ਵਨਪਲੱਸ 3 ਅਤੇ ਵਨਪਲੱਸ 3T ਸਮਾਰਟਫੋਨਜ਼ ਲਈ OxygenOS 4.5.0 ਅਪਡੇਟ ਹੋਈ ਰਿਲੀਜ਼

09/26/2017 7:30:03 PM

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਫਲੈਗਸ਼ਿਪ ਸਮਾਰਟਫੋਨਜ਼ ਵਨਪਲੱਸ 3 ਅਤੇ ਵਨਪਲੱਸ 3ਟੀ ਲਈ ਹਰ ਹਫਤੇ ਅਪਡੇਟ ਜਾਰੀ ਕਰ ਰਹੀਂ ਹੈ। ਕੰਪਨੀ ਇਸ ਵਾਰ ਲਾਸਟ OxygenOS 4.5.0 ਅਪਡੇਟ ਨੂੰ ਰੋਲ ਆਊਟ ਕੀਤਾ ਹੈ, ਜੋ ਕਿ ਛੋਟੇ ਸੁਧਾਰ ਨੂੰ ਨਾਲ ਲੈ ਕੇ ਆਵੇਗਾ।
ਅਪਡੇਟ ਓਵਰ ਦਾ ਈਅਰ (OTA) ਜਾਰੀ ਕੀਤੇ ਜਾਣਗੇ ਅਤੇ ਜੇਕਰ ਤੁਹਾਡੇ ਸਾਰਿਆ ਤੱਕ ਨਵਾਂ ਅਪਡੇਟ ਪ੍ਰਾਪਤ ਨਹੀਂ ਹੋਇਆ ਹੈ ਤਾਂ ਕੁਝ ਦਿਨਾਂ 'ਚ ਇਹ ਅਪਡੇਟ ਡਿਵਾਈਸ ਤੱਕ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਇਹ ਵਨਪਲੱਸ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ OnePlus 3 ਅਤੇ OnePlus 3T ਸਮਾਰਟਫੋਨਜ਼ ਯੂਜ਼ਰਸ ਨੂੰ ਇਹ ਅਪਡੇਟ ਮਿਲੇਗਾ। ਇਸ ਲਈ ਤੁਸੀਂ ਸਮੇਂ-ਸਮੇਂ 'ਤੇ Check for Update ਬਟਨ ਨੂੰ ਟੈਪ ਕਰਦੇ ਰਹੋ।
ਅਧਿਕਾਰਿਕ ਚੇਂਜਲੌਗ ਨੂੰ ਲਿਸਟ ਕਰਨ ਤੋਂ ਪਹਿਲਾਂ ਦੱਸਿਆ ਹੈ ਕਿ ਵਨਪਲੱਸ ਦੇ standalone ਐਪ 'ਚ ਕੁਝ ਬਦਲਾਅ ਕੀਤਾ ਗਿਆ ਹੈ ਜਿਵੇਂ ਲਾਂਚਰ ਅਤੇ ਗੈਲਰੀ। ਇਨ੍ਹਾਂ ਐਪਸ ਨੂੰ ਪਹਿਲਾਂ ਤੋਂ ਹੀ ਗੂਗਲ ਪਲੇ ਸਟੋਰ 'ਤੇ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਆਜ਼ਾਦ ਰੂਪ 'ਚ ਅਪਡੇਟ ਕੀਤਾ ਜਾਵੇਗਾ। ਇਸ ਲਈ ਵਨਪਲੱਸ 3 ਜਾਂ ਵਨਪਲੱਸ 3ਟੀ ਯੂਜ਼ਰਸ ਨੂੰ ਅੱਗੇ  ਵਧਾਉਣ ਵਾਲੇ OxygenOS ਅਪਡੇਟ 'ਚ ਕੋਈ ਬਦਲਾਅ ਨਹੀਂ ਕਰਨਾ ਚਾਹੀਦਾ ਹੈ।

ਸਿਸਟਮ
ਲਿਫਟ ਅਪ ਡਿਸਪਲੇਅ ਨੂੰ ਐਡ ਕੀਤਾ ਗਿਆ ਹੈ।
ਗੇਮਿੰਗ ਡੂ ਨਾਟ ਡਿਸਟਰਬ ਨੂੰ ਐਡ ਕੀਤਾ ਗਿਆ ਹੈ।
ਲੋਅ priority ਨੋਟੀਫਿਕੇਸ਼ਨ ਨੂੰ ਐਡ ਕੀਤਾ ਗਿਆ ਹੈ।
ਸਟੇਟਸ ਬਾਰ 'ਚ ਨੈੱਟਵਰਕ ਸਪੀਡ ਨੂੰ ਐਡ ਕੀਤਾ ਗਿਆ ਹੈ।
ਨਿਰਧਾਰਿਤ ਨਾਈਟ ਮੋਡ ਨੂੰ ਐਡ ਕੀਤਾ ਗਿਆ ਹੈ।
ਵਨਪਲੱਸ ਸਲੇਟ ਫੋਂਟ ਨੂੰ ਐਡ ਕੀਤਾ ਗਿਆ ਹੈ।
ਰਿਡਿਜ਼ਾਈਨ ਡੈਸ਼ ਚਾਰਜ ਐਨੀਮੇਸ਼ਨ।
ਸਿਸਟਮ ਸਥਿਰਤਾ ਅਤੇ ਬੈਟਰੀ ਸੁਧਾਰ।

ਲਾਂਚਰ-
ਵਨਪਲੱਸ ਵਾਲਪੇਪਰ 'ਤੇ ਸ਼ਾਟ ਨੂੰ ਐਡ ਕੀਤਾ ਗਿਆ ਹੈ।

ਫੋਨ
ਕਾਲਿੰਗ ਯੂ. ਆਈ. ਨੂੰ ਰਿਡਿਜ਼ਾਈਨ ਕੀਤਾ ਗਿਆ ਹੈ।

ਕੈਮਰਾ ਜਾਂ ਗੈਲਰੀ
ਵਨਪਲੱਸ ਵਾਟਰਮਾਰਕ 'ਤੇ ਸ਼ਾਟ ਨੂੰ ਐਡ ਕੀਤਾ ਗਿਆ ਹੈ।
ਗੈਲਰੀ 'ਚ ਫੋਟੋ ਐਡੀਟਰ ਨੂੰ ਰਿਡਿਜ਼ਾਈਨ ਕੀਤਾ ਗਿਆ ਹੈ।

ਫਾਇਲ ਮੈਨੇਜ਼ਰ -
ਸੁਰੱਖਿਅਤ ਬਾਕਸ ਨੂੰ ਐਡ ਕੀਤਾ ਗਿਆ ਹੈ।
ਇਹ ਓਪਨ ਬੀਟਾ ਬਿਲਡ ਨਹੀਂ ਹੈ। ਇਸ ਲਈ ਵਨਪਲੱਸ 3 ਜਾਂ ਵਨਪਲੱਸ 3ਟੀ ਸਮਾਰਟਫੋਨ ਯੂਜ਼ਰਸ ਨੂੰ ਇਹ OxygenOS 4.5.0 ਅਪਡੇਟ ਆਉਣ ਵਾਲੇ ਕੁਝ ਹਫਤਿਆਂ 'ਚ ਮਿਲ ਜਾਵੇਗਾ।