ਪੈਨਾਸੌਨਿਕ ਨੇ ਭਾਰਤ 'ਚ ਲਾਂਚ ਕੀਤਾ Eluga Ray 530 ਸਮਾਰਟਫੋਨ, ਕੀਮਤ 8,999 ਰੁਪਏ

10/17/2018 5:43:23 PM

ਗੈਜੇਟ ਡੈਸਕ - ਪੈਨਾਸੋਨਿਕ ਨੇ ਭਾਰਤ 'ਚ 'ਏਲੁਗਾ ਸੀਰੀਜ਼' ਦੇ ਤਹਿਤ ਆਪਣਾ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦਾ ਨਾਂ ਪੈਨਾਸੋਨਿਕ ਏਲੁਗਾ ਰੇ 530  (Eluga Ray 530) ਹੈ ਤੇ ਇਸ ਦੀ ਕੀਮਤ 8999 ਰੁਪਏ ਹੈ। ਪੈਨਾਸੌਨਿਕ ਦਾ ਇਹ ਸਮਾਰਟਫੋਨ ਆਨਲਾਈਨ ਵੈੱਬਸਾਈਟ ਦੇ ਰਾਹੀਂ ਵਿਕਰੀ ਲਈ ਉਪਲੱਬਧ ਹੈ। ਇਸ ਸਮਾਰਟਫੋਨ ਨੂੰ ਗਾਹਕ ਬਲੈਕ ਅਤੇ ਬਲੂ ਕਲਰ ਆਪਸ਼ਨਸ 'ਚ ਖਰੀਦ ਸਕਣਗੇ।

ਪੈਨਾਸੋਨਿਕ ਦਾ ਇਹ ਸਮਾਰਟਫੋਨ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਅਧਾਰਿਤ Arbo Hub ਦੇ ਨਾਲ ਲੋਡਿਡ ਆਉਂਦਾ ਹੈ। ਇਸ 'ਚ ਇਕ ਮਲਟੀ-ਫੰਕਸ਼ਨ IPS ਬਟਨ ਵੀ ਹੈ ਜਿਸ ਦੇ ਨਾਲ ਯੂਜ਼ਰਸ ਆਪਣੇ ਫੋਨ ਤੇ ਐਪਸ 'ਚ ਸਿਰਫ ਇਕ ਟੱਚ ਨਾਲ ਐਕਸੇਸ ਕਰ ਸਕਦੇ ਹਨ। IPS ਬਟਨ ਦੀ ਮਦਦ ਨਾਲ ਤੁਸੀਂ ਸੈਲਫੀ ਵੀ ਲੈ ਸਕਦੇ ਹੋ। 

ਪੈਨਾਸੌਨਿਕ ਏਲੁਗਾ ਰੇ 530 ਸਪੈਸੀਫਿਕੇਸ਼ਨਸ
ਪੈਨਾਸੋਨਿਕ ਏਲੁਗਾ ਰੇ 530 ਸਮਾਰਟਫੋਨ 'ਚ 5.7-ਇੰਚ ਦਾ HD ਪਲਸ ਬਿੱਗ ਵਿਊ ਡਿਸਪਲੇਅ ਹੈ। ਇਹ ਸਮਾਰਟਫੋਨ ਪੁਰਾਣੇ 1.3GHz ਕਵਾਡ-ਕੋਰ ਪ੍ਰੋਸੈਸਰ 'ਤੇ ਚੱਲਦਾ ਹੈ। ਇਸ ਡਿਵਾਈਸ 'ਚ 3GB ਰੈਮ ਤੇ 32GB ਇੰਟਰਨਲ ਸਟੋਰੇਜ ਦੀ ਸਹੂਲਤ ਹੈ। ਸੁਰੱਖਿਆ ਲਈ ਇਸ 'ਚ ਫਿੰਗਰਪਿਰੰਟ ਸਕੈਨਰ ਦੇ ਨਾਲ ਫੇਸ ਅਨਲਾਕ ਦੀ ਵੀ ਸਹੂਲਤ ਦਿੱਤੀ ਗਈ ਹੈ। ਪੈਨਾਸੌਨਿਕ ਦਾ ਇਹ ਲੇਟੈਸਟ ਸਮਾਰਟਫੋਨ ਐਂਡ੍ਰਾਇਡ 8.1 ਓਰੀਓ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ।

ਕੈਮਰਾ
ਇਸ ਸਮਾਰਟਫੋਨ 'ਚ 13-ਮੈਗਾਪਿਕਸਲ ਦਾ ਰੀਅਰ ਕੈਮਰਾ LED ਫਲੈਸ਼ ਦੇ ਨਾਲ ਹੈ। ਸੈਲਫੀ ਤੇ ਵੀਡੀਓ ਕਾਲਿੰਗ ਦੇ ਇਸ 'ਚ 5-ਮੈਗਾਪਿਕਸਲ ਦਾ ਫਰੰਟ ਕੈਮਰਾ ਵੀ LED ਫਲੈਸ਼ ਦੇ ਨਾਲ ਦਿੱਤਾ ਗਿਆ ਹੈ। ਕੈਮਰਾ 'ਚ ਬੋਕੇਅ ਈਫੈਕਟ ਮੋਡ, ਟਾਈਮ-ਲੈਪਸ ਵੀਡੀਓ ਤੇ ਆਟੋ ਸੀਨ ਡਿਟੈਕਸ਼ਨ ਆਦਿ ਫੀਚਰਸ ਦਿੱਤੇ ਗਏ ਹਨ। ਇਸ ਡਿਵਾਇਸ 'ਚ ਤੁਹਾਨੂੰ 3000mAh ਦੀ ਬੈਟਰੀ ਮਿਲੇਗੀ।

ਕੁਨੈੱਕਟੀਵਿਟੀ
ਪੈਨਾਸੋਨਿਕ ਏਲੁਗਾ ਰੇ 530 'ਚ ਡਿਊਲ ਸਿਮ, 4G VoLTE, ਬਲੂਟੁੱਥ 4.1, ਮਾਈਕ੍ਰੋ USB 2.0 ਪੋਰਟ, GPS, GLONASS,3.5 ਮਿ. ਮੀ. ਆਡੀਓ ਜੈੱਕ ਆਦਿ ਹਨ। ਇਸ ਡਿਵਾਈਸ ਦਾ ਕੁੱਲ ਮਾਪ 152.4x72.18x8.3 ਮਿ. ਮੀ ਤੇ ਭਾਰ 141 ਗਰਾਮ ਹੈ।