ਕਵਾਡ ਰੀਅਰ ਕੈਮਰੇ ਨਾਲ 10 ਅਕਤੂਬਰ ਨੂੰ ਲਾਂਚ ਹੋਵੇਗਾ Oppo K5

09/26/2019 8:28:28 PM

ਗੈਜੇਟ ਡੈਸਕ—ਓਪੋ ਕੇ5 ਨੂੰ 10 ਅਕਤੂਬਰ 'ਚ ਲਾਂਚ ਕੀਤਾ ਜਾਵੇਗਾ। ਇਹ ਜਾਣਕਾਰੀ ਚੀਨੀ ਕੰਪਨੀ ਨੇ ਵੀਰਵਰ ਨੂੰ ਇਕ ਵੀਬੋ ਪੋਸਟ ਰਾਹੀਂ ਦਿੱਤੀ ਹੈ। ਇਸ ਨਵੇਂ ਓਪੋ ਫੋਨ 'ਚ 3ਡੀ ਗਲਾਸ ਪ੍ਰੋਟੈਕਸ਼ਨ ਨਾਲ ਕਵਾਡ ਕੈਮਰਾ ਸੈਟਅਪ ਅਤੇ ਗ੍ਰੈਡੀਐਂਟ ਡਿਜ਼ਾਈਨ ਮਿਲੇਗਾ। ਫਿਲਹਾਲ ਲਾਂਚ ਤੋਂ ਪਹਿਲਾਂ ਚੀਨੀ ਈ-ਰਿਟੇਲਰ JD.com ਨੇ ਇਸ ਅਪਕਮਿੰਗ ਸਮਾਰਟਫੋਨ ਲਈ ਰਿਜ਼ਰਵੇਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਈ-ਕਾਮਰਸ ਪਲੇਟਫਾਰਮ ਨੇ ਫਿਲਹਾਲ ਇਸ ਦੀ ਕੀਮਤ ਅਤੇ ਸਪੈਸੀਫਿਕੇਸ਼ਨਸ ਦਾ ਖੁਲਾਸਾ ਨਹੀਂ ਕੀਤਾ ਹੈ।

PunjabKesari

ਵੀਬੋ 'ਤੇ ਆਫੀਸ਼ੀਅਲ ਪੋਸਟ ਮੁਤਾਬਕ ਓਪੋ ਕੇ5 ਨੂੰ ਚੀਨ 'ਚ 10 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਓਪੋ ਦੁਆਰਾ ਇਸ ਦਿਨ ਚੀਨ 'ਚ Oppo Reno Ace ਨੂੰ ਵੀ ਲਾਂਚ ਕੀਤਾ ਜਾਣਾ ਹੈ। ਵੀਬੋ ਪੋਸਟ 'ਚ ਇਕ ਟੀਜ਼ਰ ਜਾਰੀ ਕੀਤਾ ਗਿਆ ਹੈ, ਜਿਸ ਨਾਲ ਇਹ ਕੰਫਰਮ ਹੋਇਆ ਹੈ ਕਿ ਓਪੋ ਕੇ5 ਦੇ ਰੀਅਰ 'ਚ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਦੇ ਰੀਅਰ 'ਚ 64 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਸਕੈਂਡਰੀ ਸੈਂਸਰ ਅਤੇ ਇਕ ਵਾਇਡ ਐਂਗਲ ਲੈਂਸ ਦਿੱਤਾ ਜਾਵੇਗਾ। ਨਾਲ ਹੀ ਇਸ ਟੀਜ਼ਰ 'ਚ ਦਿਖਾਈ ਦਿੱਤਾ ਗਿਆ ਹੈ ਕਿ ਇਹ ਸਮਾਰਟਫੋਨ ਤਿੰਨ ਕਲਰ ਵੇਰੀਐਂਟ ਆਪਸ਼ਨ 'ਚ ਆਵੇਗਾ।

PunjabKesari

ਇਸ ਤੋਂ ਇਲਾਵਾ ਇਥੇ ਗ੍ਰੈਡੀਐਂਟ ਫਿਨਿਸ਼ਿੰਗ ਨਾਲ 3ਡੀ ਕਵਰਡ ਗਲਾਸ ਡਿਜ਼ਾਈਨ ਮਿਲੇਗਾ। ਮਿਲੀ ਜਾਣਕਾਰੀ ਮੁਤਾਬਕ ਇਸ ਸਮਾਰਟਫੋਨ ਦੇ ਫਰੰਟ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

PunjabKesari

ਲੀਕ ਮੁਤਾਬਕ ਇਸ 'ਚ ਐਂਡ੍ਰਾਇਡ 9 ਪਾਈ ਓ.ਐੱਸ. ਦਿੱਤਾ ਜਾਵੇਗਾ। ਨਾਲ ਹੀ ਇਸ 'ਚ 6.4 ਇੰਚ ਫੁਲ HD+ (1080x2340 ਪਿਕਸਲ)  AMOLED ਡਿਸਪਲੇਅ ਮਿਲੇਗੀ। ਨਾਲ ਹੀ ਇਸ 'ਚ 8ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਆਕਟਾ ਕੋਰ ਪ੍ਰੋਸੈਸਰ ਦਿੱਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਲ ਹੀ 'ਚ ਇਕ ਲੀਕ 'ਚ ਦਾਅਵਾ ਕੀਤਾ ਗਿਆ ਸੀ ਕਿ ਇਸ 'ਚ ਕੁਆਲਕਾਮ ਸਨੈਪਡਰੈਗਨ 730ਜੀ ਪ੍ਰੋਸੈਸਰ ਦਿੱਤਾ ਜਾਵੇਗਾ। ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਇਸ 'ਚ 3,920 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾਵੇਗੀ ਅਤੇ  30W  ਫਾਸਟ ਚਾਰਜਿੰਗ ਸਪੋਰਟ ਵੀ ਮਿਲੇਗਾ।

PunjabKesari


Karan Kumar

Content Editor

Related News