5ਜੀ ਕੁਨੈਕਟੀਵਿਟੀ ਨਾਲ ਓਪੋ ਨੇ ਲਾਂਚ ਕੀਤੇ ਆਪਣੇ ਇਹ ਸਮਾਰਟਫੋਨਸ, ਜਾਣੋ ਕੀਮਤ

03/06/2020 7:54:48 PM

ਗੈਜੇਟ ਡੈਸਕ—ਸਮਾਰਟਫੋਨ ਬ੍ਰੈਂਡ ਓਪੋ ਦੀ ਫਾਇੰਡ ਐਕਸ2 ਸੀਰੀਜ਼ ਆਖਿਰਕਾਰ ਆਫਿਸ਼ਲੀ ਲਾਂਚ ਕਰ ਦਿੱਤੀ ਗਈ ਹੈ ਅਤੇ ਇਸ ਨੂੰ ਆਨਲਾਈਨ ਓਨਲੀ ਲਾਂਚ 'ਚ ਮਾਰਕੀਟ 'ਚ ਪੇਸ਼ ਕੀਤਾ ਗਿਆ ਹੈ। ਲੇਟੈਸਟ ਫਲੈਗਸ਼ਿਪ ਸਮਾਰਟਫੋਨਸ ਦੇ ਤੌਰ 'ਤੇ ਕੰਪਨੀ ਨੇ Oppo Find X2 ਅਤੇ Oppo Find X2 Pro ਲਾਂਚ ਕੀਤੇ ਹਨ। ਕੰਪਨੀ ਵੱਲੋਂ ਸਾਲ 2018 'ਚ ਫਾਇੰਡ ਨੂੰ ਫੁੱਲ ਸਕਰੀਨ ਡਿਵਾਈਸ ਦੇ ਤੌਰ 'ਤੇ ਪੇਸ਼ ਕੀਤਾ ਗਿਆ ਸੀ। ਓਪੋ ਦਾ ਕਹਿਣਾ ਹੈ ਕਿ ਫਾਇੰਡ ਐਕਸ2 ਸੀਰੀਜ਼ ਅਲਟੀਮੇਟ ਫਲੈਗਸ਼ਿਪ ਐਕਸਪੀਰੀਅੰਸ ਐਂਡ੍ਰਾਇਡ ਦੀ ਦੁਨੀਆ 'ਚ ਲੈ ਕੇ ਆਵੇਗੀ।

ਕੀਮਤ
ਓਪੋ ਦੇ ਫਾਇੰਡ ਐਕਸ ਅਤੇ ਫਾਇੰਡ ਐਕਸ ਪ੍ਰੋ ਦੋਵਾਂ ਨੂੰ ਮਈ ਦੀ ਸ਼ੁਰੂਆਤ ਤੋਂ ਖਰੀਦਿਆਂ ਜਾ ਸਕੇਗਾ। ਦੋਵੇਂ ਡਿਵਾਈਸੇਜ਼ ਸ਼ੁਰੂਆਤ 'ਚ ਯੂਰੋਪੀਅਨ ਮਾਰਕੀਟਸ 'ਚ ਉਪਲੱਬਧ ਹੋਣਗੇ। ਫਾਇੰਡ ਐਕਸ2 ਦੀ ਕੀਮਤ 999 ਯੂਰੋ (ਕਰੀਬ 83,600 ਰੁਪਏ) ਰੱਖੀ ਗਈ ਹੈ ਅਤੇ ਇਸ 'ਚ ਬਲੈਕ ਸੈਰੇਮਿਕ ਅਤੇ ਓਸਨ ਗਲਾਸ ਕਲਰ ਆਪਸ਼ਨ ਦਿੱਤੇ ਗਏ ਹਨ। ਫਾਇੰਡ ਐਕਸ2 ਪ੍ਰੋ ਨੂੰ ਵੀ ਬਲੈਕ ਸੈਰੇਮਿਕ ਅਤੇ ਓਰੇਂਜ ਕਲਰ ਆਪਸ਼ਨ 'ਚ ਖਰੀਦ ਸਕਦੇ ਹੋ ਅਤੇ ਇਸ ਨੂੰ 1,199 ਯੂਰੋ (ਕਰੀਬ 1 ਲੱਖ ਰੁਪਏ) ਦੇ ਪ੍ਰਾਈਸ ਟੈਗ ਨਾਲ ਲਾਂਚ ਕੀਤਾ ਗਿਆ ਹੈ।

