33W ਦੇ ਫਾਸਟ ਚਾਰਜਿੰਗ ਨਾਲ ਓਪੋ ਨੇ ਲਾਂਚ ਕੀਤਾ ਨਵਾਂ ਸਮਾਰਟਫੋਨ

05/28/2022 1:27:32 AM

ਗੈਜੇਟ ਡੈਸਕ-ਓਪੋ ਨੇ ਥਾਈਲੈਂਡ 'ਚ Oppo A57 (2022) ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਓਪੋ ਏ57 5ਜੀ ਨੂੰ ਕੁਝ ਦਿਨ ਪਹਿਲਾਂ ਹੀ ਚੀਨ 'ਚ ਲਾਂਚ ਕੀਤਾ ਗਿਆ ਹੈ। ਓਪੋ ਏ57 (2022) ਨਾਲ ਮੀਡੀਆਟੇਕ ਹੀਲੀਓ ਜੀ35 ਪ੍ਰੋਸੈਸਰ ਨਾਲ 3ਜੀ.ਬੀ. ਰੈਮ ਅਤੇ 64ਜੀ.ਬੀ. ਦੀ ਸਟੋਰੇਜ਼ ਦਿੱਤੀ ਗਈ ਹੈ। ਇਸ 'ਚ 6.56 ਇੰਚ ਦੀ ਐੱਲ.ਸੀ.ਡੀ. ਡਿਸਪਲੇਅ, 13 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਅਤੇ 33 ਵਾਟ ਦੀ ਫਾਸਟ ਚਾਰਜਿੰਗ ਦਿੱਤੀ ਗਈ ਹੈ।

ਇਹ ਵੀ ਪੜ੍ਹੋ :ਉੱਤਰ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਅਮਰੀਕਾ ਨੇ ਰੂਸੀ ਬੈਂਕਾਂ 'ਤੇ ਲਾਈਆਂ ਨਵੀਆਂ ਪਾਬੰਦੀਆਂ

ਕੀਮਤ
ਓਪੋ ਏ57 (2022) ਦੇ 3ਜੀ.ਬੀ. ਰੈਮ ਨਾਲ 64ਜੀ.ਬੀ. ਸਟੋਰੇਜ਼ ਦੀ ਕੀਮਤ ਕਰੀਬ 12,500 ਰੁਪਏ ਹੈ। ਫੋਨ ਨੂੰ ਗਲੋਇੰਗ ਬਲੈਕ ਅਤੇ ਗਲੋਇੰਗ ਗ੍ਰੀਨ ਕਲਰ 'ਚ ਖਰੀਦਿਆ ਜਾ ਸਕੇਗਾ।

ਇਹ ਵੀ ਪੜ੍ਹੋ :ਸਵਿਟਜ਼ਰਲੈਂਡ 'ਚ ਇੰਡੋਨੇਸ਼ੀਆ ਦੇ ਇਕ ਖੇਤਰੀ ਗਵਰਨਰ ਦਾ ਪੁੱਤਰ ਹੋਇਆ ਲਾਪਤਾ

ਸਪੈਸੀਫਿਕੇਸ਼ਨਸ
ਓਪੋ ਏ57 (2022) 'ਚ ਐਂਡ੍ਰਾਇਡ 12 ਨਾਲ ਕਲਰ ਓ.ਐੱਸ. 12.1 ਦਿੱਤਾ ਗਿਆ ਹੈ। ਮੀਡੀਅਟੇਕ ਹੀਲੀਓ ਜੀ35 ਪ੍ਰੋਸੈਸਰ ਨਾਲ 3ਜੀ.ਬੀ. ਰੈਮ ਅਤੇ 64ਜੀ.ਬੀ. ਦੀ ਸਟੋਰੇਜ਼ ਦਿੱਤੀ ਗਈ ਹੈ। ਓਪੋ ਏ57 (2022) 'ਚ ਦੋ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈਂਸ 13 ਮੈਗਾਪਿਕਸਲ ਦਾ ਅਤੇ ਦੂਜਾ ਲੈਂਸ 2 ਮੈਗਾਪਿਕਸਲ ਦਾ ਹੈ। ਸੈਲਫੀ ਲਈ ਓਪੋ ਦੇ ਇਸ ਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਓਪੋ ਓ57 (2022) 'ਚ ਕੁਨੈਕਟੀਵਿਟੀ ਲਈ 4G LTE, Wi-Fi, ਬਲੂਟੁੱਥ ਵੀ5.0, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਫੋਨ ਦਾ ਵਜ਼ਨ 187 ਗ੍ਰਾਮ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 5000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 33 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਇਹ ਵੀ ਪੜ੍ਹੋ :ਅਰਜਨਟੀਨਾ 'ਚ ਮੰਕੀਪੌਕਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News