Oppo Find X2 ’ਚ ਹੋਵੇਗੀ ਦੁਨੀਆ ਦੀ ਸਭ ਤੋਂ ਫਾਸਟ ਵਾਇਰਲੈੱਸ ਚਾਰਜਿੰਗ

12/26/2019 10:50:23 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਇਹ ਕਨਫਰਮ ਕਰ ਚੁੱਕੀ ਹੈ ਕਿ ਫਾਇੰਡ ਐਕਸ 2 ਅਗਲੇ ਸਾਲ ਦੀ ਪਹਿਲੀ ਤਿਮਾਹੀ ’ਚ ਲਾਂਚ ਕਰੇਗੀ। ਇਸ ਸਮਾਰਟਫੋਨ ਬਾਰੇ ਬੀਤੇ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਹੈ। ਹੁਣ ਇਸ ਸਮਾਰਟਫੋਨ ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਇਕ ਨਵੀਂ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਫੋਨ ’ਚ ਦੁਨੀਆ ਦੀ ਸਭ ਤੋਂ ਫਾਸਟ ਵਾਇਰਲੈੱਸ ਚਾਰਜਿੰਗ ਤਕਨੀਕ ਦਿੱਤੀ ਜਾਵੇਗੀ। ਫੋਨ ’ਚ 50 ਵਾਟ ਵਾਇਰਲੈੱਸ ਫਾਸਟ ਚਾਰਜਿੰਗ ਦਿੱਤੀ ਜਾਵੇਗੀ ਜੋ ਅਜੇ ਤਕ ਕਿਸੇ ਵੀ ਸਮਾਰਟਫੋਨ ’ਚ ਇਸਤੇਮਾਲ ਨਹੀਂ ਕੀਤੀ ਗਈ।

Weibo ’ਤੇ ਸ਼ੇਅਰ ਕੀਤਾ ਸਰਕਿਟ ਬੋਰਡ 
ਚੀਨ ਦੀ ਸੋਸ਼ਲ ਨੈੱਟਵਰਕਿੰਗ ਸਾਈਟ Weibo ’ਤੇ ਇਸ ਫੋਨ ਦੇ ਸਰਕਿਟ ਬੋਰਡ ਦੀ ਫੋਟੋ ਸ਼ੇਅਰ ਕੀਤੀ ਗਈ ਹੈ। ਜਿਸ ਟਿਪਸਟਰ ਨੇ ਇਹ ਸਰਕਿਟ ਬੋਰਡ ਸ਼ੇਅਰ ਕੀਤਾ ਹੈ ਉਸ ਦਾ ਦਾਅਵਾ ਹੈ ਕਿ ਫੋਨ ’ਚ 50 ਵਾਟ ਫਾਸਟ ਚਾਰਜਿੰਗ ਦਿੱਤੀ ਜਾਵੇਗੀ। 

PunjabKesari

ਸੋਨੀ ਦੇ ਕੈਮਰਾ ਸੈਂਸਰ ਨਾਲ ਹੋਵੇਗਾ ਲੈਸ
ਫੋਨ ਫਿਨ ਸਪੈਸੀਫਿਕੇਸ਼ੰਸ ਅਤੇ ਫੀਚਰ ਦੇ ਨਾਲ ਆਏਗਾ, ਇਸ ਬਾਰੇ ਕੰਪਨੀ ਨੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। ਉਥੇ ਹੀ ਐੱਨਗੈਜੇਟ ਦੀ ਰਿਪੋਰਟ ਮੁਤਾਬਕ, ਫਾਇੰਡ ਐਕਸ 2 ’ਚ ਫਾਸਟ ਅਤੇ ਦੂਜੇ ਡਿਵਾਈਸਿਜ਼ ਦੇ ਮੁਕਾਬਲੇ ਜ਼ਿਆਦਾ ਬਿਹਤਰ ਆਟੋਫੋਕਸ ਦਿੱਤਾ ਜਾ ਸਕਦਾ ਹੈ। ਇਸ ਲਈ ਕੰਪਨੀ ਇਸ ਫੋਨ ’ਚ ਸੋਨੀ ਦੇ ਕੈਮਰਾ ਸੈਂਸਰ ਦਾ ਇਸਤੇਮਾਲ ਕਰ ਸਕਦੀ ਹੈ। 

ਬਿਹਤਰ ਲੋਅ ਲਾਈਟ ਪਰਫਾਰਮੈਂਸ ਅਤੇ ਫੋਕਸ
ਆਮਤੌਰ ’ਤੇ ਇਸ ਫੀਚਰ ਦੇ ਨਾਲ ਆਉਣ ਵਾਲੇ ਸਮਾਰਟਫੋਨਜ਼ ’ਚ ਰੈਗੁਲਰ ਫੇਜ਼-ਡਿਟੈਕਸ਼ਨ ਆਟੋਫੋਕਸ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਪੈਟਰਨ ਚੇਂਜ ਨੂੰ ਡਿਟੈਕਟ ਕਰ ਕੇ ਕੰਮ ਕਰਦੇ ਹਨ। ਉਥੇ ਹੀ ਗੱਲ ਜੇਕਰ ਓਪੋ ਫਾਇੰਡ ਐਕਸ 2 ਦੀ ਕਰੀਏ ਤਾਂ ਕੰਪਨੀ ਇਸ ਵਿਚ All Pixel Omni-directional PDAF ਦੇ ਸਕਦੀ ਹੈ। ਇਸ ਤਕਨੀਕ ਦੀ ਖਾਸ ਗੱਲ ਹੈ ਕਿ ਇਹ ਵਰਚੁਅਲ ਅਤੇ ਹਾਰਿਜ਼ੈਂਟਲ ਡਾਇਰੈਕਸ਼ੰਸ ਨਾਲ ਪੈਟਰਨ ਚੇਂਜ ਨੂੰ ਡਿਟੈਕਟ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫੋਨ ਦੀ ਲੋਅ ਲਾਈਟ ਪਰਫਾਰਮੈਂਸ ਅਤੇ ਫੋਕਸ ਨੂੰ ਕਾਫੀ ਤੇਜ਼ ਬਣਾ ਦੇਵੇਗਾ। 


Related News