ਸਪੈਸੀਫਿਕੇਸ਼ਨਸ
ਦੋਵਾਂ ਹੀ ਸਮਾਰਟਫੋਨਸ 'ਚ 6.7 ਇੰਚ ਦੀ ਅਲਟਰਾ ਵਿਜ਼ਨ ਡਿਸਪਲੇਅ ਕਵਾਡ ਐੱਚ.ਡੀ.+ 3160x1440 ਪਿਕਸਲ ਰੈਜੋਲਿਉਸ਼ਨ ਨਾਲ ਦਿੱਤਾ ਗਿਆ ਹੈ। ਦੋਵਾਂ ਹੀ ਸਮਾਰਟਫੋਨਸ 'ਚ ਕੁਆਲਕਾਮ ਸਨੈਪਡਰੈਗਨ 865 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਇਹ 5ਜੀ ਕਨੈਕਟੀਵਿਟੀ ਨੂੰ ਸਪੋਰਟ ਕਰਦੇ ਹਨ। ਫਾਇੰਡ ਐਕਸ2 'ਚ 12ਜੀ.ਬੀ. ਰੈਮ ਅਤੇ 256ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ, ਉੱਥੇ ਫਾਇੰਡ ਐਕਸ2 ਪ੍ਰੋ 'ਚ 12 ਜੀ.ਬੀ. ਰੈਮ ਅਤੇ 512 ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਦੋਵਾਂ 'ਚ ਹੀ ਪੰਚ ਹੋਲ ਡਿਜ਼ਾਈਨ ਵਾਲਾ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।

ਗੱਲ ਕਰੀਏ ਕੈਮਰੇ ਦੀ ਤਾਂ ਫਾਇੰਡ ਐਕਸ2 ਪ੍ਰੋ 'ਚ ਰੀਅਰ ਪੈਨਲ 'ਤੇ 48 ਮੈਗਾਪਿਕਸਲ ਦਾ ਵਾਇਡ ਐਂਗਲ ਅਤੇ 48 ਮੈਗਾਪਿਕਸਲ ਦਾ ਹੀ ਅਲਟਰਾ ਵਾਇਡ ਐਂਗਲ ਕੈਮਰਾ ਸੈਂਸਰ ਦਿੱਤਾ ਗਿਆ ਹੈ। ਉੱਥੇ, ਤੀਸਰਾ ਸੈਂਸਰ 13 ਮੈਗਾਪਿਕਸਲ ਦਾ ਪੈਰੀਸਕੋਪ ਲੈਂਸ ਹੈ, ਜੋ 10ਐਕਸ ਹਾਈਬ੍ਰਿਡ ਜ਼ੂਮ ਸਪੋਰਟ ਨਾਲ ਆਉਂਦਾ ਹੈ। ਉੱਥੇ, ਫਾਇੰਡ ਐਕਸ2 'ਚ ਵੀ 48 ਮੈਗਾਪਿਕਸਲ ਦਾ ਵਾਇਡ ਐਂਗਲ ਕੈਮਰਾ ਸੈਂਸਰ ਮਿਲਦਾ ਹੈ ਅਤੇ ਇਸ ਦੇ ਨਾਲ ਹੀ 12 ਮੈਗਾਪਿਕਸਲ ਦਾ ਵਾਇਡ ਐਂਗਲ ਅਤੇ 13 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ।

ਫਾਇੰਡ ਐਕਸ2 'ਚ 4,200 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 65W ਸੁਪਰਵੂਕ 2.0 ਚਾਰਜਿੰਗ ਅਤੇ ਫਾਇੰਡ ਐਕਸ2 ਪ੍ਰੋ 'ਚ 4,260 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 65 W ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ।

 

ਇਹ ਵੀ ਪੜ੍ਹੋ-

 ਹਰ 5 ’ਚੋਂ ਇਕ ਯੂਰਪੀ ਵਿਅਕਤੀ ਧੁਨੀ ਪ੍ਰਦੂਸ਼ਣ ਤੋਂ ਪ੍ਰਭਾਵਿਤ  

ਕੋਰੋਨਾਵਾਇਰਸ ਨੂੰ ਲੈ ਕੇ ਅਲਰਟ ਕਰੇਗੀ ਇਹ ਐਪ, ਇੰਝ ਕਰਦੀ ਹੈ ਕੰਮ

ਟਵਿਟਰ 'ਤੇ ਇਸ ਫੀਚਰ ਰਾਹੀਂ 24 ਘੰਟਿਆਂ 'ਚ ਆਪਣੇ-ਆਪ ਗਾਇਬ ਹੋ ਜਾਣਗੇ ਟਵੀਟਸ

Karan Kumar

This news is Content Editor Karan Kumar