Oppo ਦੇ ਅੰਡਰ-ਡਿਸਪਲੇਅ ਕੈਮਰਾ ਸਮਾਰਟਫੋਨ ਦਾ ਟੀਜ਼ਰ ਜਾਰੀ

06/25/2019 7:03:57 PM

ਨਵੀਂ ਦਿੱਲੀ— Oppo ਨੇ ਹਾਲ ਹੀ 'ਚ ਇਕ ਈਵੈਂਟ ਲਈ ਮੀਡੀਆ ਇਨਵਾਇਟ ਭੇਜਿਆ ਸੀ। ਇਸ ਈਵੈਂਟ 'ਚ ਕੰਪਨੀ ਆਪਣੀ ਅੰਡਰ-ਡਿਸਪਲੇਅ ਕੈਮਰਾ ਤਕਨਾਲੋਜੀ ਤੋਂ ਪਰਦਾ ਚੁੱਕੇਗੀ। ਓਪੋ ਨੇ ਹੁਣ ਇਕ ਛੋਟਾ ਜਿਹਾ ਟੀਜ਼ਰ ਵੀਡੀਓ ਜਾਰੀ ਕੀਤਾ ਹੈ। ਜਿਸ 'ਚ ਫੋਨ ਦੇ ਅੰਡਰ ਡਿਸਪਲੇਅ ਕੈਮਰਾ ਝਲਕ ਮਿਲੀ ਹੈ। ਫਿਲਹਾਲ ਇਹ ਸਾਫ ਨਹੀਂ ਹੈ ਕਿ ਓਪੋ ਦਾ ਅੰਡਰ ਡਿਸਪਲੇਅ ਵਾਲਾ ਕੈਮਰਾ ਫੋਨ ਕਿਸ ਸੀਰੀਜ਼ ਦਾ ਹਿੱਸਾ ਹੋਵੇਗਾ ਪਰ ਇਹ ਪਤਾ ਹੈ ਕਿ ਇਸ ਦੀ ਸਕਰੀਨ ਟੂ ਬਾਡੀ ਰੇਸ਼ੋ ਜ਼ਿਆਦਾ ਹੋਵੇਗੀ ਅਤੇ ਚਾਰਾਂ ਕਿਨਾਰਾਂ 'ਤੇ ਕਰੀਬ ਨਾ ਦੇ ਬਰਾਬਰ ਦੇ ਬੇਜ਼ਲ ਹੋਣਗੇ। ਓਪੋ ਦੀ ਅੰਡਰ ਡਿਸਪਲੇਅ ਕੈਮਰਾ ਤਕਨਾਲੋਜੀ ਦੀ ਅਧਿਕਾਰਕ ਝਲਕ 26 ਜੂਨ ਨੂੰ ਸ਼ੰਘਾਈ 'ਚ ਆਯੋਜਿਤ ਹੋ ਰਹੇ ਮੋਬਾਇਲ ਵਰਲਡ ਕਾਨਫਰੰਸ 'ਚ ਮਿਲੇਗੀ।

ਟੀਜ਼ਰ ਵੀਡੀਓ ਨੂੰ ਓਪੋ ਦੇ ਅਧਿਕਾਰਕ ਵੀਬੋ ਅਕਾਊਂਟ ਤੋਂ ਸਾਂਝਾ ਕੀਤਾ ਗਿਆ ਹੈ। ਇਸ 'ਚ ਓਪੋ ਵੱਲੋਂ ਬੀਤੇ ਸਾਲਾਂ 'ਚ ਫਰੰਟ ਕੈਮਰੇ ਲਈ ਅਪਣਾਏ ਗਏ ਡਿਜ਼ਾਇਨ ਨੂੰ ਦਿਖਾਇਆ ਗਿਆ ਹੈ। ਸ਼ੁਰੂਆਤ 'ਚ ਚੌੜੇ ਬੇਜ਼ਲ ਵਾਲੇ ਫੋਨ ਦਿਖਦੇ ਹਨ। ਫਿਰ ਓਪੋ ਦੇ ਰੋਟੇਟਿੰਗ ਕੈਮਰਾ ਮਾਡਿਊਲ, ਟ੍ਰੇਡਿਸ਼ਨਲ ਨਾਚ, ਵਾਟਰਡਰਾਪ ਨਾਚ, ਓਪੋ ਫਾਇੰਡ ਐਕਸ ਦਾ ਸਲਾਇਡਿੰਗ ਕੈਮਰਾ ਡਿਜ਼ਾਇਨ ਅਤੇ ਓਪੋ ਰੈਨੋ ਦੇ ਪਾਪ-ਅਪ ਕੈਮਰਾ ਡਿਜ਼ਾਇਨ ਨੂੰ ਵੀ ਦਿਖਾਇਆ ਗਿਆ ਹੈ। ਆਖਿਰ 'ਚ ਸਾਨੂੰ ਇਕ ਅਜਿਹੇ ਫੋਨ ਦੀ ਝਲਕ ਮਿਲਦੀ ਹੈ ਜਿਸ 'ਚ ਅੰਡਰ ਡਿਸਪਲੇਅ ਕੈਮਰਾ ਨਜ਼ਰ ਆਉਂਦਾ ਹੈ ਅਤੇ ਇਸ ਦੇ ਚਾਰੇ ਪਾਸੇ ਰਿੰਗ ਗਲੋਅ ਹੁੰਦਾ ਰਹਿੰਦਾ ਹੈ।

ਅਜਿਹਾ ਪ੍ਰਤੀਤ ਹੁੰਦਾ ਹੈ ਕਿ ਫੋਨ ਫੁੱਲ ਸਕਰੀਨ ਡਿਜ਼ਾਇਨ ਨਾਲ ਆਵੇਗਾ। ਕਿਨਾਰਿਆਂ 'ਤੇ ਬੇਹੱਦ ਪਤਲੇ ਬੇਜ਼ਲ ਹੋਣਗੇ। ਵਾਲਿਊਮ ਬਟਨ ਨੂੰ ਖੱਬੇ ਪਾਸੇ ਥਾਂ ਮਿਲੇਗੀ। ਉੱਥੇ ਹੀ ਪਾਵਰ ਬਟਨ ਸੱਜੇ ਲੱਗਾ ਹੋਵੇਗਾ। ਸੈਲਫੀ ਸੈਂਸਰ ਦੇ ਉੱਪਰ ਪਿਕਸਲ ਆਮ ਤੌਰ 'ਤੇ ਡਿਸਪਲੇਅ ਵਾਲਾ ਕੰਮ ਕਰਨਗੇ ਪਰ ਫਰੰਟ ਕੈਮਰਾ ਐਕਟੀਵੇਟ ਹੁੰਦੇ ਹੀ ਇਸ ਦੇ ਚਾਰੇ ਪਾਸੇ ਰਿੰਗ ਗਲੋਅ ਕਰਨ ਜਾਵੇਗਾ।


Inder Prajapati

Content Editor

Related News