VOOC ਫਲੈਸ਼ ਚਾਰਜਿੰਗ ਤੇ 6GB ਰੈਮ ਨਾਲ ਲਾਂਚ ਹੋਏ Oppo ਦੇ ਇਹ ਦੋ ਸਮਾਰਟਫੋਨਜ਼

08/21/2018 2:43:50 PM

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਅੱਜ ਭਾਰਤ 'ਚ ਆਪਣਾ ਨਵਾਂ Oppo F9 Pro ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਡਿਵਾਈਸ ਦੀ ਬੈਕ ਬਾਡੀ 'ਚ ਪੈਟਰਨ ਗਲਾਸ ਗ੍ਰੇਡਿਐਂਟ ਫਿਨੀਸ਼ ਦੇ ਨਾਲ ਦਿੱਤਾ ਗਿਆ ਹੈ। Oppo F9 Pro ਦੇ ਬਰਾਂਡ ਡਾਇਰੈਕਟਰ ਵਿਲ ਯਾਂਗ ਨੇ ਇਸ ਸਮਾਰਟਫੋਨ ਦੇ ਲਾਂਚ ਦੇ ਮੌਕੇ 'ਤੇ ਕਿਹਾ ਕਿ ਇਹ ਸਮਾਰਟਫੋਨ Oppo F ਸੀਰੀਜ਼ ਦਾ ਲੇਟੈਸਟ ਸਮਾਰਟਫੋਨ ਹੈ।

ਡਿਸਪਲੇਅ, ਸਾਫਟਵੇਅਰ
ਫੋਨ 'ਚ 1080X2280 ਪਿਕਸਲ ਰੈਜ਼ੋਲਿਊਸ਼ਨ ਵਾਲੀ 6.3-ਇੰਚ ਦੀ ਫੁੱਲ. ਐੱਚ. ਡੀ+ ਡਿਸਪਲੇਅ ਦਿੱਤੀ ਗਈ ਹੈ ਜੋ ਕਾਰਨਿੰਗ ਗੋਰਿੱਲਾ ਗਲਾਸ 6 ਨਾਲ ਪ੍ਰੋਟੈਕਟਿਡ ਹੈ। ਧਿਆਨ ਯੋਗ ਹੈ ਕਿ ਭਾਰਤ 'ਚ ਲਾਂਚ ਹੋਣ ਵਾਲਾ ਇਹ ਪਹਿਲਾ ਫੋਨ ਹੈ ਜਿ, ਨੂੰ ਇਸ ਗ੍ਰੇਡ ਦੀ ਪ੍ਰੋਟੈਕਸ਼ਨ ਮਿਲੀ ਹੈ। ਓਪੋ ਐਫ9 ਪ੍ਰੋ ਨੂੰ ਐਂਡ੍ਰਾਇਡ 8.1 ਓਰਿਓ 'ਤੇ ਪੇਸ਼ ਕੀਤਾ ਗਿਆ ਹੈ। ਫੋਨ 'ਚ ਕੰਪਨੀ ਦਾ ਆਪਰੇਟਿੰਗ ਸਿਸਟਮ ਕਲਰ ਓ. ਐੱਸ. 5.2 ਮੌਜੂਦ ਹੈ

ਹਾਰਡਵੇਅਰ
ਓਪੋ ਐੱਫ9 ਪ੍ਰੋ 'ਚ 12 ਐੈੱਨ. ਐੱਮ 2.0 ਗੀਗਾਹਰਟਜ਼ ਕਲਾਕ ਸਪੀਡ ਵਾਲਾ ਆਕਟਾ-ਕੋਰ ਪ੍ਰੋਸੈਸਰ ​ਦਿੱਤਾ ਗਿਆ ਹੈ ਜਿਸ ਦੇ ਨਾਲ ਇਹ ਫੋਨ ਮੀਡੀਆਟੈੱਕ ਦੇ ਹੀਲਿਓ ਪੀ60 ਚਿੱਪਸੈੱਟ 'ਤੇ ਰਨ ਕਰਦਾ ਹੈ।  ਉਥੇ ਹੀ ਗਰਾਫਿਕਸ ਲਈ ਫੋਨ 'ਚ ਮਾਲੀ-ਜੀ 72 ਐੱਮ. ਪੀ3 ਜੀ. ਪੀ. ਯੂ ਮੌਜੂਦ ਹੋਵੇਗਾ।

ਰੈਮ ਤੇ ਸਟੋਰੇਜ਼
ਓਪੋ ਨੇ ਐੱਫ9 ਪ੍ਰੋ ਨੂੰ 6ਜੀਬੀ ਦੀ ਤਾਕਤਵਰ ਰੈਮ ਮੈਮੋਰੀ ਦੇ ਨਾਲ ਭਾਰਤ 'ਚ ਲਾਂਚ ਕੀਤਾ ਹੈ। ਉਥੇ ਹੀ ਫੋਨ 'ਚ 64 ਜੀ. ਬੀ ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋ ਐੈੱਸ. ਡੀ ਕਾਰਡ ਦੇ ਰਾਹੀਂ 256 ਜੀ. ਬੀ ਤੱਕ ਵਧਾਈ ਜਾ ਸਕਦੀ ਹੈ। ਉਥੇ ਹੀ ਓਪੋ ਐੱਫ 9 'ਚ 4 ਜੀ. ਬੀ ਦੀ ਰੈਮ ਮੈਮਰੀ ਤੇ 64 ਜੀ. ਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। 

