ਹੁਣ ਫੇਸਬੁੱਕ ’ਤੇ ਬਣਾਉ ਇਕ ਮਿੰਟ ਦੀ ਵੀਡੀਓ ਤੇ ਕਮਾਓ ਪੈਸੇ, ਜਾਣੋ ਕਿਵੇਂ

03/12/2021 5:42:36 PM

ਨਵੀਂ ਦਿੱਲੀ– ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਰਾਹੀਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਦੁਨੀਆ ਦਾ ਸਭ ਤੋਂ ਵੱਡਾ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਲੋਕਾਂ ਨੂੰ ਪੈਸਾ ਕਮਾਉਣ ਦਾ ਮੌਕਾ ਦੇ ਰਿਹਾ ਹੈ। ‘ਫੇਸਬੁੱਕ ਇੰਕ’ ਨੇ ਵੀਰਵਾਰ ਨੂੰ ਕਿਹਾ ਕਿ ਉਹ ਆਪਣੇ ਪਲੇਟਫਾਰਮ 'ਤੇ ਕੰਟੈਂਟ ਕ੍ਰਿਏਟਰਾਂ ਨੂੰ ਵਿਗਿਆਪਨਾਂ ਰਾਹੀਂ ਸ਼ਾਰਟ ਵੀਡੀਓ ਨਾਲ ਕਮਾਈ ਕਰਨ ਦੀ ਮਨਜ਼ੂਰੀ ਦੇਵੇਗਾ। ਕੰਪਨੀ ਨੇ ਇਸ ਦਾ ਐਲਾਨ ਇਕ ਬਲਾਗ ਰਾਹੀਂ ਕੀਤਾ ਹੈ। ਕੰਪਨੀ ਦੇ ਇਸ ਬਲਾਗ ’ਚ ਦੱਸਿਆ ਗਿਆ ਹੈ ਕਿ ਫੇਸਬੁੱਕ ਹੁਣ ਕ੍ਰਿਏਟਰਾਂ ਨੂੰ ਵਧੇਰੇ ਪੈਸਾ ਕਮਾਉਣ ’ਚ ਮਦਦ ਕਰੇਗਾ ਜਿੱਥੇ ਕ੍ਰਿਏਟਰ ਛੋਟੀ ਵੀਡੀਓ ਬਣਾ ਕੇ ਵਿਗਿਆਪਨ ਰਾਹੀਂ ਪੈਸੇ ਕਮਾਉਣ ਦੇ ਯੋਗ ਹੋਣਗੇ। ਇਸ ਤੋਂ ਇਲਾਵਾ ਫੇਸਬੁਕ ਨੇ ਇਹ ਵੀ ਦੱਸਿਆ ਹੈ ਕਿ ਕਿਸ ਤਰੀਕਿਆਂ ਨਾਲ ਲੋਕ ਫੇਸਬੁੱਕ ‘ਤੇ ਕਮਾਈ ਕਰ ਸਕਦੇ ਹਨ। ਆਓ ਜਾਣਦੇ ਹਾਂ ਵਿਸਥਾਰ ਵਿੱਚ ਫੇਸਬੁੱਕ ਨੇ ਕੀ ਕਿਹਾ ਹੈ।

ਇਹ ਵੀ ਪੜ੍ਹੋ– ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਹ ਐਪਸ, ਫੋਨ ’ਚੋਂ ਤੁਰੰਤ ਕਰੋ ਡਿਲੀਟ

