Paytm ਐਪ ਜਾਗਰੂਕਤਾ ਲਈ ਸ਼ੁਰੂ ਹੋਈ ਕੈਂਪਾ ਦੀ ਸਥਾਪਨਾ
Monday, Dec 19, 2016 - 02:10 PM (IST)

ਜਲੰਧਰ- Paytm ਨੇ ਭਾਰਤ ''ਚ ਹਰ ਜਿਲੇ ਦੇ ਵਪਾਰੀਆਂ ਅਤੇ ਗਾਹਕਾਂ ਨੂੰ ਇਸ ਦੇ ਫਾਈਦੇ ਦੇ ਬਾਰੇ ''ਚ ਜਾਣਕਾਰੀ ਦੇਣ ਲਈ ਵੱਡੇ ਪੈਮਾਨੇ ''ਤੇ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਆਪਣੀ ਟੀਮ ਬਣਾਈ ਹੈ, ਜੋ ਸਕੂਲਾਂ, ਕਾਲਜਾਂ ਅਤੇ ਗ੍ਰਾਂਮ ਪੰਚਾਇਤਾਂ ''ਚ ਕੈਂਪਾ ਅਤੇ ਵਰਕਸ਼ਾਪਾਂ ਦਾ ਆਯੋਜਨ ਕਰੇਗੀ। Paytm ਦੇ ਵਰਿਸ਼ਟ ਉਪ ਪ੍ਰਧਾਨ ਕਿਰਨ ਵਾਸਿਰੈਡੀ ਨੇ ਕਿਹੈ ਹੈ ਕਿ ਹਰ ਭਾਰਤੀ ਵਪਾਰੀ ਨੂੰ Paytm ਸਵੀਕਾਰ ਕਰਨ ''ਚ ਮਦਦ ਕਰਨ ਦੇ ਸਾਡੇ ਯਤਨਾਂ ਨੂੰ ਭਾਰੀ ਪ੍ਰਤੀਕਿਰਿਆ ਮਿਲੀ ਹੈ। ਪਿਛਲੇ ਕੁਝ ਹਫਤਿਆਂ ਤੋਂ ਸੈਕੜੇ ਹਜ਼ਾਰਾਂ ਲੋਕਾਂ ਨੇ ਆਪਣੇ ਸਵਾਲਾਂ ਅਤੇ ਰਾਏ ਨੂੰ ਸਾਡੇ ਨਾਲ ਸ਼ੇਅਰ ਕੀਤਾ ਹੈ।
ਨਾਲ ਹੀ ਕਿਹਾ ਗਿਆ ਹੈ ਕਿ ਇਸ ਵਿਕਾਸ ਨੂੰ ਬੜਾਵਾ ਦੇਣ ਲਈ ਅਸੀਂ ਮੁੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ''ਚ ਜਾਗਰੂਕਤਾ ਕੈਪ ਸਥਾਪਿਤ ਕੀਤੇ ਗਏ ਹਨ।
ਸਾਡੇ ਉਦੇਸ਼ ਸਾਰੇ ਜਿਲਿਆਂ ''ਚ ਹਰ ਇਕ ਬਾਜ਼ਾਰ ਤੱਕ ਪਹੁੰਚਾਉਣਾ ਅਤੇ ਲੱਖਾਂ ਭਾਰਤੀਆਂ ਨੂੰ ਡਿਜੀਟਲ ਜੀਵਨਸ਼ੈਲੀ ਨੂੰ ਅਪਨਾਉਣ ''ਚ ਉਨ੍ਹਾਂ ਦੀ ਸਹਾਇਤਾ ਕਰਨਾ ਹੈ।