ਪਾਪ-ਅਪ ਸੈਲਫੀ ਕੈਮਰਾ ਤੇ ਫਾਸਟ ਚਾਰਜਿੰਗ ਨਾਲ ਲਾਂਚ ਹੋਇਆ Oppo K3

05/24/2019 2:10:11 AM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਆਪਣਾ ਨਵਾਂ ਸਮਾਰਟਫੋਨ ਓਪੋ ਕੇ3 ਲਾਂਚ ਕਰ ਦਿੱਤਾ ਹੈ। ਚੀਨ 'ਚ ਲਾਂਚ ਕੀਤੇ ਗਏ ਇਸ ਸਮਾਰਟਫੋਨ 'ਚ ਪਾਪ-ਅਪ ਸੈਲਫੀ ਕੈਮਰਾ ਅਤੇ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵਰਗੀਆਂ ਖੂਬੀਆਂ ਹਨ। ਫੋਨ 'ਚ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 710 ਪ੍ਰੋਸੈਸਰ ਨਾਲ ਇਕ ਪੈਨਾਰਮਿਕ ਸੈਮਸੰਗ ਏਮੋਲੇਡ ਡਿਸਪਲੇਅ ਵੀ ਦਿੱਤੀ ਗਈ ਹੈ। ਕੰਪਨੀ ਦਾ ਦਾਵਆ ਹੈ ਕਿ ਕੇ3 ਨੂੰ ਆਈ (Eye) ਪ੍ਰੋਟੈਕਸ਼ਨ ਫੋਨ ਦੇ ਤੌਰ 'ਤੇ ਸਰਟੀਫਾਈ ਵੀ ਕੀਤਾ ਗਿਆ ਹੈ। 

ਕੀਮਤ ਅਤੇ ਉਪਲੱਬਧਤਾ
ਚੀਨ 'ਚ ਓਪੋ ਦੇ 6ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 1,599 ਯੁਆਨ (ਕਰੀਬ 16,100 ਰੁਪਏ) ਰੱਖੀ ਗਈ ਹੈ। ਉੱਥੇ ਇਸ ਦੇ 6ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 1,899 ਯੁਆਨ (ਕਰੀਬ 19,10 ਰੁਪਏ) ਅਤੇ 8 ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 2,299 ਯੁਆਨ (ਕਰੀਬ 23,200 ਰੁਪਏ) ਹੈ। ਚੀਨ 'ਚ ਇਸ ਦੀ ਸੇਲ 1 ਜੂਨ ਤੋਂ ਸ਼ੁਰੂ ਹੋਵੇਗੀ।  ਇਸ 'ਚ 6.5 ਇੰਚ ਦੀ ਫੁਲ ਐੱਚ.ਡੀ.+ਏਮੋਲੇਡ ਡਿਸਪੇਲਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2340 ਪਿਕਸਲ ਹੈ। ਐਂਡ੍ਰਾਇਡ 9.0 ਪਾਈ ਬੇਸਡ ਕਲਕ ਓ.ਐੱਸ. 6.0 'ਤੇ ਚੱਲਣ ਵਾਲੇ ਇਸ ਫੋਨ 'ਚ ਸਨੈਪਡਰੈਨਗ 710 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ।

ਗੱਲ ਕਰੀਏ ਕੈਮਰੇ ਦੀ ਤਾਂ ਇਸ 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ 16 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਸਕੈਂਡਰੀ ਡੈਪਥ ਸੈਂਸਰ ਸ਼ਾਮਲ ਹੈ। ਫੋਨ ਦੇ ਫਰੰਟ 'ਚ 16 ਮੈਗਾਪਿਕਸਲ ਦਾ ਪਾਪ-ਅਪ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਘੱਟ ਰੋਸ਼ਨੀ 'ਚ ਵੀ ਜ਼ਬਰਦਸਤ  ਫੋਟੋਆਂ ਖਿੱਚਨ ਲਈ ਫੋਨ 'ਚ ਅਲਟਰਾ ਕਲੀਅਰ ਨਾਈਟ ਵਿਊ 2.0 ਫੀਚਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਫੋਨ 'ਚ 3,765 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ 'ਚ ਇਨ-ਡਿਸਪਲੇਅ ਸੈਂਸਰ ਦਿੱਤਾ ਗਿਆ ਹੈ। 

VOOC ਅਤੇ Super VOOC Power Bank
ਫੋਨ ਤੋਂ ਇਲਾਵਾ ਕੰਪਨੀ ਨੇ ਵੂਫ ਪਾਵਰ ਬੈਂਕ ਦੀ ਨਵੀਂ ਰੇਜ ਲਾਂਚ ਕੀਤੀ ਹੈ। 10,000mAh ਦੀ ਬੈਟਰੀ ਨਾਲ 20W ਵੂਫ ਪਾਵਰ ਬੈਂਕ ਜਿਸ ਦੀ ਕੀਮਤ 279 ਯੁਆਨ (ਕਰੀਬ 2,800 ਰੁਪਏ) ਅਤੇ ਸੁਪਰ ਵੂਫ ਆਪਸ਼ਨ ਦੀ ਕੀਮਤ 379 ਯੁਆਨ (ਕਰੀਬ 3,800 ਰੁਪਏ) ਰੱਖੀ ਗਈ ਹੈ। 

Karan Kumar

This news is Content Editor Karan Kumar