ਸਸਤੇ ਹੋਏ Oppo ਦੇ ਇਹ ਦੋ ਸਮਾਰਟਫੋਨ, ਹੁਣ ਇੰਨੀ ਹੋਈ ਕੀਮਤ

06/12/2019 4:44:11 PM

ਗੈਜੇਟ ਡੈਸਕ– ਸਮਾਰਟਫੋਨ ਬਣਾਉਣ ਵਾਲੀ ਚੀਨ ਦੀ ਕੰਪਨੀ ਓਪੋ ਨੇ ਭਾਰਤ ’ਚ ਆਪਣੀ ਏ ਸੀਰੀਜ਼ ਦੇ ਦੋ ਫੋਨ ਦੀ ਕੀਮਤ ’ਚ ਕਟੌਤੀ ਕੀਤੀ ਹੈ. 2 ਜੀ.ਬੀ. ਰੈਮ ਦੇ ਨਾਲ ਆਉਣ ਵਾਲੇ Oppo A1k ਦੀ ਕੀਮਤ 500 ਰੁਪਏ ਘਟਾਈ ਗਈ ਹੈ। ਉਥੇ ਹੀ Oppo A5s ਦੇ 2 ਜੀ.ਬੀ. ਅਤੇ 3 ਜੀ.ਬੀ. ਰੈਮ ਵਾਲੇ ਸਮਾਰਟਫੋਨ ਦੀ ਕੀਮਤ ’ਚ 1,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਨ੍ਹਾਂ ਸਮਾਰਟਫੋਨ ਦੀ ਨਵੀਂ ਕੀਮਤ ਪਹਿਲਾਂ ਹੀ ਐਮਾਜ਼ਾਨ ਇੰਡੀਆ ’ਤੇ ਲਿਸਟਿਡ ਹਨ। ਕੰਪਨੀ ਨੇ ਅਜੇ ਹਾਲ ਹੀ ’ਚ 64 ਜੀ.ਬੀ. ਸਟੋਰੇਜ ਵਾਲੇ Oppo F11 Pro ਅਤੇ 64 ਜੀ.ਬੀ. ਸਟੋਰੇਜ ਵਾਲੇ Oppo A5 ਦੀਆਂ ਕੀਮਤਾਂ ’ਚ ਕਟੌਤੀ ਕੀਤੀ ਸੀ। 

Oppo A1k, Oppo A5s ਦੀਆਂ ਨਵੀਆਂ ਕੀਮਤਾਂ
ਕੀਮਤਾਂ ’ਚ ਕਟੌਤੀ ਤੋਂ ਬਾਅਦ Oppo A1k ਨੂੰ ਹੁਣ 7,990 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਪਹਿਲਾਂ ਇਸ ਦੀ ਕੀਮਤ 8,490 ਰੁਪਏ ਸੀ। Oppo A5s ਦਾ 2 ਜੀ.ਬੀ. ਰੈਮ ਵਾਲਾ ਵੇਰੀਐਂਟ ਹੁਣ 8,990 ਰੁਪਏ ’ਚ ਮਿਲ ਰਿਹਾ ਹੈ। ਪਹਿਲਾਂ ਇਸ ਵੇਰੀਐਂਟ ਦੀ ਕੀਮਤ 9,990 ਰੁਪਏ ਸੀ। ਇਸੇ ਤਰ੍ਹਾਂ Oppo A5s ਦੇ 3 ਜੀ.ਬੀ. ਰੈਮ ਵਾਲੇ ਵੇਰੀਐਂਟ ਨੂੰ ਤੁਸੀਂ 9,990 ਰੁਪਏ ’ਚ ਖਰੀਦ ਸਕਦੇ ਹੋ। ਪਹਿਲਾਂ ਇਸ ਵੇਰੀਐਂਟ ਦੀਕੀਮਤ 10,990 ਰੁਪਏ ਸੀ। ਓਪੋ ਨੇ ਪਹਿਲੀ ਵਾਰ ਆਪਣੇ ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ ’ਚ ਕਟੌਤੀ ਕੀਤੀ ਹੈ।