ਪੈਨਾਸੋਨਿਕ ਨੇ ਲਾਂਚ ਕੀਤਾ 3GB ਰੈਮ ਵਾਲਾ ਸਮਾਰਟਫੋਨ

Wednesday, Jan 27, 2016 - 02:27 PM (IST)

ਪੈਨਾਸੋਨਿਕ ਨੇ ਲਾਂਚ ਕੀਤਾ 3GB ਰੈਮ ਵਾਲਾ ਸਮਾਰਟਫੋਨ

ਜਲੰਧਰ— ਪੈਨਾਸੋਨਿਕ ਨੇ Eluga ਸੀਰੀਜ਼ ਦਾ ਨਵਾਂ ਸਮਾਰਟਫੋਨ Eluga ਟਰਬੋ ਲਾਂਚ ਕੀਤਾ ਹੈ। 10,999 ਰੁਪਏ ਦੀ ਕੀਮਤ ਵਾਲਾ Eluga ਟਰਬੋ ਸਿਰਫ ਈ-ਕਾਮਰਸ ਸਨੈਪਡੀਲ ''ਤੇ ਮਿਲੇਗਾ। ਇਸ ਦੇ ਪ੍ਰੀ-ਆਰਡਰ 22 ਜਨਵਰੀ ਤੋਂ ਸ਼ੁਰੂ ਹੋ ਗਏ ਹਨ ਅਤੇ 27 ਜਨਵਰੀ ਤੋਂ ਇਸ ਸਮਾਰਟਫੋਨ ਦੀ ਵਿੱਕਰੀ ਸ਼ੁਰੂ ਹੋਵੇਗੀ।

ਪੈਨਾਸੋਨਿਕ Eluga ਟਰਬੋ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ ''ਚ 5 ਇੰਚ ਦੀ ਐੱਚ. ਡੀ ਆਈ. ਪੀ.ਐੱਸ ਡਿਸਪਲੇਅ, ਕਾਰਨਿੰਗ ਗੋਰਿਲਾ ਗਲਾਸ 3 ਦੀ ਸੁਰੱਖਿਆ ਮਿਲੇਗੀ। ਡਿਊਲ-ਸਿਮ ਵਾਲਾ ਪੈਨਾਸੋਨਿਕ Eluga ਟਰਬੋ 4G ਐੱਲ.ਟੀ. ਈ ਨੈੱਟਵਰਕ ਨੂੰ ਸਪੋਰਟ ਕਰਦਾ ਹੈ। ਹੈਂਡਸੈੱਟ ''ਚ 1.5GHz 64bit ਐਕਟਾ-ਕੋਰ ਪ੍ਰੋਸੈਸਰ, 3GB ਰੈਮ, 32GB ਇਨ ਬਿਲਟ ਸਟੋਰੇਜ਼, 32GB ਤਕ ਮਾਇਕ੍ਰੋ ਐਸ. ਡੀ ਕਾਰਡ ਸਪੋਰਟ ਦਿੱਤਾ ਗਿਆ ਹੈ।

ਐਂਡ੍ਰਾਇਡ 5.1 ਲਾਲੀਪਾਪ ''ਤੇ ਚੱਲਣ ਵਾਲੇ Eluga ਟਰਬੋ ''ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ ਐੱਲ.ਈ. ਡੀ ਫਲੈਸ਼ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਹੈਂਡਸੈੱਟ ''ਚ 4G ਦੇ ਇਲਾਵਾ ਵਾਈ-ਫਾਈ ਹਾਟ ਸਪਾਟ, ਵਾਈ-ਫਾਈ ਡਾਇਰੈਕਟ, ਬਲੂਟੁੱਥ ਅਤੇ ਜੀ. ਪੀ ਐੱਸ ਕੁਨੈੱਕਟੀਵਿਟੀ ਫ਼ੀਚਰ ਮੌਜੂਦ ਹਨ। ਇਸ ਦੀ ਬੈਟਰੀ 2350 mah ਦੀ ਹੈ। ਇਹ ਮਰੀਨ ਬਲੂ, ਸ਼ੈਂਪੇਨ ਗੋਲਡ ਅਤੇ ਰੋਜ਼ ਗੋਲਡ ਰੰਗ ''ਚ ਮਿਲੇਗਾ।


Related News