64MP ਕੈਮਰੇ ਨਾਲ ਲਾਂਚ ਹੋਇਆ Oppo K5, ਜਾਣੋ ਫੀਚਰਸ

10/10/2019 6:00:05 PM

ਗੈਜੇਟ ਡੈਸਕ—ਕਾਫੀ ਦਿਨਾਂ ਤਕ ਲੀਕਸ ਰਾਹੀਂ ਸਾਹਮਣੇ ਆਉਣ ਤੋਂ ਬਾਅਦ Oppo K5 ਨੂੰ ਆਖਿਰਕਾਰ ਵੀਰਵਾਰ ਨੂੰ ਚੀਨ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ ਕਵਾਡ ਕੈਮਰਾ ਸੈਟਅਪ, ਵਾਟਰਡਰਾਪ ਸਟਾਈਲ ਨੌਚ ਅਤੇ ਬੈਕ 'ਚ ਗ੍ਰੇਡੀਐਂਟ ਪੈਨਲ ਦਿੱਤਾ ਗਿਆ ਹੈ। ਨਾਲ ਹੀ ਇਸ 'ਚ ਸਨੈਪਡਰੈਗਨ 730ਜੀ ਪ੍ਰੋਸੈਸਰ, 64 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਵੀ ਦਿੱਤਾ ਗਿਆ ਹੈ।

ਓਪੋ ਕੇ5 ਦੇ 64ਜੀ.ਬੀ.+128ਜੀ.ਬੀ. ਵੇਰੀਐਂਟ ਦੀ ਕੀਮਤ CNY 1,899 (ਲਗਭਗ 18,900 ਰੁਪਏ), 8ਜੀ.ਬੀ. ਰੈਮ+128ਜੀ.ਬੀ. ਵੇਰੀਐਂਟ ਦੀ  CNY 2,099  (ਲਗਭਗ 20,900 ਰੁਪਏ) ਅਤੇ 8ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ CNY 2,499 (ਲਗਭਗ 24,900 ਰੁਪਏ) ਰੱਖੀ ਗਈ ਹੈ। ਇਸ ਦੀ ਸੇਲ 17 ਅਕਤੂਬਰ ਤੋਂ ਸ਼ੁਰੂ ਹੋਵੇਗੀ। ਗਾਹਕ ਇਸ ਸਮਾਰਟਫੋਨ ਨੂੰ ਬਲੂ, ਗ੍ਰੀਨ ਅਤੇ ਵ੍ਹਾਈਟ ਗ੍ਰੇਡੀਐਂਟ ਫਿਨਿਸ਼ਿੰਗ 'ਚ ਖਰੀਦ ਸਕਣਗੇ।

ਸਪੈਸੀਫਿਕੇਸ਼ਨਸ
ਡਿਊਲ ਸਿਮ (ਨੈਨੋ) ਸਪੋਰਟ ਵਾਲੇ ਇਸ ਸਮਾਰਟਫੋਨ 'ਚ 6.4 ਇੰਚ ਫੁਲ ਐੱਚ.ਡੀ.+( 1080x2340 ਪਿਕਸਲ) AMOLED ਡਿਸਪਲੇਅ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ ਦੇ ਰੀਅਰ 'ਚ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਸੈਟਅਪ 'ਚ ਐੱਫ/1.8 ਅਪਰਚਰ ਨਾਲ 64 ਮੈਗਾਪਿਕਸਲ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਅਤੇ ਐੱਫ/2.4 ਅਪਰਚਰ ਨਾਲ ਦੋ 2ਮੈਗਾਪਿਕਸਲ ਸੈਂਸਰ ਦਿੱਤੇ ਗਏ ਹਨ। ਉੱਥੇ ਫਰੰਟ 'ਚ ਸੈਲਫੀ ਲਈ ਐੱਫ/2.0 ਅਪਰਚਰ ਨਾਲ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,920 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਨਾਲ ਹੀ ਇਥੇ 30W VOOC ਫਲੈਸ਼ ਚਾਰਜ 4.0 ਦਾ ਵੀ ਸਪੋਰਟ ਦਿੱਤਾ ਗਿਆ ਹੈ। ਕੁਨੈਕਨੀਟਿਵੀ ਲਈ ਇਸ 'ਚ Wi-Fi, NFC , ਬਲੂਟੁੱਥ,3.5mm , ਆਡੀਓ ਜੈਕ ਅਤੇ USB ਟਾਈਪ-ਸੀ ਪੋਰਟ ਮੌਜੂਦ ਹੈ।

Karan Kumar

This news is Content Editor Karan Kumar