Oppo ਲਿਆਇਆ ਹੁਣ ਤਕ ਦਾ ਸਭ ਤੋਂ ਫਾਸਟ ਚਾਰਜ ਹੋਣ ਵਾਲਾ ਫੋਨ, 30 ਮਿੰਟ ''ਚ ਹੋਵੇਗਾ ਫੁਲ ਚਾਰਜ

10/10/2019 6:52:35 PM

ਗੈਜੇਟ ਡੈਸਕ—ਓਪੋ ਨੇ ਆਪਣੀ ਰੇਨੋ ਸੀਰੀਜ਼ ਦਾ ਅਗਲਾ ਫਲੈਗਸ਼ਿਪ ਡਿਵਾਈਸ Oppo Reno Ace ਅਨਾਊਂਸ ਕਰ ਦਿੱਤਾ ਹੈ। ਹਾਈ-ਐਂਡ ਫੀਚਰਸ ਨਾਲ ਆਉਣ ਵਾਲੇ ਇਸ ਡਿਵਾਈਸ ਦੀ ਫਾਸਟ ਚਾਰਜਿੰਗ ਟੈਕਨਾਲੋਜੀ ਹੈ, ਜਿਸ ਤੋਂ ਬਾਅਦ ਹੁਣ ਤਕ ਦੀ ਸਭ ਤੋਂ ਤੇਜ਼ ਚਾਰਜਿੰਗ ਟੈਕਨਾਲੋਜੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਸਮਾਰਟਫੋਨ 'ਚ ਸਿਰਫ 30 ਮਿੰਟ 'ਚ ਜ਼ੀਰੋ ਤੋਂ ਫੁਲ ਚਾਰਜ ਕੀਤਾ ਜਾ ਸਕੇਗਾ।

ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ ਡਿਵਾਈਸ 'ਚ ਲੇਟੈਸਟ ਕੁਆਲਕਾਮ ਸਨੈਪਡਰੈਗਨ 855+ ਪ੍ਰੋਸੈਸਰ, 6.5 ਇੰਚ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਕੈਮਰਾ Sony IMX586  ਸੈਂਸਰ 'ਤੇ ਆਧਾਰਿਤ ਹੋਵੇਗਾ। ਡਿਵਾਈਸ ਦੇ ਰੀਅਰ ਪੈਨਲ 'ਤੇ Oppo Reno Ace 'ਚ ਇਕ ਐਕਸਟਰਾ ਚੌਥਾ ਕੈਮਰਾ ਸੈਂਸਰ ਵੀ ਦਿੱਤਾ ਗਿਆ ਹੈ, ਜੋ ਮੋਨੋਕ੍ਰੋਮ ਸੈਂਸਰ ਹੈ ਅਤੇ ਇਹ ਸਮਾਰਟਫੋਨ 12ਜੀ.ਬੀ. ਤਕ ਰੈਮ ਨਾਲ ਖਰੀਦਿਆਂ ਜਾ ਸਕੇਗਾ। Ace ਦਾ ਸਭ ਤੋਂ ਦਮਦਾਰ ਫੀਚਰ ਇਸ ਦੀ ਸਭ ਤੋਂ ਫਾਸਟ ਚਾਰਜਿੰਗ ਹੈ। ਓਪੋ ਪਹਿਲਾਂ ਹੀ Lamborghini-edition Find X ਨਾਲ ਸਭ ਤੋਂ ਫਾਸਟ ਚਾਰਜਿੰਗ ਆਫਰ ਕਰ ਰਿਹਾ ਸੀ ਅਤੇ ਹੁਣ ਨਵੇਂ Reno Ace 'ਚ 65W SuperVOOC ਇਸ ਨੂੰ ਇਕ ਕਦਮ ਹੋਰ ਅਗੇ ਲੈ ਕੇ ਜਾ ਰਿਹਾ ਹੈ।

