Oppo A9 2020 ਤੇ Reno 2Z ਦੀ ਕੀਮਤ 'ਚ ਹੋਈ ਕਟੌਤੀ, ਜਾਣੋ ਨਵੀਂ ਕੀਮਤ

12/02/2019 9:12:43 PM

ਗੈਜੇਟ ਡੈਸਕ—ਚਾਈਨੀਜ਼ ਸਮਾਰਟਫੋਨ ਮੇਕਰ ਕੰਪਨੀ ਓਪੋ ਨੇ ਆਪਣੇ ਦੋ ਮਿਡ-ਰੇਂਜ ਸਮਾਰਟਫੋਨ ਦੀ ਕੀਮਤ ਘੱਟ ਕਰ ਦਿੱਤੀ ਹੈ। ਕੰਪਨੀ ਨੇ ਭਾਰਤ 'ਚ Oppo A9 2020 ਅਤੇ  Reno 2Z ਦੀ ਕੀਮਤ 2,000 ਰੁਪਏ ਤਕ ਘੱਟ ਕਰ ਦਿੱਤੀ ਹੈ। ਡਿਵਾਈਸਜ਼ ਦੀ ਨਵੀਂ ਕੀਮਤ ਐਮਾਜ਼ੋਨ ਅਤੇ ਫਲਿੱਪਕਾਰਟ ਦੋਵਾਂ ਈ-ਕਾਮਰਸ ਸਾਈਟਸ 'ਤੇ ਦਿਖ ਰਹੀ ਹੈ। ਦੋਵੇਂ ਸਮਾਰਟਫੋਨਸ 'ਤੇ ਆਫਲਾਈਨ ਸਟੋਰ ਤੋਂ ਵੀ ਨਵੇਂ ਡਿਸਕਾਊਂਟ ਪ੍ਰਾਈਸ 'ਤੇ ਖਰੀਦੇ ਜਾ ਸਕਦੇ ਹਨ।

Oppo A9 2020 ਅਤੇ  Reno 2Z ਦੀ ਨਵੀਂ ਕੀਮਤ
ਕੰਪਨੀ ਹੁਣ ਤਕ Oppo A9 2020 ਦੇ 8ਜੀ.ਬੀ. ਰੈਮ ਅਤੇ 128ਜੀ.ਬੀ. ਸਟੋਰੇਜ਼ ਵੇਰੀਐਂਟ ਨੂੰ 19,990 ਰੁਪਏ ਦੀ ਕੀਮਤ 'ਚ ਵੇਚ ਰਹੀ ਸੀ। ਹੁਣ ਇਸ ਨੂੰ 1,500 ਰੁਪਏ ਦਾ ਪ੍ਰਾਈਸ ਕਟ ਮਿਲਿਆ ਹੈ ਅਤੇ ਇਸ ਦੀ ਨਵੀਂ ਕੀਮਤ 18,490 ਰੁਪਏ ਹੋ ਗਈ ਹੈ। ਨਾਲ ਹੀ ਓਪੋ ਨੇ ਆਪਣੇ ਸਮਾਰਟਫੋਨ ਦਾ  ਨਵਾਂ ਵਨੀਲਾ ਮਿੰਟ ਕਲਰ ਐਡੀਸ਼ਨ ਵੀ ਲਾਂਚ ਕੀਤਾ ਹੈ। ਇਸ ਨੂੰ ਵੀ ਨਵੇਂ ਪ੍ਰਾਈਸ ਟੈਗ 'ਤੇ ਖਰੀਦਿਆ ਜਾ ਸਕੇਗਾ।

