ਭਾਰਤ ''ਚ Panasonic ਨੇ ਪੇਸ਼ ਕੀਤੀ ਆਪਣੀ ਪਹਿਲੀ ਨਵੀਂ Toughbook, ਜਾਣੋਂ ਡਿਟੇਲ

09/22/2017 7:56:41 PM

ਜਲੰਧਰ—ਜਾਪਾਨ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕਸ ਕੰਪਨੀ ਪੈਨਾਸੋਨਿਕ ਨੇ ਅੱਜ ਭਾਰਤੀ ਬਾਜ਼ਾਰ 'ਚ ਇਕ ਨਵੀਂ ਟੱਫਬੁੱਕ ਪੇਸ਼ ਕੀਤੀ ਹੈ। cf-33 ਨਾਂ ਦੀ ਇਸ ਨਵੀਂ ਟੱਫਬੁੱਕ ਦੀ ਸ਼ੁਰੂਆਤੀ ਕੀਮਤ 2.70 ਲੱਖ ਰੁਪਏ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨੇ ਫੌਜ, ਪੁਲਸ ਅਤੇ ਐਮਰਜੰਸੀ ਸੇਵਾ ਖੇਤਰ ਨੂੰ ਕੇਂਦਰਿਤ ਕਰਦੇ ਹੋਏ ਇਸ ਨੂੰ ਪੇਸ਼ ਕੀਤਾ ਹੈ। ਪੈਨਾਸੋਨਿਕ ਇੰਡੀਆ ਦੇ ਵਪਾਰ ਪ੍ਰਮੁੱਖ ਗੁੰਜਨ ਸਚਦੇਵ ਨੇ ਕਿਹਾ ਕਿ ਟੱਫਬੁੱਕ ਸੀ.ਐੱਫ. 33 ਲੈਪਟਾਪ ਅਤੇ ਟੈਬਲੇਟ ਦਾ ਮਿਲਿਆ-ਜੁਲਿਆ ਰੂਪ ਹੈ, ਜਿਸ ਦਾ ਦੋਵਾਂ ਤਰ੍ਹਾਂ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੇ ਫੀਚਰਸ 'ਚ ਵਿੰਡੋਜ10 ਪ੍ਰੋ, 8 ਜੀ.ਬੀ. ਰੈਮ, 256 ਜੀ.ਬੀ. ਰੋਮ ਵਰਗੇ ਫੀਚਰ ਦਿੱਤੇ ਗਏ ਹਨ। ਇਨ੍ਹਾਂ ਨੂੰ ਜ਼ਰੂਰਤ ਦੇ ਹਿਸਾਬ ਨਾਲ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਹ ਪੈਨਾਸੋਨਿਕ ਦਾ ਸਤਵੀਂ ਜਨਰੇਸ਼ਨ ਦਾ ਟੱਫਬੁੱਕ ਲੈਪਟਾਪ ਹੈ, ਜਿਸ ਦੇ ਲਈ ਪੀ.ਸੀ. ਡਿਜਾਈਨ ਅਤੇ ਮੈਨਿਊਫੈਕਚਰਿੰਗ 'ਚ 20 ਸਾਲ ਤਕ ਕੰਮ ਕੀਤਾ ਗਿਆ ਹੈ। ਦੱਸ ਦਈਏ ਕਿ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਭਾਰਤ 'ਚ 65 ਫੀਸਦੀ ਬਾਜ਼ਾਰ ਭਾਗੀਦਾਰੀ ਹੈ, ਜਿਸ ਨੂੰ ਉਹ ਟੱਫਬੁੱਕ ਅਤੇ ਟੱਫਪੈਡ ਸੀਰੀਜ਼ ਦੇ ਨਵੇਂ ਉਤਪਾਦਾਂ ਨਾਲ 70 ਫੀਸਦੀ ਕਰਨਾ ਚਾਹੁੰਦੀ ਹੈ।