Paytm ਤੋਂ ਹੁਣ ਖਾਣਾ ਵੀ ਹੋਵੇਗਾ ਆਰਡਰ, Zomato ਦੇ ਨਾਲ ਕੀਤੀ ਪਾਰਟਨਰਸ਼ਿੱਪ

Thursday, Jan 17, 2019 - 12:00 PM (IST)

Paytm ਤੋਂ ਹੁਣ ਖਾਣਾ ਵੀ ਹੋਵੇਗਾ ਆਰਡਰ, Zomato ਦੇ ਨਾਲ ਕੀਤੀ ਪਾਰਟਨਰਸ਼ਿੱਪ

ਗੈਜੇਟ ਡੈਸਕ- ਡਿਜੀਟਲ ਪੇਮੈਂਟ ਪਲੇਟਫਾਰਮ ਪੇ. ਟੀ. ਐਮ ਨੇ ਫੁੱਡ ਆਰਡਰਿੰਗ ਐਪ ਜੋਮਾਟੋ ਦੇ ਨਾਲ ਪਾਰਟਨਰਸ਼ਿਪ ਦਾ ਐਲਾਨ ਕੀਤਾ ਹੈ। ਹੁਣ ਪੇ. ਟੀ. ਐੱਮ ਯੂਜ਼ਰਸ ਡਾਇਰੈਕਟ ਪੇ. ਟੀ. ਐੱਮ ਦੀ ਐਪ ਤੋਂ ਹੀ ਖਾਣਾ ਆਰਡਰ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਜੋਮਾਟਾ ਦੀ ਐਪ ਨੂੰ ਡਾਊਨਲੋਡ ਨਹੀਂ ਕਰਨੀ ਹੋਵੇਗੀ। ਹੁਣ ਇਸ ਪਾਰਟਨਰਸ਼ਿਪ ਦਾ ਫਾਇਦਾ ਸਿਰਫ ਦਿੱਲੀ ਐੱਨ. ਸੀ. ਆਰ ਯੂਜ਼ਰਸ ਹੀ ਲੈ  ਸਕਦੇ ਹਨ।

ਹਾਲਾਂਕਿ ਕੰਪਨੀ ਜਲਦ ਹੀ ਇਸ ਫੀਚਰ ਨੂੰ ਬਾਕੀ ਸਰਕਿਲਸ ਲਈ ਵੀ ਜਾਰੀ ਕਰੇਗੀ । ਐਂਡ੍ਰਾਇਡ ਤੇ iOS ਯੂਜ਼ਰਸ ਦੋਨਾਂ ਇਸ ਫੀਚਰ ਦਾ ਫਾਇਦਾ ਆਪਣੇ ਮੋਬਾਈਲ 'ਤੇ ਲੈ ਸਕਦੇ ਹਨ।PunjabKesari ਇਸ ਪਾਰਟਨਰਸ਼ਿੱਪ ਨਾਲ ਪੇ. ਟੀ. ਐੱਮ ਤੇ ਜੋਮਾਟੋ ਦੋਨਾਂ ਨੂੰ ਫਾਈਦਾ ਹੋਵੇਗਾ ਤੇ ਉਨ੍ਹਾਂ ਨੂੰ ਆਪਣਾ ਯੂਜ਼ਰ ਬੇਸ ਵਧਾਉਣ 'ਚ ਮਦਦ ਮਿਲੇਗੀ। ਪੇ. ਟੀ. ਐੱਮ ਦਾ ਟਿਅਰ 2 ਤੇ ਟਿਅਰ 3 ਸ਼ਹਿਰਾਂ 'ਚ ਚੰਗਾ ਯੂਜ਼ਰ ਬੇਸ ਹਨ ਤੇ ਅਜਿਹੇ 'ਚ ਜਦ ਇਸ ਫੀਚਰ ਨੂੰ ਇਨ੍ਹਾਂ ਸਰਕਿਲਸ 'ਚ ਵੀ ਲਾਈਵ ਕਰ ਦਿੱਤਾ ਜਾਵੇਗਾ ਤਾਂ ਉਨ੍ਹਾਂ ਲੋਕਾਂ ਨੂੰ ਆਪਣੇ ਮੋਬਾਈਲ 'ਤੇ ਜੋਮਾਟੋ ਐਪ ਨੂੰ ਡਾਊਨਲੋਡ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।

ਪੇ. ਟੀ. ਐੱਮ ਦੇ ਸੀਨੀਅਰ ਵਾਈਜ਼ ਪ੍ਰੇਜ਼ਿਡੈਂਟ Renu Satti ਨੇ ਇਕ ਬਿਆਨ 'ਚ ਕਿਹਾ ਕਿ ਆਪਣੇ ਪਲੇਟਫਾਰਮ 'ਤੇ ਜੋਮਾਟੋ ਨੂੰ ਜੋੜਨ ਤੋਂ ਸਾਨੂੰ ਫਾਇਦਾ ਹੋਵੇਗਾ। ਹੁਣ ਲੋਕਾਂ ਨੂੰ ਫੂਡ ਆਰਡਰਿੰਗ ਲਈ ਆਪਣੇ ਮੋਬਾਈਲ 'ਚ ਵੱਖ ਐਪ ਡਾਊਨਲੋਡ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਗੇ ਵੀ ਇੰਝ ਹੀ ਅਸੀਂ ਮਹੱਤਵਪੂਰਨ ਐਪਸ ਨੂੰ ਆਪਣੇ ਨਾਲ ਜੋੜਦੇ ਰਹਾਂਗੇ।


Related News