ਅਗਲੇ ਮਹੀਨੇ ਲਾਂਚ ਹੋ ਸਕਦੈ ਓਪੋ ਦਾ ਇਹ ਸਮਾਰਟਫੋਨ

11/30/2019 1:56:59 AM

ਗੈਜੇਟ ਡੈਸਕ—ਉਮੀਦ ਕੀਤੀ ਜਾ ਰਹੀ ਹੈ ਕਿ ਓਪੋ ਰੈਨੋ 3 5ਜੀ ਨੂੰ ਅਗਲੇ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ। ਇਸ ਫੋਨ ਦੇ ਸਪੈਸੀਫਿਕੇਸ਼ਨਸ ਰੋਜ਼ਾਨਾ ਟੀਜ਼ ਕੀਤੇ ਜਾ ਰਹੇ ਹਨ। ਇਸ ਵਾਰ ਓਪੋ ਦੇ ਵਾਇਸ ਪ੍ਰੈਜੀਡੈਂਟ Brian Shen ਨੇ ਇਸ ਫੋਨ ਦੀ ਬੈਟਰੀ ਦੇ ਬਾਰੇ 'ਚ ਜਾਣਕਾਰੀਆਂ ਸ਼ੇਅਰ ਕੀਤੀਆਂ ਹਨ। ਨਾਲ ਹੀ ਵੀ.ਪੀ. ਨੇ ਡਿਊਲ-ਬੈਂਡ 5ਜੀ ਸਪੋਰਟ ਹੋਣ ਦੀ ਸੰਭਾਵਨਾ ਦੇ ਬਾਰੇ 'ਚ ਟੀਜ਼ ਕੀਤਾ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਓਪੋ ਰੈਨੋ 3 ਪ੍ਰੋ 5ਜੀ ਦਾ ਫੁਲ ਫਰੰਟ ਰੈਂਡਰ ਵੀ ਆਨਲਾਈਨ ਲੀਕ ਹੋਇਆ ਹੈ। ਇਸ 'ਚ ਹੋਲ ਪੰਚ ਡਿਸਪਲੇਅ ਨੂੰ ਦੇਖਿਆ ਜਾ ਸਕਦਾ ਹੈ। ਟੀਜ਼ਰ ਮੁਤਾਬਕ ਇਹ ਫੋਨ ਕਲਰ ਓ.ਐੱਸ. 7 'ਤੇ ਚੱਲੇਗਾ ਜਿਸ ਨੂੰ ਹਾਲ ਹੀ 'ਚ ਭਾਰਤ 'ਚ ਲਾਂਚ ਕੀਤਾ ਗਿਆ ਸੀ।

Shen ਨੇ ਟਵਿਟਰ 'ਤੇ ਇਹ ਕਨਫਰਮ ਕੀਤਾ ਹੈ ਕਿ Oppo Reno 3 5G 'ਚ 4,025 ਐੱਮ.ਏ.ਐੱਚ. ਦੀ ਬੈਟਰੀ ਮਿਲੇਗੀ। ਯਾਦ ਦੇ ਤੌਰ 'ਤੇ ਦੱਸ ਦੇਈਏ ਕਿ ਪੁਰਾਣੇ ਮਾਡਲ ਭਾਵ ਓਪੋ ਰੈਨੋ 2 'ਚ 4,000 ਐੱਮ.ਏ.ਐੱਚ. ਦੀ ਬੈਟਰੀ ਮਿਲਦੀ ਹੈ। ਭਾਵ ਨਵੇਂ ਮਾਡਲ 'ਚ ਬੈਟਰੀ ਕੈਪੇਸਿਟੀ ਥੋੜੀ ਜ਼ਿਆਦਾ ਦੇਖਣ ਨੂੰ ਮਿਲੇਗੀ। ਉਨ੍ਹਾਂ ਨੇ ਟਵਿਟ 'ਚ ਡਿਊਲ-ਮੋਡ 5ਜੀ ਸਪੋਰਟ ਨੂੰ ਲੈ ਕੇ ਯੂਜ਼ਰਸ ਦੇ ਐਕਸਪੇਕਟੇਸ਼ਨਸ ਦੇ ਬਾਰੇ 'ਚ ਵੀ ਲਿਖਿਆ ਹੈ ਅਤੇ ਯੂਜ਼ਰਸ ਤੋਂ ਫੀਡਬੈਕ ਮੰਗੀ ਹੈ। ਓਪੋ ਨੇ ਪਹਿਲੇ ਹੀ ਕਨਫਰਮ ਕਰ ਦਿੱਤਾ ਸੀ ਕਿ ਓਪੋ ਰੈਨੋ 3 ਸੀਰੀਜ਼ ਡਿਊਲ-ਮੋਡ 5ਜੀ ਸਪੋਰਟ ਨਾਲ ਆਵੇਗਾ। ਭਾਵ ਇਨ੍ਹਾਂ 'ਚ ਦੋਵੇਂ ਐੱਨ.ਐੱਸ.ਏ. ਅਤੇ ਐੱਸ.ਏ. ਸਟੈਂਡਰਡਸ ਦਾ ਸਪੋਰਟ ਮਿਲੇਗਾ।

ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ LetsGoDigital ਨੇ ਓਪੋ ਰੈਨੋ 3 ਪ੍ਰੋ 5ਜੀ ਦਾ ਇਕ ਰੈਂਡਰ ਵੀ ਲੀਕ ਕੀਤਾ ਹੈ ਜਿਸ 'ਚ ਫੋਨ ਦੇ ਫਰੰਟ ਡਿਸਪਲੇਅ ਪੋਰਸ਼ਨ ਨੂੰ ਦੇਖਿਆ ਜਾ ਸਕਦਾ ਹੈ। ਇਸ ਫੋਨ 'ਚ ਪੰਚ-ਹੋਲ ਡਿਸਪਲੇਅ ਨਜ਼ਰ ਆ ਰਹੀ ਹੈ। ਇਸ ਦਾ ਕਟ ਆਊਟ ਸਕਰੀਨ ਦੇ ਟਾਪ ਲੈਫਟ 'ਚ ਦੇਖਿਆ ਜਾ ਸਕਦਾ ਹੈ। ਇਕ ਪੁਰਾਣੀ ਰਿਪੋਰਟ ਦੇ ਹਵਾਲੇ ਤੋਂ ਗੱਲ ਕਰੀਏ ਤਾਂ ਓਪੋ ਰੈਨੋ 3 5ਜੀ 'ਚ 90Hz ਰਿਫ੍ਰੇਸ਼ ਰੇਟ ਨਾਲ 6.5 ਇੰਚ ਦੀ ਫੁਲ ਐੱਚ.ਡੀ.+(1080x2400 ਪਿਕਸਲ) AMOLED ਡਿਸਪਲੇਅ, ਸਨੈਪਡਰੈਗਨ 735 ਪ੍ਰੋਸੈਸਰ, 8GB LPDDR4X ਰੈਮ ਅਤੇ 256GB ਤਕ ਸਟੋਰੇਜ਼, 60 ਮੈਗਾਪਿਕਸਲ ਕੈਮਰਾ ਅਤੇ 32 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ।


Karan Kumar

Content Editor

Related News