ਬੱਚਿਆ 'ਚ Autism ਦਾ ਪਤਾ ਲਗਾਉਂਦੀ ਹੈ ਇਹ ਆਈਫੋਨ ਦੀ ਐਪ

06/03/2018 12:56:09 PM

ਜਲੰਧਰ- ਛੋਟੇ ਬੱਚਿਆਂ 'ਚ ਔਟਿਜ਼ਮ ਦੇ ਲੱਛਣ ਦਾ ਪਤਾ ਕਰਨ 'ਚ ਇਕ ਆਈਫੋਨ ਐਪ ਅਸਰਦਾਰ ਹੈ, ਜਿਸ ਦੀ ਵਰਤੋਂ ਕਰਨੀ ਵੀ ਆਸਾਨ ਹੈ। ਇਸ ਤੋਂ ਹੋਰ ਨਿਊਰੋਡਿਵੈਲਪਮੇਂਟਲ ਡਿਸਆਰਡਰ ਦੀ ਵੀ ਆਸਨੀ ਨਾਲ ਜਾਂਚ ਕਰਨ ਦਾ ਰਸਤਾ ਖੁੱਲ੍ਹਾ ਖੁੱਲ੍ਹਾ ਹੈ। ਖੋਜਕਾਰਾਂ ਨੇ ਇਹ ਜਾਣਕਾਰੀ ਦਿੱਤੀ ਹੈ। 'ਔਟਿਜ਼ਮ ਐਂਡ ਬਿਆਂਡ' ਐਪ ਪੇਰੈਂਟਸ ਵਲੋਂ ਪਹਿਲਾਂ ਇਕ ਸਹਮਤੀ ਪੱਤਰ 'ਤੇ ਹਸਤਾਖਰ ਕਰਵਾਉਂਦਾ ਹੈ ਅਤੇ ਉਸ ਦੇ ਬਾਅਦ ਕੁਝ ਸਵਾਲਾਂ ਦੇ ਨਾਲ ਸਰਵੇਖਣ ਕਰਦਾ ਹੈ। ਫਿਰ ਸੈਲਫੀ ਕੈਮਰੇ ਦੇ ਰਾਹੀਂ ਬੱਚਿਆਂ ਦੀ ਵੀਡੀਓ ਇਕੱਠੀ ਕਰਦੀ ਹੈ।

ਇਸ ਦੌਰਾਨ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਮੂਵੀ ਅਤੇ ਵੀਡੀਓਜ਼ ਵਿਖਾਈਆਂ ਜਾਂਦੀਆਂ ਹਨ, ਜਿਸ ਨਾਲ ਬੱਚੇ ਦੇ ਚਿਹਰੇ 'ਤੇ ਆਈ ਪ੍ਰਤੀਕਿਰੀਆ ਨੂੰ ਰਿਕਾਰਡ ਕੀਤਾ ਜਾਂਦਾ ਹੈ। ਇਸ 'ਚ ਬੱਚੇ ਦੇ ਚਿਹਰੇ 'ਤੇ ਆਈ ਭਾਵਨਾਵਾਂ ਦੀ ਜਾਂਚ ਦੀ ਜਾਂਦੀ ਹੈ। ਬੱਚਿਆਂ ਦੀ ਪ੍ਰਤੀਕਿਰੀਆ ਦਾ ਇਹ ਵੀਡੀਓ ਜਾਂਚ ਦੇ ਸਰਵਰ 'ਚ ਭੇਜਿਆ ਜਾਂਦਾ ਹੈ, ਜਿੱਥੇ ਸਵੈਕਰ ਬਿਹੇਵਿਰਲ ਕੋਡਿੰਗ ਸਾਫਟਵੇਅਰ ਬੱਚੇ ਦੇ ਚਿਹਰੇ ਅਤੇ ਉਸ ਦੀ ਭਾਵਨਾਵਾਂ ਦੀ ਸਮੀਖਿਅਕ ਕਰਦਾ ਹੈ। 

ਉਸ ਤੋਂ ਬਾਅਦ ਇਹ ਐਪ ਦੱਸਦੀ ਹੈ ਕਿ ਕੀ ਬੱਚੇ 'ਚ ਔਟਿਜ਼ਮ ਦੇ ਲੱਛਣ ਹਨ ਜਾਂ ਨਹੀਂ। ਇਸ ਐਪ ਦੇ ਬਾਰੇ 'ਚ ਐਨ. ਪੀ. ਜੇ ਡਿਜੀਟਲ ਮੈਡੀਸਨ ਜਰਨਲ ਵਿੱਚ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ ।