ਪਾਕਿ ਨੇ ਟਿਕਟਾਕ ਨੂੰ ਦਿੱਤੀ ਚਿਤਾਵਨੀ, ਬੀਗੋ ਲਾਈਵ ਐਪ ’ਤੇ ਲਗਾਈ ਪਾਬੰਦੀ

07/21/2020 9:27:32 PM

ਇਸਲਾਮਾਬਾਦ-ਪਾਕਿਸਤਾਨ ਦੇ ਟੈਲੀਕਮਿਊਨੀਕੇਸ਼ਨ ਅਥਾਰਿਟੀ ਨੇ ‘‘ਅਨੈਤਿਕ, ਭੱਦੀ ਅਤੇ ਅਸ਼ਲੀਲ’’ ਸਮੱਗਰੀ ਦੇ ਵੱਡੇ ਪੱਧਰ ’ਤੇ ਸ਼ਿਕਾਇਤ ਮਿਲਣ ਤੋਂ ਬਾਅਦ ਸਿੰਗਾਪੁਰ ਦੇ ਲਾਈਵ ਸਟਰੀਮਿੰਗ ਪਲੇਟਫਾਰਮ ਬੀਗੋ ਲਾਈਵ ’ਤੇ ਪਾਬੰਦੀ ਲੱਗਾ ਦਿੱਤੀ ਹੈ ਅਤੇ ਚੀਨ ਦੇ ਟਿਕਟਾਕ ਐਪ ਨੂੰ ਚਿਤਾਵਨੀ ਦਿੱਤੀ ਹੈ।

ਅਥਾਰਿਟੀ ਨੇ ਇਕ ਬਿਆਨ ’ਚ ਕਿਹਾ ਕਿ ਇਨ੍ਹਾਂ ਦੋਵਾਂ ਪਲੇਟਫਾਰਮਸ ਦੀ ਸਮੱਗਰੀ ਦਾ ‘ਸਮਾਜ ਅਤੇ ਖਾਸਤੌਰ ’ਤੇ ਨੌਜਵਾਨਾਂ ’ਤੇ ਬਹੁਤ ਹੀ ਮਾੜਾ ਪ੍ਰਭਾਵ’ ਪੈ ਸਕਦਾ ਹੈ। ਉਸ ਨੇ ਸੋਮਵਾਰ ਨੂੰ ਇਕ ਟਵੀਟ ’ਚ ਇਹ ਵੀ ਕਿਹਾ ਕਿ ਇਸ ਸੰਬੰਧ ’ਚ ਇਨ੍ਹਾਂ ਐਪਸ ਦੀਆਂ ਕੰਪਨੀਆਂ ਨੂੰ ਸ਼ਿਕਾਇਤ ਕੀਤੀ ਗਈ ਪਰ ਉਨ੍ਹਾਂ ਦੇ ਜਵਾਬ ਤਸੱਲੀਬਖਸ਼ ਨਹੀਂ ਹਨ। ਇਸ ਕਦਮ ਦੀ ਪਾਕਿਸਤਾਨ ਦੇ ਅਧਿਕਾਰ ਕਾਰਕੁਨ ਨੇ ਆਲੋਚਨਾ ਕੀਤੀ ਹੈ। ਉਹ ਇਸ ਨੂੰ ਰੂੜੀਵਾਦੀ ਮੁਸਲਿਮ ਰਾਸ਼ਟਰ ’ਚ ਅਤੇ ਜ਼ਿਆਦਾ ਸੈਂਸਰਸ਼ਿਪ ਲਗਾਉਣ ਦੇ ਸ਼ੱਕ ਦੇ ਤੌਰ ’ਤੇ ਦੇਖ ਰਹੇ ਹਨ।

ਟਿਕਟਾਕ ਅਤੇ ਬੀਗੋ ਲਾਈਵ ਪਾਕਿਸਾਤਨੀ ਅਲੱ੍ਹੜ ਅਤੇ ਨੌਜਵਾਨਾਂ ਵਿਚਾਲੇ ਬਹੁਤ ਲੋਕਪ੍ਰਸਿੱਧ ਹੈ। ਇਸਲਾਮਾਬਾਦ ਸਥਿਤ ਸੋਸ਼ਲ ਮੀਡੀਆ ਅਧਿਕਾਰ ਸਮੂਹ ਬਾਈਟਫਾਰਆਲ ਦੇ ਸ਼ਹਿਜ਼ਾਦ ਅਹਿਮਦ ਕਹਿੰਦੇ ਹਨ ਕਿ ਇਹ ਤਾਂ ਹੋਰ ਜ਼ਿਆਦਾ ਸੈਸਰਸ਼ਿਪ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਚੀਨ ਦੀ ਤਰਜ਼ ’ਤੇ ਚੱਲਣਾ ਚਾਹੁੰਦਾ ਹੈ ਜਿਸ ’ਤੇ ਸੂਚਨਾਵਾਂ ਦ ਸੁਤੰਤਰ ਪ੍ਰਵਾਹ ’ਤੇ ਕਟੰਰੋਲ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗਦੇ ਹਨ।

Karan Kumar

This news is Content Editor Karan Kumar