ਇਕ ਮਿੰਟ ਤੱਕ ਦੀ ਵੀਡੀਓ ਦੇ ਪੈਸੇ ਮਿਲਣਗੇ
ਕੰਪਨੀ ਹੁਣ ਸੋਸ਼ਲ ਨੈਟਵਰਕ 'ਤੇ ਸਮਗਰੀ ਬਣਾਉਣ ਵਾਲਿਆਂ ਲਈ ਡੈਮੋਨੇਟਾਈਜ਼ੇਸ਼ਨ ਵਿਕਲਪ ਨੂੰ ਵਧਾ ਰਹੀ ਹੈ। ਕੰਪਨੀ ਦੇ ਅਨੁਸਾਰ, ਫੇਸਬੁੱਕ 'ਤੇ ਉਪਯੋਗਕਰਤਾ ਇੱਕ ਮਿੰਟ ਤੱਕ ਵੀਡੀਓ ਬਣਾ ਕੇ ਪੈਸਾ ਕਮਾ ਸਕਣਗੇ। ਹਾਲਾਂਕਿ, ਸ਼ਰਤ ਇਹ ਹੈ ਕਿ ਇਹ ਇਕ ਮਿੰਟ ਦੀ ਵੀਡੀਓ ਵਿਚ ਘੱਟੋ ਘੱਟ 30 ਸੈਕਿੰਡ ਦਾ ਵਿਗਿਆਪਣ ਜ਼ਰੂਰ ਚਲਣਾ ਚਾਹੀਦਾ ਹੈ। ਇਸੇ ਤਰ੍ਹਾਂ ਤਿੰਨ ਮਿੰਟ ਜਾਂ ਇਸ ਤੋਂ ਵੱਧ ਦੇ ਵੀਡੀਓ ਲਈ, ਲਗਭਗ 45 ਸਕਿੰਟ ਦਾ ਵਿਗਿਆਪਨ ਦਿਖਾਇਆ ਜਾਣਾ ਚਾਹੀਦਾ ਹੈ। ਇਸਦਾ ਅਰਥ ਇਹ ਹੈ ਕਿ ਤੁਹਾਡੇ ਮਨਪਸੰਦ ਕ੍ਰਿਏਟਰ ਨੂੰ ਉਨ੍ਹਾਂ ਦੇ ਵਿਡੀਓਜ਼ ਤੋਂ ਵਧੇਰੇ ਪੈਸੇ ਪ੍ਰਾਪਤ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਸਿਰਫ ਤਿੰਨ ਮਿੰਟ ਜਾਂ ਇਸ ਤੋਂ ਵੱਧ ਦੇ ਵੀਡੀਓ ਤੇ, ਲੋਕ ਇਸ਼ਤਿਹਾਰਾਂ ਨਾਲ ਕਮਾਈ ਕਰ ਸਕਦੇ ਸਨ, ਜਿਸ ਵਿਚ ਇਕ ਮਿੰਟ ਤੋਂ ਪਹਿਲਾਂ ਕੋਈ ਵਿਗਿਆਪਨ ਨਹੀਂ ਦਿਖਾਇਆ ਜਾਂਦਾ ਸੀ।

ਇਹ ਵੀ ਪੜ੍ਹੋ– ਹੁਣ Google Pay ਹੋਵੇਗਾ ਹੋਰ ਵੀ ਸੁਰੱਖਿਅਤ, ਡਿਲੀਟ ਕਰ ਸਕੋਗੇ ਟ੍ਰਾਂਜੈਕਸ਼ਨ ਹਿਸਟਰੀ
 
ਪੋਸਟ ਹੋਣ ਉਤੇ 6 ਲੱਖ ਵਿਊਜ਼ ਚਾਹੀਦੇ ਹਨ 
ਕੰਪਨੀ ਦਾ ਕਹਿਣਾ ਹੈ ਕਿ ਯੂਜ਼ਰਜ਼ ਜਾਂ ਪੇਜ ਨੂੰ ਕੁੱਲ 60 ਦਿਨਾਂ ਵਿਚ ਉਨ੍ਹਾਂ ਦੇ ਵੀਡੀਓ ’ਚ 6 ਲੱਖ ਵਿਯੂਜ਼ ਦੀ ਲੋੜ ਹੋਵੇਗੀ। ਲਾਈਵ ਵੀਡੀਓ ਦੇ ਨਵੇਂ ਵਿਗਿਆਪਣ ਪ੍ਰਣਾਲੀ ਲਈ ਲੋਕਾਂ ਨੂੰ 60,000 ਮਿੰਟ ਦੀ ਵੀਡੀਓ ਜ਼ਰੂਰ ਦੇਖਣੀ ਚਾਹੀਦੀ ਹੈ। ਕੰਪਨੀ ਆਪਣੇ ਮਨਪਸੰਦ ਪੇਜ ਨੂੰ ‘ਸਟਾਰ’ ਨਾਲ ਸੁਝਾਉਣ ਲਈ ਇਕ ਨਵੀਂ ਵਿਸ਼ੇਸ਼ਤਾ 'ਤੇ ਵੀ ਕੰਮ ਕਰ ਰਹੀ ਹੈ। ਦੱਸ ਦੇਈਏ ਕਿ ਕੰਪਨੀ ਆਪਣੇ ਇੰਸਟਾਗ੍ਰਾਮ ਪਲੇਟਫਾਰਮ ਉੱਤੇ ਵੀਡੀਓ ਦੇ ਵਿਚਕਾਰ ਪਹਿਲਾਂ ਹੀ ਵਿਗਿਆਪਨ ਦਿਖਾਉਂਦੀ ਹੈ। ਕੰਪਨੀ ਹੁਣ ਉਨ੍ਹਾਂ ਵਿਗਿਆਪਨਾਂ ਨੂੰ ਦਿਖਾਉਣ ਲਈ ਇਕ ਨਵਾਂ ਤਜਰਬਾ ਕਰ ਰਹੀ ਹੈ।

ਇਹ ਵੀ ਪੜ੍ਹੋ– ਆ ਗਿਆ ਦੇਸ਼ ਦਾ ਪਹਿਲਾ ਫੋਲਡੇਬਲ ਕੂਲਰ, ਆਵਾਜ਼ ਨਾਲ ਵੀ ਕਰ ਸਕੋਗੇ ਕੰਟਰੋਲ

Rakesh

This news is Content Editor Rakesh