Panasonic ਨੇ ਲਾਂਚ ਕੀਤਾ 6K ਕੈਮਰਾ Lumix GH5
Thursday, Mar 30, 2017 - 11:57 AM (IST)

ਜਲੰਧਰ- ਜਪਾਨ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕਸ ਕੰਪਨੀ ਪੈਨਾਸੋਨਿਕ ਨੇ 6ਕੇ ਫੋਟੋਜ਼ ਦੀ ਦੁਨੀਆ ''ਚ ਆਪਣੇ ਲੂਮਿਕਸ G ਸੀਰੀਜ਼ ''ਚ ਨਵਾਂ ਫਲੈਗਸ਼ਿਪ ਮਾਡਲ GH5 ਭਾਰਤ ''ਚ ਲਾਂਚ ਕਰ ਦਿੱਤਾ ਹੈ। ਡਿਜੀਟਲ ਸਿੰਗਲ ਮਿਰਰਲੈੱਸ ਲੈਂਜ਼ ਵਾਲੇ ਇਸ ਕੈਮਰੇ ਨੂੰ ਪੈਨਾਸੋਨਿਕ ਨੇ ਨਵੇਂ ਫਿਲਮਮੇਕਰਜ਼ ਦੀਆਂ ਜ਼ਰੂਰਤਾਂ ਨੂੰ ਦੇਖ ਕੇ ਡਿਜ਼ਾਈਨ ਕੀਤਾ ਹੈ।
ਇਸ ਕੈਮਰੇ ਨਾਲ 30 ਫਰੇਮ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ 18 ਮੈਗਾਪਿਕਸਲ ਦੀ 6ਕੇ ਫੋਟੋ ਲਈ ਜਾ ਸਕਦੀ ਹੈ। ਇਸ ਨੂੰ ਆਲ ਵੈਦਰ ਕੈਮਰਾ ਦੱਸਣ ਵਾਲੀ ਪੈਨਾਸੋਨਿਕ ਨੇ ਇਸ ਵਿਚ ਬਲੂਟੂਥ ਅਤੇ ਵਾਈ-ਫਾਈ ਕੁਨੈਕਟੀਵਿਟੀ ਵਰਗੇ ਫੀਚਰਜ਼ ਵੀ ਦਿੱਤੇ ਹਨ। ਇਸ ਨਾਲ ਇੰਸਟੈਂਟ ਸ਼ੇਅਰਿੰਗ
''ਚ ਕਾਫੀ ਮਦਦ ਮਿਲੇਗੀ। ਇਹ ਕੈਮਰਾ 4ਕੇ ਸੈਗਮੇਂਟ ਦੇ ਪਹਿਲੇ ਕੈਮਰੇ ਪੈਨਾਸੋਨਿਕ ਲੂਮਿਕਸ GH4 ਦਾ ਅਪਡੇਟਿਡ ਵਰਜ਼ਨ ਹੈ। ਇਸ ਵਾਰ ਕੈਮਰੇ ''ਚ ਡਸਟ ਅਤੇ ਵਾਟਰ ਰੇਜਿਸਟੈਂਟ ਦੇ ਨਾਲ ਫਰੀਜ਼ ਰੇਜਿਸਟੈਂਟ ਦੀ ਸੁਵਿਧਾ ਵੀ ਦਿੱਤੀ ਗਈ ਹੈ। ਇਸ ਨਾਲ ਹਾਈ ਆਲਟੀਟਿਊਡ ''ਚ ਵੀ ਇਸ ਕੈਮਰੇ ਨਾਲ ਫੋਟੋਗ੍ਰਾਫੀ ਕੀਤੀ ਜਾ ਸਕਦੀ ਹੈ। ਨਾਲ ਹੀ ਕੰਪਨੀ ਦਾਅਵਾ ਹੈ ਕਿ ਘੱਟ ਰੋਸ਼ਨੀ ''ਚ ਵੀ ਕੈਮਰੇ ਬਿਹਤਰ ਪਰਫਾਰਮੈਂਸ ਦੇਵੇਗਾ।
ਇਸ ਕੈਮਰੇ ''ਚ ਦੋ ਐੱਸ.ਡੀ. ਕਾਰਡ ਸਲਾਟ ਵੀ ਮੌਜੂਦ ਹਨ। ਡੀ.ਸੀ. ਜੀ.ਐੱਚ. 5 ਕੇ ਬਾਡੀ ਦੀ ਕੀਮਤ 1,43,990 ਰੁਪਏ ਅਤੇ 12-60 ਐੱਮ.ਐੱਮ. ਲੈਂਜ਼ ਦੇ ਨਾਲ 1,88,990 ਰੁਪਏ ਹੈ।