ਓਪੋ ਨੇ ਲਾਂਚ ਕੀਤਾ ਨਵਾਂ ਸਮਾਰਟਫੋਨ, ਜਾਣੋ ਕੀਮਤ

07/25/2020 10:23:09 PM

ਗੈਜੇਟ ਡੈਸਕ-Oppo A72 5G ਨੂੰ ਚੀਨ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਦੇ 4ਜੀ ਵੇਰੀਐਂਟ ਨੂੰ ਜੂਨ 'ਚ ਲਾਂਚ ਕੀਤਾ ਗਿਆ ਸੀ। ਨਵੇਂ ਮਾਡਲ 'ਚ 5ਜੀ ਮਾਡੇਮ ਤੋਂ ਇਲਾਵਾ ਵੀ 4ਜੀ ਮਾਡਲ ਦੀ ਤੁਲਨਾ 'ਚ ਕੁਝ ਹੋਰ ਬਦਲਾਅ ਵੀ ਕੀਤੇ ਗਏ ਹਨ। ਇਸ 'ਚ MediaTek ਪ੍ਰੋਸੈਸਰ ਦਿੱਤਾ ਗਿਆ ਹੈ ਜਦਕਿ 4ਜੀ 'ਚ ਸਨੈਪਡਰੈਗਨ 665 ਸੀ। ਨਾਲ ਹੀ ਨਵੇਂ ਮਾਡਲ 'ਚ ਹਾਈ ਰਿਫ੍ਰੇਸ਼ ਰੇਟ ਡਿਸਪਲੇਅ ਵੀ ਦਿੱਤੀ ਗਈ ਹੈ।

PunjabKesari

ਓਪੋ ਏ72 5ਜੀ ਨੂੰ ਸਿੰਗਲ 8ਜੀ.ਬੀ. ਰੈਮ ਅਤੇ 12ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ ਅਤੇ ਇਸ ਦੀ ਕੀਮਤ CNY 1,899 (ਲਗਭਗ 20,200 ਰੁਪਏ) ਰੱਖੀ ਗਈ ਹੈ। ਗਾਹਕਾਂ ਨੂੰ ਇਹ ਨਿਆਨ, ਆਕਸੀਜਨ ਵਾਇਲੇਟ ਅਤੇ ਸਿੰਪਲ ਬਲੈਕ ਕਲਰ ਆਪਸ਼ਨ 'ਚ ਉਪਲੱਬਧ ਹੋਵੇਗਾ। ਫਿਲਹਾਲ ਅੰਤਰਾਰਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ ਅਤੇ ਉਪਲੱਬਧਤਾ ਦੇ ਸੰਦਰਭ 'ਚ ਜਾਣਕਾਰੀ ਨਹੀਂ ਦਿੱਤੀ ਗਈ ਹੈ।

PunjabKesari

ਸਪੈਸੀਫਿਕੇਸ਼ਨਸ
ਇਹ ਸਮਾਰਟਫੋਨ ColorOS 7.2 'ਤੇ ਚੱਲਦਾ ਹੈ ਅਤੇ ਇਸ 'ਚ 6.5 ਇੰਚ ਫੁਲ -HD+ (1,080x2,400 ਪਿਕਸਲ) ਡਿਸਪਲੇਅ ਦਿੱਤੀ ਗਈ ਹੈ। ਇਹ 5ਜੀ ਸਪੋਰਟ ਕਰਦਾ ਹੈ। ਫੋਟੋਗ੍ਰਾਫੀ ਲਈ ਇਸ ਦੇ ਰੀਅਰ 'ਚ 16 ਮੈਗਾਪਿਕਸਲ ਪ੍ਰਾਈਮਰੀ ਕੈਮਰਾ, 8 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਅਤੇ 2 ਮੈਗਾਪਿਕਸਲ ਬਲੈਕ ਐਂਡ ਵ੍ਹਾਈਟ ਕੈਮਰਾ ਦਿੱਤਾ ਗਿਆ ਹੈ। ਉੱਥੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,040 ਐੱਮ.ਏ.ਐੱਚ. ਦੀ ਬੈਟਰੀ ਹੈ ਜੋ ਕਿ 18ਵਾਟ ਦੀ ਚਾਰਜਿੰਗ ਸਪੋਰਟ ਕਰਦੀ ਹੈ।

PunjabKesari


Karan Kumar

Content Editor

Related News