ਓਪੋ Reno 4 Pro ਭਾਰਤ 'ਚ ਲਾਂਚ, ਅੱਧੇ ਘੰਟੇ 'ਚ ਹੁੰਦੈ ਚਾਰਜ, ਜਾਣੋ ਕੀਮਤ

07/31/2020 3:24:14 PM

ਨਵੀਂ ਦਿੱਲੀ- ਓਪੋ ਰੈਨੋ 4 ਪ੍ਰੋ ਨੂੰ ਭਾਰਤ ਵਿਚ ਆਖਰਕਾਰ ਲਾਂਚ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟ ਫੋਨ ਨੂੰ ਪਹਿਲਾਂ ਹੀ ਚੀਨ ਵਿਚ ਲਾਂਚ ਕੀਤਾ ਜਾ ਚੁੱਕਾ ਹੈ । ਕੰਪਨੀ ਨੇ ਇਸ ਫੋਨ ਨੂੰ ਆਨਲਾਈਨ ਇਵੈਂਟ ਵਿਚ ਲਾਂਚ ਕੀਤਾ। ਇਸ ਫੋਨ ਨੂੰ ਭਾਰਤ ਵਿਚ ਸਿਰਫ ਇਕ ਹੀ ਵੇਰੀਐਂਟ ਵਿਚ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਇਸ ਫੋਨ ਵਿਚ 8 ਜੀ. ਬੀ. ਰੈਮ ਨਾਲ 128 ਜੀ. ਬੀ. ਸਟੋਰੇਜ ਦਿੱਤੀ ਹੈ। ਸਮਾਰਟਫੋਨ ਦੀ ਡਿਸਪਲੇ 90Hz ਰੀਫਰੈਸ਼ ਰੇਟ ਨਾਲ ਆਉਂਦੀ ਹੈ। ਕੰਪਨੀ ਨੇ ਫੋਨ ਵਿਚ 4000mAh ਬੈਟਰੀ ਨਾਲ 65W SuperVOOC ਚਾਰਜਿੰਗ ਦਿੱਤੀ ਹੈ। ਕੰਪਨੀ ਦਾ ਦਾਅਵਾ ਹੈ ਕਿ  Oppo Reno 4 Pro  ਫੋਨ 36 ਮਿੰਟ ਵਿਚ ਚਾਰਜ ਹੋ ਜਾਂਦਾ ਹੈ। 

ਭਾਰਤ ਵਿਚ ਇਸ ਨੂੰ 34,990 ਰੁਪਏ ਦੀ ਕੀਮਤ ਵਿਚ ਲਾਂਚ ਕੀਤਾ ਗਿਆ ਹੈ। ਭਾਰਤ ਵਿਚ ਇਸ ਫੋਨ ਦੀ ਵਿਕਰੀ 5 ਅਗਸਤ ਤੋਂ ਸ਼ੁਰੂ ਹੋਵੇਗੀ। ਇਸ ਸਮਾਰਟ ਫੋਨ ਨੂੰ ਫਲਿਪਕਾਰਟ ਅਤੇ ਐਮਾਜ਼ੋਨ ਤੋਂ ਖਰੀਦਿਆ ਜਾ ਸਕਦਾ ਹੈ। ਉੱਥੇ ਹੀ ਇਸ ਨੂੰ ਆਫਲਾਈਨ ਰਿਟੇਲ ਸਟੋਰ ਕਰੋਮਾ, ਰਿਲਾਇੰਸ ਡਿਜੀਟਲ ਵਰਗੇ ਆਊਟਲੈਟਸ ਤੋਂ ਖਰੀਦਿਆ ਜਾ ਸਕੇਗਾ। ਫੋਨ ਲਈ ਪ੍ਰੀ-ਆਰਡਰ ਅੱਜ ਤੋਂ ਸ਼ੁਰੂ ਹੋ ਗਏ ਹਨ। ਇਸ ਦੇ ਇਲਾਵਾ ਫੋਨ ਨੂੰ ਨੋ ਕਾਸਟ ਈ. ਐੱਮ. ਆਈ. ਵਿਚ ਵੀ ਖਰੀਦਿਆ ਜਾ ਸਕੇਗਾ। 

ਫੋਨ ਵਿਚ ਫੁਲ ਐੱਚ. ਡੀ. ਪਲੱਸ ਅਮੋਲਡ ਡਿਸਪਲੇ ਦਿੱਤੀ ਗਈ ਹੈ। ਇਸ ਸਕਰੀਨ ਦਾ ਰਿਜਾਲਿਊਸ਼ਨ 2400 x 1080 ਪਿਕਸਿਲ ਦਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਸ ਫੋਨ ਵਿਚ Qualcomm Snapdragon 720G ਪ੍ਰੋਸੈਸਰ ਦਿੱਤਾ ਹੈ। ਕੰਪਨੀ ਦਾ ਇਹ ਫੋਨ ਐਂਡਰੋਇਡ 10 ਬੇਸਡ Color OS 7.2 'ਤੇ ਆਪਰੇਟ ਕਰਦਾ ਹੈ। ਕੰਪਨੀ ਨੇ ਫੋਨ ਦੇ ਬੈਕ ਵਿਚ ਕਵਾਡ ਰੀਅਰ ਕੈਮਰਾ ਦਿੱਤਾ ਹੈ। ਇਹ ਕੈਮਰਾ ਸੈੱਟਅਪ ਵਿਚ ਪ੍ਰਾਇਮਰੀ ਕੈਮਰਾ ਸੈਂਸਰ 48 ਮੈਗਾਪਿਕਸਲ ਦਾ Sony IMX586 ਸੈਂਸਰ ਹੈ। ਇਸ ਦੇ ਇਲਾਵਾ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈਂਸ, 2 ਮੈਗਾਪਿਕਲਸ ਦਾ ਮੈਕਰੋ ਸ਼ੂਟਰ ਅਤੇ 2 ਮੈਗਾਪਿਕਸਲ ਦਾ ਮੋਟੋ ਸ਼ੂਟਰ ਲੈਂਸ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ਵਿਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ 


Lalita Mam

Content Editor

Related News