ਹੁਣ ਵਿੰਡੋਜ਼ ਲੈਪਟਾਪ ਨਾਲ ਤੁਰੰਤ ਕੁਨੈਕਟ ਕਰ ਸਕੋਗੇ ਆਈਫੋਨ, ਜਾਰੀ ਹੋਈ ਨਵੀਂ ਅਪਡੇਟ

05/16/2023 8:27:47 PM

ਗੈਜੇਟ ਡੈਸਕ- ਮਾਈਕ੍ਰੋਸਾਫਟ ਨੇ 'ਫੋਨ ਲਿੰਕ' (Phone Link) ਨੂੰ ਐਪਲ ਸਟੋਰ 'ਤੇ ਉਪਲੱਬਧ ਕਰਵਾ ਦਿੱਤਾ ਹੈ। ਮਾਈਕ੍ਰੋਸਾਫਟ ਪੋਨ ਲਿੰਕ ਦੀ ਮਦਦ ਨਾਲ ਆਈਫੋਨ ਯੂਜ਼ਰਜ਼ ਆਪਣੇ ਆਈਫੋਨ ਨੂੰ ਵਿੰਡੋਜ਼ ਕੰਪਿਊਟਰ ਜਾਂ ਲੈਪਟਾਪ ਨਾਲ ਆਸਾਨੀ ਨਾਲ ਕੁਨਾਕੈਟ ਕਰ ਸਕੋਗੇ। ਇਸਤੋਂ ਪਿਹਲਾਂ ਕਿਸੇ ਆਈਫੋਨ ਨੂੰ ਸਿਰਫ ਐਪਲ ਦੇ ਲੈਪਟਾਪ ਨਾਲ ਹੀ ਕੁਨੈਕਟ ਕੀਤਾ ਜਾ ਸਕਦਾ ਸੀ।

ਮਾਈਕ੍ਰੋਸਾਫਟ ਮੁਤਾਬਕ, ਨਵੇਂ ਫੋਨ ਲਿੰਕ ਐਪ ਨੂੰ ਆਈ.ਓ.ਐੱਸ. ਲਈ 39 ਭਾਸ਼ਾਵਾਂ 'ਚ 85 ਬਾਜ਼ਾਰਾਂ 'ਚ ਲਾਂਚ ਕੀਤਾ ਜਾ ਰਿਹਾ ਹੈ। ਇਸ ਐਪ ਬਾਰੇ ਐਪਲ ਨੇ ਇਸ ਸਾਲ ਦੀ ਸ਼ੁਰੂਆਤ 'ਚ ਹੀ ਜਾਣਕਾਰੀ ਦਿੱਤੀ ਸੀ। ਸਾਰੇ ਵਿੰਡੋਜ਼ 11 ਯੂਜ਼ਰਜ਼ ਨੂੰ ਇਸ ਐਪ ਦਾ ਸਪੋਰਟ ਮਿਲ ਗਿਆ ਹੈ।

ਫੋਨ ਲਿੰਕ ਐਪ ਨੂੰ ਐਪਲ ਸਟੋਰ ਤੋਂ ਡਾਊਨਲੋਡ ਕਰਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਐਪ ਨੂੰ ਪਿਛਲੇ ਮਹੀਨੇ ਹੀ ਲਾਂਚ ਕੀਤਾ ਗਿਆ ਸੀ ਪਰ ਇਸਨੂੰ ਵਿੰਡੋਜ਼ ਲੈਪਟਾਪ ਨਾਲ ਕੁਨੈਕਟ ਕਰਨ ਲਈ ਜਿਸ ਅਪਡੇਟ ਦੀ ਲੋੜ ਸੀ, ਉਸਨੂੰ ਹੁਣ ਰਿਲੀਜ਼ ਕੀਤਾ ਗਿਆ ਹੈ। 

ਇੰਝ ਕਰੋ ਐਪ ਦੀ ਸੈਟਿੰਗਟ

- ਜੇਕਰ ਤੁਹਾਡੇ ਆਈਫੋਨ 'ਚ ਫੋਨ ਲਿੰਕ ਐਪ ਅਤੇ ਵਿੰਡੋਜ਼ ਸਪੋਰਟ ਕਰ ਰਿਹਾ ਹੈ ਤਾਂ ਤੁਸੀਂ ਇਸਨੂੰ ਇਸਤੇਮਾਲ ਕਰ ਸਕਦੇ ਹੋ।

- ਆਈਫੋਨ ਅਤੇ ਲੈਪਟਾਪ ਦੋਵਾਂ 'ਚ ਫੋਨ ਲਿੰਕ ਦਾ ਹੋਣਾ ਜ਼ਰੂਰੀ ਹੈ।

- ਇਸਤੋਂ ਬਾਅਦ ਤੁਹਾਨੂੰ ਇਕ ਕਿਊ.ਆਰ. ਕੋਡ ਸਕੈਨ ਕਰਨਾ ਹੋਵੇਗਾ।

- ਇਸਤੋਂ ਬਾਅਦ ਕੁਝ ਜ਼ਰੂਰੀ ਸੈਟਿੰਗ ਕਰਕੇ ਤੁਸੀਂ ਆਪਣੇ ਆਈਫੋਨ ਨੂੰ ਐਪ ਰਾਹੀਂ ਵਿੰਡੋਜ਼ ਕੰਪਿਊਟਰ ਨਾਲ ਕੁਨੈਕਟ ਕਰ ਸਕਦੇ ਹੋ।

Rakesh

This news is Content Editor Rakesh