Oppo Reno 3 ਹੋਵੇਗਾ ColorOS 7 ''ਤੇ ਚੱਲਣ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ

11/20/2019 8:01:17 PM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਕੰਪਨੀ ਓਪੋ ਨੇ ਅੱਜ ਚੀਨ 'ਚ ਇਕ ਈਵੈਂਟ ਦੌਰਾਨ ColorOS 7 ਪੇਸ਼ ਕੀਤਾ। ਇਹ ColorOS ਆਉਣ ਵਾਲੇ ਸਮੇਂ 'ਚ ਕੋਈ ਓਪੋ ਫੋਨ 'ਚ ਨਜ਼ਰ ਆਵੇਗਾ। ਕੰਪਨੀ ਨੇ ਇਹ ਕਨਫਰਮ ਕੀਤਾ ਹੈ ਕਿ ਸਭ ਤੋਂ ਪਹਿਲਾਂ ਕਲਰ ਓ.ਐੱਸ. 7 ਓਪੋ ਰੈਨੋ 3 'ਚ ਨਜ਼ਰ ਆਵੇਗਾ। ਭਾਵ ਓਪੋ ਰੈਨੋ 3 ਦੁਨੀਆ ਦਾ ਪਹਿਲਾਂ  colorOS 7 ਵਾਲਾ ਫੋਨ ਹੋਵੇਗਾ। ਇਹ ਫੋਨ ਦਸੰਬਰ 'ਚ ਲਾਂਚ ਕੀਤਾ ਜਾਵੇਗਾ। ਇਹ ਸਮਾਰਟਫੋਨ 5ਜੀ ਕੁਨੈਕਟੀਵਿਟੀ ਨਾਲ ਲੈਸ ਹੋਵੇਗਾ। ਹਾਲਾਂਕਿ ਇਸ ਫੋਨ ਦੇ ਬਾਕੀ ਫੀਚਰਸ ਦੇ ਬਾਰੇ 'ਚ ਅਜੇ ਤਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਸੰਭਾਵਿਤ ਕੀਮਤ
ਦੱਸਿਆ ਜਾ ਰਿਹਾ ਹੈ ਕਿ ਇਸ ਫੋਨ ਦੀ ਕੀਮਤ 40,000 ਰੁਪਏ ਤੋਂ ਜ਼ਿਆਦਾ ਹੋ ਸਕਦੀ ਹੈ। ਇਹ ਫੋਨ ਭਾਰਤ 'ਚ ਆਫਲਾਈਨ ਅਤੇ ਆਨਲਾਈਨ ਦੋਵਾਂ ਪਲੇਟਫਾਰਮਸ 'ਤੇ ਉਪਲੱਬਧ ਹੋਵੇਗਾ। ਇਹ ਫੋਨ 64 ਮੈਗਾਪਿਕਸਲ ਕੈਮਰਾ ਅਤੇ 65ਵਾਟ ਸੁਪਰ ਵੂਕ ਚਾਰਜਿੰਗ ਨਾਲ ਆਵੇਗਾ।

ਓਪੋ ਰੈਨੋ 2 ਦਾ ਸਕਸੈੱਸਰ
ਇਹ ਫੋਨ ਓਪੋ ਰੈਨੋ 2 ਦਾ ਸਕਸੈੱਸਰ ਹੋਵੇਗਾ। ਕੰਪਨੀ ਨੇ ਭਾਰਤ 'ਚ ਅਗਸਤ ਮਹੀਨੇ 'ਚ ਓਪੋ ਰੈਨੋ 2 ਫੋਨ ਲਾਂਚ ਕੀਤਾ ਸੀ। ਫੋਨ 'ਚ  1080x2400 ਪਿਕਸਲ ਰੈਜੋਲਿਉਸ਼ਨ ਨਾਲ 6.5 ਇੰਚ ਦੀ AMOLED ਡਿਸਪਲੇਅ ਦਿੱਤੀ ਗਈ ਹੈ। ਫੋਨ ਇਨ-ਡਿਸਪਲੇਅ ਫਿਗਰਪ੍ਰਿੰਟ ਸਕੈਨਰ ਅਤੇ ਗੋਰਿੱਲਾ ਗਲਾਸ 6 ਪ੍ਰੋਟੈਕਸ਼ਨ ਨਾਲ ਆਉਂਦਾ ਹੈ।

8ਜੀ.ਬੀ. ਰੈਮ+256ਜੀ.ਬੀ. ਇੰਟਰਨਲ ਵੇਰੀਐਂਟ 'ਚ ਲਾਂਚ ਕੀਤੇ ਗਏ ਅਤੇ ਇਸ ਫੋਨ 'ਚ ਸਨੈਪਡਰੈਗਨ 730ਜੀ ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਓ.ਐੱਸ. ਦੀ ਗੱਲ ਕਰੀਏ ਤਾਂ ਇਹ ਐਂਡ੍ਰਾਇਡ 9 'ਤੇ ਬੇਸਡ ColorOS 'ਤੇ ਕੰਮ ਕਰਦਾ ਹੈ। ਫੋਨ ਨੂੰ ਪਾਵਰ ਦੇਣ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 20 ਵਾਟ VOOC 3.0 ਫਾਸਟ ਚਾਰਜਿੰਗ ਸਪੋਟਰ ਨਾਲ ਆਉਂਦੀ ਹੈ।

Karan Kumar

This news is Content Editor Karan Kumar