲ ਸਮਾਰਟਫੋਨਸ ਨੂੰ ਆਪਣਾ ਨਿਸ਼ਾਨਾ ਬਣਾ ਚੁੱਕਿਆ ਹੈ ਅਤੇ ਹੁਣ ਇਹ ਸੋਨੀ ਐਕਸਪੀਰੀਆ ਐਕਸ.ਜ਼ੈੱਡ2 ਕਾਮਪੈਕਟ ਅਤੇ ਵਨਪਲੱਸ 7 ਪ੍ਰੋ 'ਚ ਵੀ ਪਾਇਆ ਜਾ ਰਿਹਾ ਹੈ। ਯੂਜ਼ਰਸ ਨੇ ਗੂਗਲ ਫੋਰਮ 'ਤੇ ਇਸ ਬਗ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ।

ਬਲੈਕ ਹੋ ਜਾਂਦੀ ਹੈ ਫੋਨ ਦੀ ਸਕਰੀਨ
ਐਂਡ੍ਰਾਇਡ ਸਮਾਰਟਫੋਨਸ 'ਚ ਆਇਆ ਇਹ ਬਗ ਪਿਕ ਕੋਡ ਲਾਕ ਇਸਤੇਮਾਲ ਕਰਨ ਵਾਲੇ ਯੂਜ਼ਰਸ ਨੂੰ ਕਾਫੀ ਪ੍ਰੇਸ਼ਾਨ ਕਰ ਰਿਹਾ ਹੈ। ਯੂਜ਼ਰਸ ਨੇ ਫੋਰਮ 'ਚ ਦੱਸਿਆ ਹੈ ਕਿ ਜਦ ਉਹ ਵੀ ਆਪਣੇ ਫੋਨ ਨੂੰ ਅਨਲਾਕ ਕਰਨ ਲਈ ਪਿਨ ਐਂਟਰ ਕਰਦੇ ਹਨ ਤਾਂ ਫੋਨ ਦੀ ਸਕਰੀਨ ਬਲੈਕ ਹੋ ਜਾਂਦੀ ਹੈ ਅਤੇ ਅਨਲਾਕਿੰਗ ਪ੍ਰੋਸੈੱਸ ਕੰਮ ਨਹੀਂ ਕਰਦਾ। ਇਸ ਬਗ ਕਾਰਣ ਯੂਜ਼ਰਸ ਆਪਣੇ ਫੋਨ ਨੂੰ ਅਨਲਾਕ ਨਹੀਂ ਕਰ ਪਾ ਰਹੇ ਹਨ।

ਡਿਵਾਈਸ ਸਿਸਟਮ ਨੂੰ ਕਰਦਾ ਹੈ ਕ੍ਰੈਸ਼
ਕਰੀਬ ਤਿੰਨ ਮਹੀਨੇ ਪਹਿਲਾਂ ਇਸ ਸਮੱਸਿਆ ਨੂੰ ਰਿਪੋਰਟ ਕੀਤਾ ਗਿਆ ਸੀ ਪਰ ਹੁਣ ਤਕ ਇਸ ਦਾ ਕੋਈ ਹੱਲ ਨਹੀਂ ਲੱਭਿਆ ਜਾ ਸਕਿਆ ਹੈ। ਇਸ ਬਗ ਦਾ ਸੋਰਸ 'Synthetic Password Key' ਨੂੰ ਦੱਸਿਆ ਜਾ ਰਿਹਾ ਹੈ। ਇਹ ਟਾਈਪ ਕੀਤੇ ਗਏ ਪਾਸਵਰਡ ਨੂੰ ਸਿਸਟਮ 'ਚ ਸੇਵ ਕੀਤੇ ਗਏ ਪਾਸਵਰਡ ਨਾਲ ਮੈਚ ਕਰਦਾ ਹੈ। ਇਹ ਹੁਣ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਅਤੇ ਡਿਵਾਈਸ ਸਿਸਟਮ ਨੂੰ ਕ੍ਰੈਸ਼ ਕਰ ਰਿਹਾ ਹੈ।

ਬਗ ਫਿਕਸ ਕਰਨ 'ਚ ਜੁੱਟਿਆ ਗੂਗਲ
ਐਕਸਪਰਟਸ ਦੀ ਸਲਾਹ ਹੈ ਕਿ ਜਦ ਤਕ ਇਸ ਬਗ ਨੂੰ ਫਿਕਸ ਨਹੀਂ ਕੀਤਾ ਜਾ ਰਿਹਾ ਜਦ ਤਕ ਯੂਜ਼ਰਸ ਆਪਣੇ ਸਮਾਰਟਫੋਨਸ ਨੂੰ ਲਾਕ ਕਰਨ ਲਈ ਦੂਜੇ ਵਿਕਲਪਾਂ ਦੀ ਇਸਤੇਮਾਲ ਕਰਨ। ਇਸ 'ਚ ਪੈਟਰਨ ਲਾਕ, ਫੇਸ਼ਲ ਰਿਕਾਗਨਿਸ਼ਨ ਅਤੇ ਫਿਗਰਪ੍ਰਿੰਟ ਲਾਕ ਸ਼ਾਮਲ ਹੈ। ਗੂਗਲ ਨੂੰ ਇਸ ਬਗ ਦੇ ਬਾਰੇ 'ਚ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਹ ਇਸ ਨੂੰ ਠੀਕ ਕਰਨ 'ਚ ਜੁੱਟ ਗਿਆ ਹੈ।


Karan Kumar

Content Editor

Related News