RGB ਡਾਂਸਿੰਗ ਲਾਈਟ ਨਾਲ ਭਾਰਤ 'ਚ ਨਾਲ ਲਾਂਚ ਹੋਇਆ Pebble ਦਾ ਬਲੂਟੁੱਥ ਸਪੀਕਰ Dazzle

10/18/2017 5:01:21 PM

ਜਲੰਧਰ- ਮੋਬਾਇਲ ਐਕਸਸਰੀਜ਼ ਮੈਨਿਊਫੈਕਚਰਰ ਬਰਾਂਡ ਪੈਬਲ ਨੇ ਭਾਰਤ 'ਚ ਇਕ ਹੋਰ ਨਵਾਂ ਬਲੂਟੁੱਥ ਸਪੀਕਰ ਡੈਜ਼ਲ (dazzle) ਨਾਮ ਲਾਂਚ ਕਰ ਦਿੱਤਾ ਹੈ। ਇਹ ਸਪੀਕਰ ਇਨ-ਬਿਲਟ RGB ਡਾਂਸਿੰਗ ਲਾਈਟਸ ਦੇ ਨਾਲ ਹੈ, ਜਿਸ ਨੂੰ ਪਾਰਟੀ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਪੈਬਲ ਦੇ ਇਸ ਬਲੂਟੁੱਥ ਸਪੀਕਰ ਦੀ ਕੀਮਤ 2399 ਰੁਪਏ ਹੈ ਅਤੇ ਇਹ ਕੰਪਨੀ ਦੀ ਆਧਿਕਾਰਿਤ ਆਨਲਾਈਨ ਵੈੱਬਸਾਈਟ Pebblecart.com ਅਤੇ ਅਮੇਜ਼ਨ ਸਹਿਤ ਹੋਰ ਈ-ਕਾਮਰਸ ਪਲੇਟਫਾਰਮ 'ਤੇ ਵਿਕਰੀ ਲਈ ਉਪਲੱਬਧ ਹੈ।

ਇਸ ਡੈਜ਼ਲ ਬਲੁਟੁੱਥ ਸਪੀਕਰ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਕੰਪਨੀ ਦੇ ਦਾਅਵੇ ਮੁਤਾਬਕ ਇਸ ਦੀ ਬਲੂਟੁੱਥ ਰੇਂਜ 10 ਮੀਟਰ ਹੈ। ਇਸ ਬਲੂਟੁੱਥ ਸਪੀਕਰ 'ਚ 10W ਦਾ ਸਪੀਕਰ ਹੈ ਜੋ HD ਸਾਊਂਡ ਦਾ ਅਨੁਭਵ ਦਿੰਦਾ ਹੈ। ਇਸ ਤੋਂ ਇਲਾਵਾ ਇਹ USB ਜੈਕ, AUX ਸਹੂਲਤ ਦੇ ਨਾਲ ਆਉਂਦਾ ਹੈ ਤਾਂ ਕਿ MP3 ਆਡੀਓ ਫਾਰਮੇਟ ਸਪੋਰਟਡ ਮਾਇਕ੍ਰੋ ਐੱਸ. ਡੀ ਕਾਰਡ ਰਾਹੀਂ ਯੂਜ਼ਰ ਲਗਾਤਾਰ ਮਿਊਜਿਕ ਦਾ ਆਨੰਦ ਲੈ ਸਕਣ।

ਡਿਜ਼ਾਇਨ 'ਤੇ ਨਜ਼ਰ ਪਾਈਏ ਤਾਂ ਸਿਲੰਡਰਿਕਲ ਸ਼ੇਪ 'ਚ ਇਹ ਸਪੀਕਰ R72 ਡਾਂਸਿੰਗ ਲਾਈਟਸ ਦੇ ਨਾਲ ਹੈ ਅਤੇ ਇਸ ਦਾ ਸਾਊਂਡ ਫਰੀਕੁਐਂਸੀ 40 ਤੋਂ 20KGHz ਅਤੇ ਸੈਂਸਿਟੀਵਿਟੀ 500mv ਹੈ। ਇਸ 'ਚ ਇਨ-ਬਿਲਟ 6M ਰੇਡੀਓ ਹੈ ਜਿਸ ਦੇ ਨਾਲ ਤੁਸੀਂ ਕਿਤੇ ਚੱਲਦੇ ਹੋਏ ਵੀ ਆਪਣੇ ਪਸੰਦੀਦਾ ਰੇਡੀਓ ਚੈਨਲ ਨੂੰ ਸੁੱਣ ਸੱਕਦੇ ਹੋ। ਇਸ ਡਿਵਾਈਸ ਦਾ ਕੁੱਲ ਮਾਪ 226x98 ਮਿ. ਮੀ. ਅਤੇ ਭਾਰ 237 ਗਰਾਮ ਹੈ। 

ਤੁਹਾਨੂੰ ਦੱਸ ਦਈਏ ਕਿ ਪੈਬਲ ਨੇ ਇਸ ਤੋਂ ਪਹਿਲਾਂ ਅਗਸਤ ਮਹੀਨੇ 'ਚ ਬਲੂਟੁੱਥ ਸਪੀਕਰ (Storm) ਸਟਾਰਮ ਨੂੰ 1899 ਰੁਪਏ ਕੀਮਤ 'ਚ ਲਾਂਚ ਕੀਤਾ ਸੀ। ਇਹ ਸਪੀਕਰ ਰੈੱਡ ਅਤੇ ਬਲੂ ਦੋ ਕਲਰ ਵੇਰੀਐਂਟ 'ਚ ਆਉਂਦਾ ਹੈ।