ਫੋਟੋਗਰਾਫੀ
ਓਪੋ ਐੱਫ9 ਪ੍ਰੋ ਡਿਊਲ ਰੀਅਰ ਕੈਮਰਾ ਸਪੋਰਟ ਕਰਦਾ ਹੈ। ਫੋਨ ਦੇ ਬੈਕ ਪੈਨਲ 'ਤੇ ਐੈੱਲ. ਈ. ਡੀ ਫਲੈਸ਼ ਦੇ ਨਾਲ ਐੱਫ/1.85 ਅਪਰਚਰ ਵਾਲਾ 16-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਤੇ 2-ਮੈਗਾਪਿਕਸਲ ਦਾ ਸਕੈਂਡਰੀ ਕੈਮਰਾ ਸੈਂਸਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੈਲਫੀ ਲਈ ਇਹ ਫੋਨ ਐਫ/2.0 ਅਪਰਚਰ ਵਾਲਾ 25-ਮੈਗਾਪਿਕਸਲ ਦਾ ਫਰੰਟ ਕੈਮਰਾ ਸਪੋਰਟ ਕਰਦਾ ਹੈ ਜੋ ਏ. ਆਈ. ਫੀਚਰ ਨਾਲ ਲੈਸ ਹੈ। ਉਥੇ ਹੀ ਓਪੋ ਐੱਫ 9 'ਚ 16-ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।

ਕਨੈੱਕਟੀਵਿਟੀ ਤੇ ਫੀਚਰ
ਓਪੋ ਐਫ9 ਪ੍ਰੋ ਦੇ ਬੈਕ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ ਤੇ ਨਾਲ ਹੀ ਇਹ ਫੋਨ ਫੇਸ ਅਨਲਾਕ ਫੀਚਰ ਵੀ ਸਪੋਰਟ ਕਰਦਾ ਹੈ। ਇਹ ਇਕ ਡਿਊਲ ਸਿਮ ਫੋਨ ਹੋ ਜੋ 4ਜੀ ਵੋਐੈੱਲ. ਟੀ. ਈ ਸਪੋਰਟ ਕਰਦਾ ਹੈ। ਉਥੇ ਹੀ ਨਾਲ ਹੀ ਫੋਨ 'ਚ ਬੇਸਿਕ ਕੁਨੈੱਕਟੀਵਿਟੀ ਫੀਚਰਸ ਵੀ ਮੌਜੂਦ ਹਨ।


ਬੈਟਰੀ
ਓਪੋ ਐੱਫ9 ਪ੍ਰੋ ਨੂੰ ਕੰਪਨੀ ਵਲੋਂ ਵੀ. ਓ. ਓ. ਸੀ ਫਲੈਸ਼ ਚਾਰਜ ਸਪੋਰਟ ਨਾਲ ਲੈਸ ਕੀਤਾ ਗਿਆ ਹੈ। ਇਸ ਫੀਚਰ ਦੇ ਚੱਲਦੇ ਇਹ ਫੋਨ 5 ​ਮਿੰਟ ਦੇ ਚਾਰਜ 'ਚ ਹੀ 2 ਘੰਟੇ ਦਾ ਬੈਕਅਪ ਦਿੰਦਾ ਹੈ। ਫੋਨ 'ਚ 3,500 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਯੂ. ਐੱਸ. ਬੀ ਟਾਈਪ-ਸੀ ਪੋਰਟ ਦੇ ਰਾਹੀਂ ਚਾਰਜ ਕੀਤਾ ਜਾ ਸਕਦਾ ਹੈ।

Oppo F9
ਇਸ ਸਮਾਰਟਫੋਨ ਦੇ ਫੀਚਰਸ ਤੇ ਸਪੈਸਿਫਿਕੇਸ਼ਨਸ ਐੱਫ 9 ਪ੍ਰੋ ਵਰਗੇ ਹੀ ਹਨ। ਦੋਵਾਂ ਸਮਾਰਟਫੋਨ 'ਚ ਸਿਰਫ ਅੰਤਰ ਇੰਨਾ ਹੈ ਕਿ Oppo F9 'ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ ਜਦ ਕਿ Oppo F9 Pro 'ਚ 25 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 4GB ਰੈਮ ਅਤੇ 64GB ਇੰਟਰਨਲ ਮੈਮਰੀ ਦੇ ਨਾਲ ਆਉਂਦਾ ਹੈ।

ਕੀਮਤ
ਓਪੋ ਐੱਫ9 ਪ੍ਰੋ ਨੂੰ ਸਨਰਾਈਜ਼ ਰੈੱਡ, ਟਵਾਈਲਾਈਟ ਬਲੂ ਤੇ ਸਟਰਾਰੀ ਪਰਪਲ 'ਚ ਖਰੀਦਿਆ ਜਾ ਸਕਦਾ ਹੈ। ਓਪੋ ਐੈੱਫ9 ਪ੍ਰੋ ਨੂੰ ਭਾਰਤ 'ਚ 23,990 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਉਥੇ ਹੀ ਓਪੋ ਐੱਫ9 ਨੂੰ 19,990 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਓਪੋ ਦੇ ਦੋਵਾਂ ਸਮਾਰਟਫੋਨ ਮਾਡਲਜ਼ ਨੂੰ 31 ਅਗਸਤ ਤੋਂ ਖਰੀਦਿਆ ਜਾ ਸਕਦਾ ਹੈ।