ਬਿਨਾਂ ਇੰਟਰਨੈੱਟ ਸ਼ੇਅਰ ਕਰ ਸਕੋਗੇ ਫੋਟੋ ਤੇ ਵੀਡੀਓ, ਆ ਰਿਹੈ ਨਵਾਂ ਫੀਚਰ

01/03/2020 12:00:21 PM

ਗੈਜੇਟ ਡੈਸਕ– ਸਮਾਰਟਫੋਨਜ਼ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਇਨ੍ਹਾਂ ’ਚ ਨਵੀਂ ਟੈਕਨਾਲੋਜੀ ਨੂੰ ਜੋੜਿਆ ਜਾ ਰਿਹਾ ਹੈ। ਚੀਨੀ ਸਮਾਰਟਫੋਨ ਨਿਰਮਾਤਾ ਓਪੋ, ਵੀਵੋ ਅਤੇ ਸ਼ਾਓਮੀ ਨੇ ਇਕੱਠੇ ਮਿਲ ਕੇ ਇਕ ਨਵੇਂ ਫੀਚਰ ’ਤੇ ਕੰਮ ਸ਼ੁਰੂ ਕੀਤਾ ਹੈ ਜਿਸ ਰਾਹੀਂ ਆਪਸ ’ਚ ਫਾਇਲ ਸ਼ੇਅਰ ਕਰਨ ਲਈ ਇੰਟਰਨੈੱਟ ਦੀ ਲੋੜ ਨਹੀਂ ਪਵੇਗੀ। ਯਾਨੀ ਬਿਨਾਂ ਇੰਟਰਨੈੱਟ ਦੇ ਫਾਇਲਾਂ, ਫੋਟੋਜ਼ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਜਾ ਸਕਣਗੀਆਂ। ਹਾਲਾਂਕਿ ਅਜੇ ਇਹ ਗੱਲ ਸਾਹਮਣੇ ਨਹੀਂ ਆਈ ਕਿ ਕਿੰਨ ਦੂਰੀ ਤੋਂ ਅਜਿਹਾ ਕੀਤਾ ਜਾ ਸਕੇਗਾ। ਇਨ੍ਹਾਂ ਤਿੰਨਾਂ ਕੰਪਨੀਆਂ ਨੇ ਪੀਅਰ-ਟੂ-ਪੀਅਰ ਟ੍ਰਾਂਸਮਿਸ਼ਨ ਵਧਾਉਣ ਲਈ ਆਪਸ ’ਚ ਸਾਂਝੇਦਾਰੀ ਕੀਤੀ ਹੈ। 

ਕੀ ਹੈ ਪੀਅਰ-ਟੂ-ਪੀਅਰ ਟ੍ਰਾਂਸਮਿਸ਼ਨ
ਪੀਅਰ-ਟੂ-ਪੀਅਰ ਨੈੱਟਵਰਕ ਉਹ ਹੈ ਜਿਸ ਵਿਚ ਦੋ ਜਾਂ ਦੋ ਤੋਂ ਵੱਧ ਪੀਸੀ ਜਾਂ ਮੋਬਾਇਲ ਇਕ ਅਲੱਗ ਸਰਵਰ ਕੰਪਿਊਟਰ ਜਾਂ ਸਰਵਰ ਸਾਫਟਵੇਅਰ ਦੀ ਲੋੜ ਦੇ ਬਿਨਾਂ ਫਾਇਲ ਸੇਅਰ ਕਰਦੇ ਹਨ। ਤਿੰਨਾਂ ਕੰਪਨੀਆਂ ਨੂੰ ਵਿਚਕਾਰ ਦਾ ਇਹ ਅਲਾਇੰਸ ਹਾਈ ਸਪੀਡ ਵਾਈ-ਫਾਈ ਡਾਇਰੈਕਟ ਟ੍ਰਾਂਸਫਰ ਪ੍ਰੋਟੋਕਾਲ ਦੇ ਅਧੀਨ ਕੀਤਾ ਗਿਆ ਹੈ। ਇਸ ਨਾਲ ਯੂਜ਼ਰਜ਼ ਬਿਨਾਂ ਇੰਟਰਨੈੱਟ ਕੁਨੈਕਟੀਵਿਟੀ ਦੇ ਵੀ ਫਾਇਲਾਂ ਆਪਸ ’ਚ ਸ਼ੇਅਰ ਕਰ ਸਕਣਗੇ। 

ਕਿਵੇਂ ਕੰਮ ਕਰੇਗਾ ਇਹ ਇਲਾਇੰਸ
ਇਸ ਤਕਨੀਕ ’ਚ ਡਾਟਾ ਸ਼ੇਅਰ ਕਰਨ ਲਈ ਸ਼ਾਓਮੀ, ਓਪੋ ਅਤੇ ਵੀਵੋ ਦੇ ਫੋਨ ਨੂੰ ਇੰਟਰਨੈੱਟ ਦੀ ਲੋੜ ਨਹੀਂ ਪਵੇਗੀ। ਇਹ ਬਲੂਟੁੱਥ ਦਾ ਇਸਤੇਮਾਲ ਕਰੇਗਾ ਪਰ ਬਲੂਟੁੱਥ ਨਾਲ ਜ਼ਿਆਦਾ ਫਾਸਟ ਡਾਟਾ ਟ੍ਰਾਂਸਫਰ ਹੋਵੇਗਾ। ਇਸ ਟ੍ਰਾਂਸਮਿਸ਼ਨ ’ਚ 20MB/s ਦੀ ਸਪੀਡ ਮਿਲੇਗੀ। ਓਪੋ ਦੇ ਵਾਈ ਪ੍ਰੈਜ਼ੀਡੈਂਟ ਐਂਡੀ ਵੂ ਨੇ ਕਿਹਾ ਕਿ ਇਸ ਥ੍ਰੀ ਬ੍ਰਾਂਡ ਸਾਂਝੇਦਾਰੀ ਦਾ ਟੀਚਾ ਦੁਨੀਆ ਭਰ ’ਚ ਓਪੋ, ਵੀਵੋ ਅਤੇ ਸ਼ਾਓਮੀ ਦੇ ਕਰੋੜਾਂ ਯੂਜ਼ਰਜ਼ ਨੂੰ ਆਸਾਨ ਅਤੇ ਜ਼ਿਆਦਾ ਯੂਜ਼ਰ ਸੈਂਟ੍ਰਿਕ ਫਾਇਲ ਸ਼ੇਅਰਿੰਗ ਮੁਹੱਈਆ ਕਰਾਉਣਾ ਹੈ।