ਪੈਨਾਸੋਨਿਕ ਨੇ ਭਾਰਤ ''ਚ ਲਾਂਚ ਕੀਤੇ ਦੋ ਬਿਹਤਰੀਨ ਸਮਰਾਟਫੋਨ

03/27/2017 4:56:18 PM

ਜਲੰਧਰ- ਜਪਾਨ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕਸ ਕੰਪਨੀ ਪੈਨਾਸੋਨਿਕ ਨੇ ਆਪਣੇ ਸਮਾਟਫੋਨਜ਼ ਦੀ ਐਲੁਗਾ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਸੋਮਵਾਰ ਨੂੰ ਭਾਰਤ ''ਚ ਐਲੁਗਾ ਰੇ ਮੈਕਸ ਅਤੇ ਐਲੁਗਾ ਰੇ ਐਕਸ ਲਾਂਚ ਕੀਤੇ ਹਨ। ਇਹ ਦੋਵੇਂ ਹੀ ਸਮਾਰਟਫੋਨ ਕੰਪਨੀ ਦੇ ਨਵੇਂ ਆਰਬੋ ਵਰਚੁਅਲ ਅਸਿਸਟੈਂਟ ਦੇ ਨਾਲ ਆਉਂਦੇ ਹਨ। ਇਸ ਬਾਰੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਬੇਹੱਦ ਹੀ ਹੁਸ਼ਿਆਰ ਅਸਿਸਟੈਂਟ ਹੈ ਅਤੇ ਇਸਤੇਮਾਲ ਦੇ ਨਾਲ ਯੂਜ਼ਰ ਦੀਆਂ ਲੋੜਾਂ ਨੂੰ ਜ਼ਿਆਦਾ ਬਿਹਤਰ ਸਮਝੇਗਾ। 
 
ਪੈਨਾਸੋਨਿਕ ਐਲੁਗਾ ਰੇ ਮੈਕਸ ਨੂੰ ਦੋ ਇੰਟਰਨਲ ਸਟੋਰੇਜ ''ਚ ਉਪਲੱਬਧ ਕਰਾਇਆ ਜਾਵੇਗਾ। 32ਜੀ.ਬੀ. ਸਟੋਰੇਜ ਵੈਰੀਐਂਟ ਦੀ ਕੀਮਤ 11,499 ਰੁਪਏ ਹੈ ਅਤੇ 64ਜੀ.ਬੀ. ਸਟੋਰੇਜ ਵੈਰੀਐਂਟ 12,499 ਰੁਪਏ ''ਚ ਮਿਲੇਗਾ। ਸਮਾਰਟਫੋਨ ਐਕਸਕਲੂਜ਼ੀਵ ਤੌਰ ''ਤੇ ਈ-ਕਾਮਰਸ ਸਾਈਟ ਫਲਿੱਪਕਾਰਟ ''ਤੇ ਗੋਲਡ, ਮੈਟੇਲਿਕ ਸਿਲਵਰ ਅਤੇ ਰੋਜ਼ ਗੋਲਡ ਕਲਰ ''ਚ ਮਿਲੇਗਾ। ਉਥੇ ਹੀ ਪੈਨਾਸੋਨਿਕ ਐਲੁਗਾ ਰੈ ਐਕਸ 8,999 ਰੁਪਏ ''ਚ ਫਲਿੱਪਕਾਰਟ ''ਤੇ ਮਿਲੇਗਾ। 
 
ਐਲੁਗਾ ਰੇ ਮੈਕਸ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 5.2-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਹੈ ਜਿਸ ''ਤੇ ਕਾਰਨਿੰਗ ਗੋਰਿੱਲਾ ਗਲਾਸ 3 ਦੀ ਪ੍ਰੋਟੈਕਸਨ ਮੌਜੂਦ ਹੈ। ਹੈਂਡਸੈੱਟ ''ਚ ਕੁਆਲਕਾਮ ਸਨੈਪਡਰੈਗਨ ਚਿੱਪਸੈੱਟ ਦੇ ਨਾਲ 4ਜੀ.ਬੀ. ਰੈਮ ਦਿੱਤੀ ਗਈ ਹੈ। ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸਿਆ ਹੈ ਕਿ ਐਲੁਗਾ ਰੇ ਮੈਕਸ ਲਈ ਤੁਹਾਨੂੰ 32ਜੀ.ਬੀ./64ਜੀ.ਬੀ. ਸਟੋਰੇਜ ਦੀ ਆਪਸ਼ਨ ਮਿਲੇਗੀ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਵੀ ਜਾ ਸਕਦਾ ਹੈ। ਹੈਂਡਸੈੱਟ ਦੇ ਹੋਮ ਬਟਨ ''ਚ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ। ਫੋਟੋਗ੍ਰਾਫੀ ਲਈ ਐਲੁਗਾ ਰੇ ਮੈਕਸ ''ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਅਤੇ ਉਸ ਦੇ ਨਾਲ ਡਿਊਲ ਐੱਲ.ਈ.ਡੀ. ਫਲੈਸ਼ ਮੌਜੂਦ ਹੈ। ਫਰੰਟ ਪੈਨਲ ''ਤੇ ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਫੋਨ ''ਚ 3000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕੁਇੱਕ ਚਾਰਜ 3.0 ਨੂੰ ਸਪੋਰਟ ਕਰਦੀ ਹੈ। 
 
ਦੂਜੇ ਪਾਸੇ ਐਲੁਗਾ ਰੇ ਐਕਸ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 5.5-ਇੰਚ ਦੀ ਐੱਚ.ਡੀ. (720x1280 ਪਿਕਸਲ) ਡਿਸਪਲੈ ਹੈ। ਹੈਂਡਸੈੱਟ ''ਚ 1.3 ਗੀਗਾਹਰਟਜ਼ ਚਿੱਪਸੈੱਟ ਦੇ ਨਾਲ 3 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 64 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 4000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।