ਮਾਂ-ਬਾਪ ਵੱਲੋਂ ਐਪਲ ''ਤੇ ਕੇਸ, ਬੇਟੀ ਦੀ ਮੌਤ ਲਈ ਫੇਸਟਾਈਮ ''ਤੇ ਦੋਸ਼
Monday, Jan 02, 2017 - 04:29 PM (IST)

ਡੱਲਾਸ (ਅਮਰੀਕਾ)- ਇਕ ਦੁਖੀ ਪਰਿਵਾਰ ਇਕ ਕਾਰ ਹਾਦਸੇ ''ਚ ਆਪਣੀ 5 ਸਾਲਾਂ ਦੀ ਬੱਚੀ ਦੀ ਮੌਤ ਪਿੱਛੋਂ ''ਐਪਲ'' ਵਿਰੁੱਧ ਮੁਕੱਦਮਾ ਚਲਾ ਰਿਹਾ ਹੈ। ਹਾਦਸੇ ਦਾ ਕਾਰਨ ਕਾਰ ਡਰਾਈਵਰ ਦੀ ਲਾਪ੍ਰਵਾਹੀ ਦੱਸਿਆ ਗਿਆ ਹੈ, ਜਿਹੜਾ ਡਰਾਈਵਿੰਗ ਦੌਰਾਨ ਫੇਸਟਾਈਮ ਦੀ ਵਰਤੋਂ ਕਰ ਰਿਹਾ ਸੀ। ਪਰਿਵਾਰ ਨੇ ਕਿਹਾ ਹੈ ਕਿ ਟੈੱਕ-ਮਹਾਰਥੀ (ਐਪਲ) ਨੂੰ 2008 ਪੇਟੈਂਟ ਕਰਵਾਏ ਸਾਫਟਵੇਅਰ ਨੂੰ ਲਾਗੂ ਕਰਨਾ ਚਾਹੀਦਾ ਸੀ, ਜਿਸ ਨਾਲ ਇਕ ਡਰਾਈਵਰ ਵੱਲੋਂ ਐਪ ਦੀ ਵਰਤੋਂ ਕਰਨ ''ਤੇ ਰੋਕ ਲਾਈ ਗਈ ਹੈ।
ਇਸ ਅਣਗਹਿਲੀ ਕਾਰਨ 65 ਮੀਲ ਪ੍ਰਤੀ ਘੰਟੇ ਦੀ ਰਫਤਾਰ ''ਤੇ ਜਾ ਰਹੀ ਕਾਰ ਡੱਲਾਸ ਨੇੜੇ ਇਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਜਿਸ ਨਾਲ ਬੱਚੀ ਮੋਰੀਆ ਮੋਡੀਸੈਟ ਦੀ ਮੌਤ ਹੋ ਗਈ ਅਤੇ ਉਸ ਦੇ ਮਾਂ-ਬਾਪ ਜੇਮਜ਼ ਅਤੇ ਬੈਥਾਨੀ ਮੋਡੀਸੈਟ ਅਤੇ ਭੈਣ ਈਸਾਬੇਲਾ ਜ਼ਖਮੀ ਹੋ ਗਏ ਸਨ।