ਓਪੋ ਨੇ Redno 2Z ਨੂੰ ਵੀ ਪ੍ਰਾਈਸ ਕਟ ਦਿੱਤਾ ਹੈ। ਇਸ ਸਮਾਰਟਫੋਨ ਦੇ 8ਜੀ.ਬੀ. ਰੈਮ ਅਤੇ 256 ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਵੇਰੀਐਂਟ ਦੀ ਕੀਮਤ 27,990 ਰੁਪਏ ਸੀ ਜੋ ਹੁਣ ਘਟ ਕੇ 25,990 ਰੁਪਏ ਹੋ ਗਈ ਹੈ। ਇਹ Oppo Reno 2Z ਨੂੰ ਮਿਲਿਆ ਦੂਜਾ ਪ੍ਰਾਈਸ ਕਟ ਹੈ ਅਤੇ ਡਿਵਾਈਸ ਨੂੰ 29,990 ਰੁਪਏ ਦੇ ਪ੍ਰਾਈਟ ਕਟ 'ਤੇ ਲਾਂਚ ਕੀਤਾ ਗਿਆ ਸੀ।

OPPO A9 2020 ਦੇ ਸਪੈਸੀਫਿਕੇਸ਼ਨਸ
ਕੰਪਨੀ ਨੇ ਇਸ ਸਮਾਰਟਫੋਨ 'ਚ 6.5 ਇੰਚ ਡਿਸਪਲੇਅ ਦਿੱਤੀ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 720x1600 ਪਿਕਸਲ ਹੈ। ਇਸ 'ਚ 8ਜੀ.ਬੀ. ਤਕ ਰੈਮ ਅਤੇ 128ਜੀ.ਬੀ. ਤਕ ਇਲਬਿਲਟ ਸਟੋਰੇਜ਼ ਮਿਲਦੀ ਹੈ। ਓਪੋ ਦਾ ਇਹ ਹੈਂਡਸੈੱਟ Android v9.0 (Pie) ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ ਅਤੇ ਹੈਂਡਸੈੱਟ ਨੂੰ ਪਾਵਰ ਦੇਣ ਲਈ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਓਪੋ ਏ9 2020 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਲੈਂਸ, 8 ਮੈਗਾਪਿਕਸਲ ਦਾ 119 ਡਿਗਰੀ ਵਾਇਡ ਲੈਂਗ, 2 ਮੈਗਾਪਿਕਸਲ ਦਾ ਮੋਨੋ ਲੈਂਸ ਅਤੇ 2 ਮੈਗਾਪਿਕਸਲ ਪੋਟਰੇਟ ਸੈਂਸਰ ਦਿੱਤੇ ਗਏ ਹਨ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਡਿਵਾਈਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

Oppo Reno 2Z ਦੇ ਸਪੈਸੀਫਿਕੇਸ਼ਨਸ
ਸਮਾਰਟਫੋਨ 'ਚ 8ਜੀ.ਬੀ. ਰੈਮ ਅਤੇ 256ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਫੋਨ 'ਚ ਓਪੋ ਰੈਨੋ 2 ਦੀ ਤਰ੍ਹਾਂ ਅਲਟਰਾ ਡਾਰਕ ਮੋਡ ਅਤੇ ਅਲਟਰਾ ਸਟੇਡੀ ਵੀਡੀਓ ਫੀਚਰ ਦਿੱਤੇ ਗਏ ਹਨ। ਇਹ ਸਮਾਰਟਫੋਨ MTK P90 ਪ੍ਰੋਸੈਸਰ ਨਾਲ ਪਾਵਰਡ ਹੈ। ਇਸ ਸਮਾਰਟਫੋਨ 'ਚ 6.53 ਇੰਚ ਏਮੋਲੇਡ ਪੈਨੋਰੈਮਿਕ ਸਕਰੀਨ ਦਿੱਤੀ ਗਈ ਹੈ। Oppo Reno 2Z ਦੇ ਬੈਕ 'ਚ ਵੀ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਉੱਥੇ ਫਰੰਟ 'ਚ 16 ਮੈਗਾਪਿਕਸਲ ਦਾ ਸ਼ਾਰਕ ਫਿਨ ਰਾਇਜਿੰਗ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ VOOC 3.0 ਫਾਸਟ ਚਾਰਜਿੰਗ ਸਪੋਰਟ ਨਾਲ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

Karan Kumar

This news is Content Editor Karan Kumar