Oppo K1 ਅੱਜ ਪਹਿਲੀ ਵਾਰ ਹੋਵੇਗਾ ਵਿਕਰੀ ਲਈ ਉਪਲੱਬਧ

02/12/2019 11:07:20 AM

ਗੈਜੇਟ ਡੈਸਕ– ਓਪੋ ਨੇ ਅਖਰਕਾਰ ਆਪਣੇ ਭਾਰਤੀ ਗਾਹਕਾਂ ਲਈ ਨਵਾਂ Oppo K1 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਵਾਰ ਕੰਪਨੀ ਨੇ ਘੱਟ ਕੀਮਤ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਇਸ ਸਮਾਰਟਫੋਨ ’ਚ ਦਿੱਤਾ ਹੈ, ਉਥੇ ਹੀ ਇਸ ਦੇ ਫਰੰਟ ’ਚ 25 ਮੈਗਾਪਿਕਸਲ ਦਾ AI ਸੈਲਫੀ ਕੈਮਰਾ ਦਿੱਤਾ ਗਿਆ ਹੈ ਜੋ ਇਸ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਇਸ ਦੇ 4 ਜੀ.ਬੀ. ਰੈਮ ਤੇ 64 ਜੀ.ਬੀ. ਸਟੋਰੇਜ ਵੇਰੀਐਂਟ ਨੂੰ ਅੱਜ ਯਾਨੀ 12 ਫਰਵਰੀ ਨੂੰ ਦੁਪਹਿਰ 12 ਵਜੇ ਫਲਿਪਕਾਰਟ ’ਤੇ ਉਪਲੱਬਧ ਕੀਤਾ ਜਾਵੇਗਾ। 

Oppo K1 ਦੀ ਭਾਰਤ ’ਚ ਕੀਮਤ ਤੇ ਆਫਰਜ਼
Oppo K1 ਦੇ 4 ਜੀ.ਬੀ. ਰੈਮ ਤੇ 64 ਜੀ.ਬੀ. ਮਾਡਲ ਨੂੰ ਭਾਰਤ ’ਚ 16,990 ਰੁਪਏ ’ਚ ਵੇਚਿਆ ਜਾਵੇਗਾ। ਸਮਾਰਟਫੋਨ ਨੂੰ 3 ਜਾਂ 6 ਮਹੀਨੇ ਦੀ ਬਿਨਾਂ ਵਿਆਜ਼ ਵਾਲੀ ਈ.ਐੱਮ.ਆਈ। ਦੇ ਵੀ ਖਰੀਦਿਆ ਜਾ ਸਕੇਗਾ। ਗਾਹਕ ਚਾਹੁਣ ਤਾਂ 499 ਰੁਪਏ ’ਚ ਕੰਪਲੀਟ ਮੋਬਾਇਲ ਪ੍ਰੋਟੈਕਸ਼ਨ ਪਲਾਨ ਵੀ ਲੈ ਸਕਦੇ ਹਨ। ਹੈਂਡਸੈੱਟ ਦੇ ਨਾਲ 15,300 ਰੁਪਏ (90 ਫੀਸਦੀ) ਦਾ ਬਾਈਬੈਕ ਵੈਲਿਊ ਆਫਰ ਵੀ ਹੈ ਪਰ ਬਾਈਬੈਕ ਪਲਾਨ ਲਈ ਤੁਹਾਨੂੰ 1 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਬਾਈਬੈਕ ਪਲਾਨ ਦਾ ਲਾਭ ਗਾਹਕਾਂ ਨੂੰ ਤਾਂ ਹੀ ਮਿਲੇਗਾ ਜਦੋਂ ਉਹ 8 ਮਹੀਨੇ ਦੇ ਅੰਦਰ ਹੋਰ ਓਪੋ ਸਮਾਰਟਫੋਨ ਨੂੰ ਖਰੀਦਦੇ ਹਨ। 

Oppo K1 ਦੇ ਲਾਂਚ ਆਫਰ ਦੀ ਗੱਲ ਕਰੀਏ ਤਾਂ ਇਹ ਫੋਨ 10 ਫੀਸਦੀ ਦੇ ਇੰਸਟੈਂਟ ਡਿਸਕਾਊਂਟ ਦੇ ਨਾਲ ਮਿਲੇਗਾ। ਇਸ ਲਈ ਸਿਟੀ ਬੈਂਕ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਨੂੰ ਇਸਤੇਮਾਲ ਕਰਨਾ ਹੈ। ਐਕਸਿਸ ਬੈਂਕ ਬਜ਼ ਕ੍ਰੈਡਿਟ ਕਾਰਡ ਨਾਲ ਭੁਗਤਾਨ ’ਤੇ 5 ਫੀਸਦੀ ਦਾ ਡਿਸਕਾਊਂਟ ਦਿੱਤਾ ਜਾਵੇਗਾ। 

Oppo K1 ਦੇ ਫੀਚਰਸ
Oppo K1 'ਚ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਹੈ। ਫੋਨ 'ਚ 6.4-inch (1080x2340 pixels) ਫੁੱਲ HD ਪਲੱਸ ਡਿਸਪਲੇਅ ਹੈ ਜਿਸ ਦਾ ਆਸਪੈਕਟ ਰੇਸ਼ਿਓ 19.5:9 ਹੈ। ਫੋਨ 'ਚ ਆਕਟਾ ਕੋਰ ਕੁਆਲਕਾਮ ਸਨੈਪਡ੍ਰੈਗਨ 660 ਪ੍ਰੋਸੈਸਰ ਹੈ। ਫੋਨ ਦੇ ਬੈਕ 'ਚ 16MP+2MP ਦਾ ਕੈਮਰਾ ਸੈੱਟਅਪ ਹੈ। ਇਸ 'ਚ 3,600mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੇ ਫਰੰਟ 'ਚ ਸੈਲਫੀ ਲਈ 25ਮੈਗਾਪਿਕਸਲ ਦਾ ਕੈਮਰਾ ਹੈ। ਇਸ ਸਮਾਰਟਫੋਨ 'ਚ Qualcomm Snapdragon 660 SoC ਹੈ। ਕੁਨੈੱਕਟੀਵਿਟੀ ਲਈ ਫੋਨ 'ਚ 4G VoLTE support, Wi-Fi,Bluetooth 5,GPS, ਤੇ GLONASS ਜਿਹੇ ਫੀਚਰਸ ਹਨ। ਇਹ ਫੋਨ ਐਂਡ੍ਰਾਇਡ 8.1 ਓਰੀਓ ਬੇਸਡ ਕਲਰ ਓ. ਐੱਸ 5.2 'ਤੇ ਆਪਰੇਟ ਹੁੰਦਾ ਹੈ।