25MP ਸੈਲਫੀ ਕੈਮਰੇ ਨਾਲ ਲਾਂਚ ਹੋਇਆ Oppo Reno A

10/10/2019 4:33:27 PM

ਗੈਜੇਟ ਡੈਸਕ– Oppo Reno A ਨੂੰ ਜਪਾਨ ’ਚ ਲਾਂਚ ਕੀਤਾ ਗਿਆ ਹੈ। ਓਪੋ ਦਾ ਇਹ ਨਵਾਂ ਫੋਨ ਡਿਊਲ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਿਹਤਰ ਫੋਟੋ ਲੈਣ ਦਾ ਕੰਮ ਕਰਦਾ ਹੈ। ਓਪੋ ਨੇ ਇਸ ਫੋਨ ’ਚ IP67 ਸਰਟੀਫਾਇਡ ਬਿਲਡ ਕੁਆਲਿਟੀ ਦਿੱਤੀ ਹੈ। ਯਾਨੀ ਫੋਨ ਕੁਝ ਹੱਦ ਤਕ ਵਾਟਰ ਅਤੇ ਡਸਟ ਰੈਸਿਸਟੈਂਟ ਦੇ ਨਾਲ ਆਉਂਦਾ ਹੈ। ਓਪੋ ਰੇਨੋ ਏ ’ਚ ਵਾਟਰਡ੍ਰੋਪ ਨੌਚ ਡਿਸਪਲੇਅ ਅਤੇ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ। ਫੋਨ ਦੇ ਦੋ ਕਲਰ ਵੇਰੀਐਂਟ ਹਨ ਅਤੇ ਦੋਵੇਂ ਹੀ ਗ੍ਰੇਡੀਐਂਟ ਫਿਨਿਸ਼ ਦੇ ਨਾਲ ਆਉਂਦੇ ਹਨ। ਓਪੋ ਰੇਨੋ ਏ ਦੀ ਡਿਸਪਲੇਅ ’ਤੇ ਕਾਰਨਿੰਗ ਗੋਰਿਲਾ ਗਲਾਸ 5 ਦੀ ਪ੍ਰੋਟੈਕਸ਼ਨ ਹੈ। 

ਕੀਮਤ
Oppo Reno A ਦੀ ਕੀਮਤ 39,380 ਜਪਾਨੀ ਯੇਨ (ਕਰੀਬ 26,000 ਰੁਪਏ) ਹੈ। ਇਹ ਕੀਮਤ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਫੋਨ ਬਲੈਕ ਅਤੇ ਬਲਿਊ ਰੰਗ ’ਚ ਆਏਗਾ। ਓਪੋ ਦੇ ਇਸ ਫੋਨ ਨੂੰ ਭਾਰਤ ’ਚ ਲਿਆਏ ਜਾਣਦੇ ਸੰਬੰਧ ’ਚ ਅਜੇ ਕੋਈ ਜਾਣਕਾਰੀ ਨਹੀਂ ਮਿਲੀ। 

ਫੀਚਰਜ਼
ਡਿਊਲ ਸਿਮ ਓਪੋ ਰੇਨੋ ਏ ਐਂਡਰਾਇਡ 9 ਪਾਈ ’ਤੇ ਆਧਾਰਿਤ ਕਲਰ ਓ.ਐੱਸ. ’ਤੇ ਚੱਲਦਾ ਹੈ। ਇਸ ਵਿਚ 6.4 ਇੰਚ ਦੀ ਫੁੱਲ-ਐੱਚ.ਡੀ. ਪਲੱਸ (1080x2340 ਪਿਕਸਲ) ਡਿਸਪਲੇਅ ਹੈ। ਫੋਨ ’ਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 710 ਪ੍ਰੋਸੈਸਰ ਅਤੇ 6 ਜੀ.ਬੀ. ਤਕ ਰੈਮ ਹੈ। 

Oppo Reno A ਦੋ ਰੀਅਰ ਕੈਮਰਿਆਂ ਦੇ ਨਾਲ ਆਉਂਦਾ ਹੈ। ਰੀਅਰ ’ਚ 16 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਹੈ। ਫੋਨ ਦੇ ਫਰੰਟ ’ਚ 25 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। 

Oppo Reno A ਦੀ ਇਨਬਿਲਟ ਸਟੋਰੇਜ ਦੇ ਦੋ ਆਪਸ਼ਨ ਹਨ- 64 ਜੀ.ਬੀ. ਅਤੇ 128 ਜੀ.ਬੀ.। ਦੋਵਾਂ ਹੀ ਵੇਰੀਐਂਟ ਨੂੰ 256 ਜੀ.ਬੀ. ਤਕ ਦੇ ਮਾਈਕ੍ਰੋ-ਐੱਸ.ਡੀ. ਕਾਰਡ ਦਾ ਸਪੋਰਟ ਹੈ। ਫੋਨ ਦੇ ਕੁਨੈਕਟੀਵਿਟੀ ਫੀਚਰ ’ਚ 4ਜੀ ਐੱਲ.ਟੀ.ਈ., ਵਾਈ-ਫਾਈ 802.11 ਏਸੀ, ਬਲੂਟੁੱਥ 5.0, ਜੀ.ਪੀ.ਐੱਸ./ਏ-ਜੀ.ਪੀ.ਐੱਸ., ਐੱਨ.ਐੱਫ.ਸੀ., ਮਾਈਕ੍ਰੋ-ਯੂ.ਐੱਸ.ਬੀ. ਅਤੇ 3.5 ਹੈੱਡਫੋਨ ਜੈੱਕ ਸ਼ਾਮਲ ਹਨ। ਐਕਸਲੈਰੋਮੀਟਰ, ਐਂਬੀਅੰਟ ਲਾਈਟ, ਜਾਇਰੋ, ਮੈਗਨੈਟੋਮੀਟਰ ਅਤੇ ਪਰਾਕਸੀਮਿਟੀ ਸੈਂਸਰ ਫੋਨ ਦਾ ਹਿੱਸਾ ਹਨ। ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਫੋਨ ਦੀ ਬੈਟਰੀ 3,600mAh ਦੀ ਹੈ। 


Related News