PunjabKesari

ਖਾਸ ਫਾਸਟ ਚਾਰਜਿੰਗ ਟੈਕਨਾਲੋਜੀ
ਓਪੋ 'ਰੇਨੋ ਏਸ' 'ਚ ਦਿੱਤੀ ਗਈ 4,000 ਐੱਮ.ਏ.ਐੱਚ. ਦੀ ਬੈਟਰੀ ਹੈ ਜੋ ਨਵੀਂ ਟੈਕਨਾਲੋਜੀ ਦੀ ਮਦਦ ਨਾਲ 0 ਤੋਂ 100 ਫੀਸਦੀ ਤਕ ਸਿਰਫ 30 ਮਿੰਟ 'ਚ ਚਾਰਜ ਕੀਤਾ ਗਿਆ ਹੈ। ਓਪੋ ਦਾ ਕਹਿਣਾ ਹੈ ਕਿ ਸਿਰਫ 5 ਮਿੰਟ ਲਈ ਇਸ ਸਮਾਰਟਫੋਨ ਨੂੰ ਚਾਰਜ ਕਰਨ ਤੋਂ ਬਾਅਦ 2 ਘੰਟੇ ਤਕ ਇਸਤੇਮਾਲ ਕੀਤਾ ਜਾ ਸਕੇਗਾ। ਸ਼ਾਓਮੀ ਅਤੇ ਵੀਵੋ ਵੀ 4,000 ਐੱਮ.ਏ.ਐੱਚ. ਦੀ ਬੈਟਰੀ ਚਾਰਜ ਕਰਨ ਦੀ ਸੁਪਰਫਾਸਟ ਟੈਕਨਾਲੋਜੀ ਪੇਸ਼ ਕਰ ਚੁੱਕੇ ਹਨ ਪਰ ਉਨ੍ਹਾਂ ਦੇ ਕਿਸੇ ਪ੍ਰੋਡਕਟ 'ਚ ਹੁਣ ਤਕ ਇਹ ਟੈੱਕ ਨਹੀਂ ਦਿੱਤਾ ਜਾ ਰਿਹਾ ਹੈ।

PunjabKesari

ਕੀਮਤ
ਓਪੋ ਦਾ ਕਹਿਣਾ ਹੈ ਕਿ ਰੇਨੋ ਏਸ ਦਾ 65W ਚਾਰਜਰ ਮਾਰਕੀਟ 'ਚ ਮੌਜੂਦ ਚਾਰਜਰਸ ਦੇ ਮੁਕਾਬਲੇ ਸਾਈਜ਼ 'ਚ ਵੀ ਕਾਫੀ ਛੋਟਾ ਹੈ। ਰੇਨੋ ਏਸ ਦਾ ਆਫੀਸ਼ੀਅਲ ਚਾਰਜਰ ਨਾ ਹੋਣ ਦੀ ਸਥਿਤੀ 'ਚ ਡਿਵਾਈਸ ਯੂ.ਐੱਸ.ਬੀ.-ਸੀ ਪਾਵਰ ਡਿਲਵਿਰੀ ਅਤੇ ਕੁਆਲਕਾਮ ਦੇ ਕਵਿਕ-ਚਾਰਜ 18W ਨੂੰ ਵੀ ਸਪੋਰਟ ਕਰਦਾ ਹੈ। ਚੀਨ 'ਚ ਪਹਿਲਾਂ ਲਾਂਚ ਹੋ ਰਹੇ ਸਮਾਰਟਫੋਨ ਦੇ 8GB+128GB ਵੇਰੀਐਂਟ ਦੀ ਕੀਮਤ 2,999 ਯੁਆਨ (ਕਰੀਬ 30,000 ਰੁਪਏ) ਅਤੇ 12GB+256GB ਵੇਰੀਐਂਟ ਦੀ ਕੀਮਤ 3,700 ਯੁਆਨ (ਕਰੀਬ 38,000 ਰੁਪਏ) ਰੱਖੀ ਗਈ ਹੈ।


Karan Kumar

Content Editor

Related News