ਓਪੋ ਨੇ ਭਾਰਤ ''ਚ ਲਾਂਚ ਕੀਤਾ ਨਵਾਂ ਸਮਾਰਟਫੋਨ

04/22/2019 7:34:36 PM

ਗੈਜੇਟ ਡੈਸਕ—ਚੀਨੀ ਸਮਾਰਟਫੋਨ ਮੇਕਰ ਓਪੋ ਨੇ ਭਾਰਤ 'ਚ ਆਪਣਾ ਨਵਾਂ ਬਜਟ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 10,000 ਰੁਪਏ ਤੋਂ ਹੇਠਾਂ ਹੈ। ਇਹ ਫੋਨ ਰੀਅਲਮੀ 3, ਸ਼ਿਓਣੀ ਰੈੱਡਮੀ ਨੋਟ 7,  ਅਸੁਸ ਜੈੱਨਫੋਨ ਮੈਕਸ ਪ੍ਰੋ ਐੱਮ2 ਅਤੇ ਦੂਜੇ ਕਈ ਸਮਾਰਟਫੋਨਸ ਨੂੰ ਟੱਕਰ ਦੇਵੇਗਾ। Oppo A5s  ਸਮਾਰਟਫੋਨ ਦੀ ਇਸ ਸਭ ਤੋਂ ਵੱਡੀ ਖਾਸੀਅਤ ਇਸ ਦੀ ਬੈਟਰੀ ਹੈ।

ਓਪੋ ਏ5ਐੱਸ ਦੀ ਕੀਮਤ 9,990 ਰੁਪਏ ਹੈ ਜਿਥੇ ਤੁਹਾਨੂੰ ਬੇਸ ਮਾਡਲ ਮਿਲਦਾ ਹੈ। ਫੋਨ ਪਹਿਲੇ ਹੀ ਐਮਾਜ਼ੋਨ, ਫਲਿੱਪਕਾਰਟ, ਟਾਟਾ ਕਲਿਕ ਅਤੇ ਪੇਅ.ਟੀ.ਐੱਮ. ਮਾਲ 'ਤੇ ਸਾਲ ਲਈ ਉਪਲੱਬਧ ਹੈ ਤਾਂ ਉੱਥੇ ਫੋਨ ਆਫਲਾਈਨ ਰਿਟੇਲ ਸਟੋਰਸ 'ਤੇ ਵੀ ਉਪਲੱਬਧ ਹੋਵੇਗਾ। ਦੱਸ ਦੇਈਏ ਕਿ ਕੰਪਨੀ ਜ਼ਿਆਦਾ ਰੈਮ ਅਤੇ ਸਟੋਰੇਜ਼ ਵਾਲੇ ਮਾਡਲ ਨੂੰ ਵੀ ਮਈ 2019 'ਚ ਲਾਂਚ ਕਰੇਗੀ। 

ਇਸ 'ਚ 6.2 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ ਜੋ ਐੱਚ.ਡੀ.+ਰੈਜੋਲਿਉਸ਼ਨ ਨਾਲ ਆਉਂਦਾ ਹੈ। ਉੱਥੇ ਫੋਨ 'ਚ ਵਾਟਰਡਰਾਪ ਸਟਾਈਲ ਨੌਚ ਦੀ ਵੀ ਸੁਵਿਧਾ ਹੈ। ਫੋਨ 12 ਐੱਨ.ਐੱਮ. ਮੀਡੀਆਟੇਕ ਹੀਲੀਓ ਪੀ35 ਆਕਟਾ ਕੋਰ ਐੱਸ.ਓ.ਐੱਸ. 'ਤੇ ਕੰਮ ਕਰਦਾ ਹੈ। ਫੋਨ 'ਚ 2ਜੀ.ਬੀ. ਰੈਮ+32 ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਉੱਥੇ ਇਕ ਹੋਰ ਵੇਰੀਐਂਟ ਜੋ 4ਜੀ.ਬੀ. ਰੈਮ+64 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨਾਲ ਆਉਂਦਾ ਹੈ।

ਫੋਨ ਦੇ ਰੀਅਰ ਦੀ ਗੱਲ ਕਰੀਏ ਤਾਂ ਇਸ 'ਚ ਡਿਊਲ ਕੈਮਰਾ ਸੈਟਅਪ ਦਿੱਤਾ ਗਿਆ ਹੈ ਜੋ 13 ਮੈਗਾਪਿਕਸਲ ਦਾ ਪ੍ਰਾਈਮਰੀ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਨਾਲ ਆਉਂਦਾ ਹੈ। ਫਰੰਟ ਦੇ ਮਾਮਲੇ 'ਚ ਫੋਨ 'ਚ 8 ਮੈਗਾਪਿਕਸਲ ਦਾ ਅਪਰਚਰ ਲੈਂਸ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,230 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ ਕਲਰ ਓ.ਐੱਸ. 5.2.1 ਆਧਾਰਿਤ ਐਂਡ੍ਰਾਇਡ 8.1 ਓਰੀਓ 'ਤੇ ਕੰਮ ਕਰਦਾ ਹੈ।

Karan Kumar

This news is Content Editor Karan Kumar