10 ਜੂਨ ਨੂੰ Oppo R11 ਅਤੇ Oppo R11 Plus ਸਮਾਰਟਫੋਨਜ਼ ਕੀਤੇ ਜਾਣਗੇ ਪੇਸ਼

Friday, May 26, 2017 - 01:09 PM (IST)

10 ਜੂਨ ਨੂੰ Oppo R11 ਅਤੇ Oppo R11 Plus ਸਮਾਰਟਫੋਨਜ਼ ਕੀਤੇ ਜਾਣਗੇ ਪੇਸ਼

ਜਲੰਧਰ- ਅੋਪੋ ਆਪਣੇ ਆਰ 11 ਸਮਾਰਟਫੋਨ ਦੇ ਬਾਰੇ 'ਚ ਟੀਜ਼ਰ ਜਾਰੀ ਕਰਨ ਤੋਂ ਬਾਅਦ ਕੰਪਨੀ ਨੇ ਇਸਲ ਬਾਰੇ 'ਚ ਜਾਣਕਾਰੀ ਦੇ ਦਿੱਤੀ ਹੈ ਕਿ ਅੋਪੋ ਆਰ11 ਅਤੇ ਅੋਪੋ ਆਰ11 ਪਲੱਸ ਸਮਾਰਟਫੋਨਜ਼ ਨੂੰ ਕਦੋਂ ਪੇਸ਼ ਕੀਤਾ ਜਾਵੇਗਾ। ਕੰਪਨੀ 10 ਜੂਨ ਨੂੰ Shenzhen universiade Sports Centre 'ਚ ਆਪਣੇ ਇਕ ਈਵੈਂਟ ਦੌਰਾਨ ਇਨ੍ਹਾਂ ਸਮਾਰਟਫੋਨਜ਼ ਨੂੰ ਪੇਸ਼ ਕਰੇਗੀ। ਅੋਪੋ ਆਰ11 ਸਮਾਰਟਫੋਨ 'ਚ ਸਨੈਪਡ੍ਰੈਗਨ 660 ਚਿਪਸੈੱਟ ਹੋਣ ਵਾਲਾ ਹੈ, ਜਿਸ 'ਚ ਤੁਹਾਨੂੰ ਕਈ ਵਧੀਆ ਫੀਚਰਸ ਵਰਗੇ ਹਾਈਬ੍ਰਿਡ ਆਟੋਫੋਕਸ, ਅਪਟੀਕਲ ਜੂਮ ਅਤੇ ਕੈਮਰੇ ਦੇ ਕੁਝ ਹੋਰ ਫੀਚਰ ਵੀ ਇਸ 'ਚ ਤੁਹਾਨੂੰ ਮਿਲਣਗੇ।
ਇਹ ਫੋਨ ਕੁਝ ਸਮੇਂ ਪਹਿਲਾਂ ਟੀਨਾ 'ਤੇ ਵੀ ਦੇਖਿਆ ਗਿਆ ਸੀ। ਇਸ ਫੋਨ 'ਚ 20 ਮੈਗਾਪਿਕਸਲ + 16 ਮੈਗਾਪਿਕਸਲ ਦੇ ਕੈਮਰੇ ਸੈੱਟਅਪ ਹੋਣ ਵਾਲਾ ਹੈ। ਇਸ ਤੋਂ ਇਲਾਵਾ ਇਸ ਦੇ ਕੁਝ ਹੋਰ ਸਪੈਸੀਫਿਕੇਸ਼ਨ ਤੋਂ ਵੀ ਪਰਦਾ ਉਠਾਇਆ ਸੀ। ਇਨ੍ਹਾਂ ਦੋਵੇਂ ਸਮਾਰਟਫੋਨਜ਼ 'ਚ ਸਿਰਫ ਡਿਸਪਲੇ ਆਕਾਰ, ਬੈਟਰੀ ਅਤੇ ਰੈਮ 'ਚ ਅੰਤਰ ਦੇਖਣ ਨੂੰ ਮਿਲੇਗਾ। ਇਸ ਤੋਂ ਹੋਰ ਸਭ ਲਗਭਗ ਇਕ-ਸਮਾਨ ਹੋਣਗੇ। ਅੋਪੋ ਆਰ11 'ਚ 5.5 ਇੰਚ ਦਾ ਫੁੱਲ ਐੱਚ. ਡੀ. ਐਮੋਲੇਡ ਡਿਸਪਲੇ ਦਿੱਤਾ ਗਿਆ ਹੈ, ਜਦਕਿ ਆਰ11 ਪਲੱਸ 'ਚ 6 ਇੰਚ ਦਾ ਫੁੱਲ ਐੱਚ. ਡੀ. ਐੱਲ. ਸੀ. ਡੀ. ਡਿਸਪਲੇ ਹੋਵੇਗਾ। ਅੋਪੋ ਆਰ11 'ਚ 4 ਜੀ. ਬੀ. ਰੈਮ ਅਤੇ ਆਰ11 ਪਲੱਸ 'ਚ 6 ਜੀ. ਬੀ. ਰੈਮ ਉਪਲੱਬਧ ਹੋਵੇਗੀ। ਪਾਵਰ ਬੈਕਅਪ ਲਈ ਆਰ11 'ਚ 2,900 ਐੱਮ. ਏ. ਐੱਚ. ਦੀ ਬੈਟਰੀ ਅਤੇ ਆਰ11 ਪਲੱਸ 'ਚ 3,880 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਇਨ੍ਹਾਂ ਦੋਵੇਂ ਸਮਾਰਟਫੋਨਜ਼ 'ਚ 2.2 ਗੀਗਾਹਟਰਜ਼ ਕਵਾਲਕਮ ਦੇ ਸਨੈਪਡ੍ਰੈਗਨ 660 ਆਕਟਾ-ਕੋਰ ਪ੍ਰੋਸੈਸਰ 'ਤੇ ਕੰਮ ਕਰਦੇ ਹਨ। ਫੋਟੋਗ੍ਰਾਫੀ ਲਈ ਇਨ੍ਹਾਂ 'ਚ 16 ਮੈਗਾਪਿਕਸਲ ਅਤੇ 20 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ, ਜਿਸ 'ਚ 2 ਐਕਸ ਆਪਟੀਕਲ ਜ਼ੂਮ ਉਪਲੱਬਧ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਦੋਵੇਂ ਸਮਾਰਟਫੋਨਜ਼ ਐਂਡਰਾਇਡ 7.1 ਨੂਗਟ 'ਤੇ ਆਧਾਰਿਤ ਹੈ। 


Related News