Oppo Reno4 Pro ਦੀ ਕੀਮਤ ਲੀਕ, ਕੱਲ੍ਹ ਹੋਵੇਗਾ ਲਾਂਚ

07/30/2020 11:48:08 AM

ਗੈਜੇਟ ਡੈਸਕ– ਓਪੋ ਆਪਣੇ ਪ੍ਰੀਮੀਅਮ ਸਮਾਰਟਫੋਨ Reno4 Pro ਨੂੰ ਕੱਲ੍ਹ ਯਾਨੀ 31 ਜੁਲਾਈ ਨੂੰ ਭਾਰਤ ’ਚ ਲਾਂਚ ਕਰਨ ਵਾਲੀ ਹੈ। ਓਪੋ ਦੇ ਇਸ ਨਵੇਂ ਫੋਨ ਦੇ ਫੀਚਰਜ਼ ਚੀਨੀ ਮਾਡਲ ਤੋਂ ਅਲੱਗ ਹੋਣਗੇ। ਹਾਲ ਹੀ ’ਚ ਆਈ ਇਕ ਲੀਕ ਰਿਪੋਰਟ ’ਚ ਇਸ ਫੋਨ ਨਾਲ ਜੁੜੀਆਂ ਕਈ ਗੱਲਾਂ ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਓਪੋ ਰੇਨੋ 4 ਪ੍ਰੋ ਦਾ ਭਾਰਤ ’ਚ 5ਜੀ ਨਵੀਂ ਸਗੋਂ 4ਜੀ ਮਾਡਲ ਹੀ ਲਾਂਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਲੀਕ ’ਚ ਫੋਨ ਦੀ ਕੀਮਤ ਅਤੇ ਕੈਮਰਾ ਫੀਚਰਜ਼ ਬਾਰੇ ਵੀ ਦਾਅਵਾ ਕੀਤਾ ਗਿਆ ਹੈ।

ਟਵਿਟਰ ’ਤੇ ਦਿੱਤੀ ਜਾਣਕਾਰੀ
Oppo Reno4 Pro ਦੀ ਕੀਮਤ ਅਤੇ ਦੂਜੀਆਂ ਜਾਣਕਾਰੀਆਂ ਨੂੰ ਇਕ ਯੂਜ਼ਰ ਨੇ ਆਪਣੇ ਟਵਿਟਰ ਹੈਂਡਲ ’ਤੇ ਪੋਸਟ ਕੀਤਾ ਹੈ। ਇਸ ਪੋਸਟ ਮੁਤਾਬਕ, ਫੋਨ ਦਾ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲਾ ਮਾਡਲ 32,990 ਰੁਪਏ ਦੀ ਕੀਮਤ ’ਚ ਆ ਸਕਦਾ ਹੈ। ਫੋਨ ’ਚ ਸਨੈਪਡ੍ਰੈਗਨ 720ਜੀ ਪ੍ਰੋਸੈਸਰ ਮਿਲੇਗਾ। ਇਸ ਕੀਮਤ ਨੂੰ ਇਸ ਲਈ ਕਾਫੀ ਜ਼ਿਆਦਾ ਕਿਹਾ ਜਾ ਸਕਦਾ ਹੈ ਕਿਉਂਕਿ ਇਸੇ ਪ੍ਰੋਸੈਸਰ ਨਾਲ ਆਉਣ ਵਾਲੇ ਰੈੱਡਮੀ ਨੋਟ 9 ਪ੍ਰੋ ਅਤੇ ਪ੍ਰੋ ਮੈਕਸ ਦੀ ਕੀਮਤ 20 ਹਜ਼ਾਰ ਰੁਪਏ ਤੋਂ ਘੱਟ ਹੈ। 

 

ਹਾਲਾਂਕਿ, ਹੋਰ ਫੀਚਰਜ਼ ਦੇ ਮਾਮਲੇ ’ਚ ਇਹ ਰੈੱਡਮੀ ਦੇ ਦੋਵਾਂ ਹੀ ਸਮਾਰਟਫੋਨਾਂ ਤੋਂ ਅੱਗੇ ਹੈ। ਇਸ ਵਿਚ 90Hz ਦੇ ਰਿਫ੍ਰੈਸ਼ ਰੇਟ ਨਾਲ ਕਰਵਡ ਸੁਪਰ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ ਜੋ ਰੈੱਡਮੀ ਨੋਟ 9 ਪ੍ਰੋ ਅਤੇ ਪ੍ਰੋ ਮੈਕਸ ’ਚ ਨਹੀਂ ਮਿਲਦਾ ਨਾਲ ਹੀ ਓਪੋ ਦਾ ਇਹ ਫੋਨ 65 ਵਾਟ ਦੀ ਵੂਕ 2.0 ਫਲੈਸ਼ ਚਾਰਜਿੰਗ ਨਾਲ ਲੈਸ ਹੈ। ਇਸ ਚਾਰਜਿੰਗ ਤਕਨੀਕ ਦੀ ਮਦਦ ਨਾਲ ਫੋਨ 36 ਮਿੰਟਾਂ ’ਚ ਪੂਰਾ ਚਾਰਜ ਹੋ ਜਾਂਦਾ ਹੈ। ਫੋਟੋਗ੍ਰਾਫੀ ਲਈ ਫੋਨ ’ਚ 32 ਮੈਗਾਪਿਕਸਲ ਦੇ ਸੈਲਫੀ ਕੈਮਰੇ ਨਾਲ 48 ਮੈਗਾਪਿਕਸਲ ਦਾ ਕਵਾਡ ਰੀਅਰ ਕੈਮਰਾ ਸੈੱਟਅਪ ਮਿਲ ਸਕਦਾ ਹੈ। 


Rakesh

Content Editor

Related News