ਸਮਾਰਟਫੋਨ ਨੇ ਬਚਾਈ ਮਹਿਲਾ ਦੀ ਜਾਨ, ਲੰਬਾ ਬੈਟਰੀ ਬੈਕਅਪ ਆਇਆ ਕੰਮ

03/07/2020 1:07:58 AM

ਗੈਜੇਟ ਡੈਸਕ—ਹੁਵਾਵੇਈ ਸਮਾਰਟਫੋਨ ਦੇ ਲੰਬੇ ਬੈਟਰੀ ਬੈਕਅਪ ਕਾਰਣ ਇਕ ਮਹਿਲਾ ਦੀ ਜਾਨ ਬਚਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮਹਿਲਾ ਇਕ ਹਾਦਸੇ ਤੋਂ ਬਾਅਦ ਕਰੀਬ ਤਿੰਨ ਦਿਨ ਤਕ ਬੇਹੋਸ਼ ਰਹੀ ਅਤੇ ਜਦ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਐਮਰਜੰਸੀ ਨੰਬਰ 'ਤੇ ਕਾਲ ਕਰਕੇ ਮਦਦ ਮੰਗੀ। ਇਸ ਦੌਰਾਨ ਖਾਸ ਗੱਲ ਇਹ ਰਹੀ ਕਿ ਉਸ ਦੇ ਹੁਵਾਵੇਈ ਸਮਾਰਟਫੋਨ ਨੇ ਤਿੰਨ ਦਿਨ ਲੰਬਾ ਬੈਟਰੀ ਬੈਕਅਪ ਦਿੱਤਾ ਅਤੇ ਡਿਸਚਾਰਜ ਨਹੀਂ ਹੋਇਆ। ਜੇਕਰ ਫੋਨ ਡਿਸਚਾਰਜ ਹੋ ਜਾਂਦਾ ਤਾਂ ਮਹਿਲਾ ਐਮਰਜੰਸੀ ਸਰਵਿਸ ਨੂੰ ਕਾਲ ਕਰਨ ਦੀ ਹਾਲਤ 'ਚ ਨਾ ਹੁੰਦੀ।

ਕਰੀਬ 42 ਸਾਲ ਦੀ ਬੇਥ ਮੈਕਡੇਰਮਾਟ ਇਕੱਲੀ ਰਹਿੰਦੀ ਹੈ ਅਤੇ ਪੈਰ ਤਿਲਕਣ ਕਾਰਣ ਪੌੜੀਆਂ ਤੋਂ ਡਿੱਗ ਗਈ। ਡਿੱਗਣ ਕਾਰਣ ਉਸ ਦੇ ਸਿਰ 'ਤੇ ਸੱਟ ਲੱਗੀ ਅਤੇ ਉਹ ਬੇਹੋਸ਼ ਹੋ ਗਈ, ਜਿਸ ਤੋਂ ਬਾਅਦ ਤਿੰਨ ਦਿਨ ਤਕ ਉਹ ਉਸੇ ਹਾਲਾਤ 'ਚ ਬੇਹੋਸ਼ ਪਈ ਰਹੀ। ਤਿੰਨ ਦਿਨ ਬਾਅਦ ਜਦ ਉਸ ਦੀ ਅੱਖ ਖੁੱਲੀ ਤਾਂ ਅਹਿਸਾਸ ਹੋਇਆ ਕਿ ਉਹ ਆਪਣੇ ਪੈਰ ਇਸਤੇਮਾਲ ਕਰਨ ਦੀ ਹਾਲਤ 'ਚ ਨਹੀਂ ਹੈ। ਆਪਣੀ ਹਾਲਤ ਅਤੇ ਪਿਛਲੀ ਹੈਲਥ ਕੰਡੀਸ਼ੰਸ ਕਾਰਣ ਉਹ ਚੱਲਣ ਜਾਂ ਮੂਵ ਕਰਨ ਦੀ ਹਾਲਤ 'ਚ ਨਹੀਂ ਸੀ, ਅਜਿਹੇ 'ਚ ਉਸ ਦਾ ਹੁਵਾਵੇਈ ਦਾ ਫੋਨ ਕੰਮ ਆਇਆ।

ਹਾਲ ਹੀ 'ਚ ਖਰੀਦਿਆਂ ਸੀ ਫੋਨ
ਹੁਵਾਵੇਈ ਵਾਈ6 ਸਮਾਰਟਫੋਨ ਇਸਤੇਮਾਲ ਕਰਨ ਵਾਲੀ ਬੇਥ ਨੇ ਇਸ ਨੂੰ ਹਾਲ 'ਚ ਖਰੀਦਿਆਂ ਸੀ। ਬੇਥ ਨੂੰ ਸ਼ੁਰੂ 'ਚ ਡਰ ਲੱਗਿਆ ਸੀ ਕਿ ਤਿੰਨ ਦਿਨ ਤਕ ਆਨ ਰਹਿਣ ਤੋਂ ਬਾਅਦ ਉਸ ਦਾ ਫੋਨ ਡਿਸਚਾਰਜ ਹੋ ਗਿਆ ਹੋਵੇਗਾ ਅਤੇ ਬੈਟਰੀ ਖਤਮ ਹੋ ਗਈ ਹੋਵੇਗੀ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਤਿੰਨ ਦਿਨ ਬਾਅਦ ਵੀ ਬੈਟਰੀ ਕਰੀਬ 50 ਫੀਸਦੀ ਚਾਰਜ ਸੀ। ਇਸ ਕਾਰਣ ਬੇਥ 999 ਐਮਰਜੰਸੀ ਸਰਵਿਸੇਜ ਨੂੰ ਕਾਲ ਕਰ ਪਾਈ ਅਤੇ ਆਪਣੀ ਹਾਲਤ ਦੇ ਬਾਰੇ 'ਚ ਦੱਸਿਆ। ਇਸ ਤੋਂ ਬਾਅਦ ਏਬੁਲੈਂਸ ਉਸ ਨੂੰ ਹਸਪਤਾਲ ਲੈ ਗਈ ਅਤੇ ਜਿਥੇ ਉਸ ਦੀ ਹਾਲਤ 'ਚ ਸੁਧਾਰ ਹੋਇਆ।

ਸ਼ੇਅਰ ਕੀਤਾ ਐਕਸਪੀਰੀਅੰਸ
ਬੇਥ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਹੋਏ ਕਿਹਾ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਭਿਆਨਕ ਅਨੁਭਵ ਰਿਹਾ। ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੈਂ ਹੁਣ ਤਕ ਜ਼ਿੰਦਾ ਹਾਂ ਅਤੇ ਜੇਕਰ ਫੋਨ ਨਾ ਹੁੰਦਾ ਤਾਂ ਸ਼ਾਇਦ ਅਜਿਹਾ ਨਾ ਹੋ ਪਾਂਦਾ। ਉਨ੍ਹਾਂ ਨੇ ਦੱਸਿਆ ਕਿ ਫੋਨ ਦੀ ਬੈਟਰੀ ਉਨ੍ਹਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਬੇਥ ਨੇ ਕਿਹਾ ਕਿ ਮੈਨੂੰ ਉਮੀਦ ਨਹੀਂ ਸੀ ਕਿ ਫੋਨ ਕੰਮ ਵੀ ਕਰੇਗਾ ਪਰ ਫੋਨ 'ਚ ਕਰੀਬ 50 ਫੀਸਦੀ ਬੈਟਰੀ ਸੀ। ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਫੋਨ ਦੀ ਬੈਟਰੀ ਇੰਨੇ ਸਮੇਂ ਤਕ ਚੱਲੀ। ਬੇਥ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਜਿਹੜੇ ਫੋਨ ਦੀ ਵਰਤੋਂ ਕਰਦੀ ਸੀ ਤਾਂ ਉਸ ਨੂੰ ਦਿਨ 'ਚ ਕਈ ਵਾਰ ਚਾਰਜ ਕਰਨਾ ਪੈਂਦਾ ਸੀ।

 

ਇਹ ਵੀ ਪੜ੍ਹੋ

ਹਰ 5 ’ਚੋਂ ਇਕ ਯੂਰਪੀ ਵਿਅਕਤੀ ਧੁਨੀ ਪ੍ਰਦੂਸ਼ਣ ਤੋਂ ਪ੍ਰਭਾਵਿਤ 

ਬਜ਼ੁਰਗਾਂ ਲਈ ਲੋੜ ਤੋਂ ਵੱਧ ਨੀਂਦ ਹਾਨੀਕਾਰਕ 

ਟਵਿਟਰ 'ਤੇ ਇਸ ਫੀਚਰ ਰਾਹੀਂ 24 ਘੰਟਿਆਂ 'ਚ ਆਪਣੇ-ਆਪ ਗਾਇਬ ਹੋ ਜਾਣਗੇ ਟਵੀਟਸ

Karan Kumar

This news is Content Editor Karan Kumar