ਨਵੇਂ ਕਲਰ ਵੇਰੀਐਂਟ 'ਚ ਪੇਸ਼ ਹੋਇਆ ਇਹ ਸਮਾਰਟਫੋਨ, ਡਿਊਲ ਫ੍ਰੰਟ ਕੈਮਰੇ ਅਤੇ ਐਂਡ੍ਰਾਇਡ ਮਾਰਸ਼ਮੈਲੋ ਨਾਲ ਲੈਸ

08/04/2017 5:26:49 PM

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਆਪਣੇ ਦੋ ਫ੍ਰੰਟ ਕੈਮਰੇ ਵਾਲੇ ਓਪੋ ਐੱਫ 3 ਨੂੰ ਨਵੇਂ ਅਵਤਾਰ 'ਚ ਪੇਸ਼ ਕੀਤਾ ਹੈ। ਕੰਪਨੀ ਨੇ ਆਪਣੇ OPPO F3 ਹੈਂਡਸੈੱਟ ਨੂੰ ਰੋਜ਼ ਗੋਲਡ ਵੇਰੀਐਂਟ 'ਚ ਪੇਸ਼ ਕੀਤਾ ਹੈ। ਓੱਪੋ ਐੱਫ 3 ਦੇ ਨਵੇਂ ਅਵਤਾਰ ਦੀ ਕੀਮਤ 19,999 ਰੁਪਏ ਹੈ। ਇਹ ਫੋਨ ਨਵੇਂ ਰੰਗ 'ਚ ਈ-ਕਾਮਰਸ ਸਾਈਟ ਫਲਿਪਕਾਰਟ 'ਤੇ ਉਪਲੱਬਧ ਹੈ।

ਇਸ ਸਮਾਰਟਫੋਨ 'ਚ ਨੇ 5.5 ਇੰਚ ਦੀ ਫੁੱਲ-ਐੱਚ. ਡੀ. (1920x1080 ਪਿਕਸਲ) ਇਨ-ਸੇਲ ਆਈ. ਪੀ. ਐੱਸ ਟੀ. ਐੱਫ. ਟੀ. ਡਿਸਪਲੇਅ ਹੈ। ਡਿਸਪਲੇਅ ਦੀ ਪਿਕਸਲ ਡੈਨਸਿਟੀ 401 ਪਿਕਸਲ ਪ੍ਰਤੀ ਇੰਚ ਹੈ। ਸਕ੍ਰੀਨ 2.5ਡੀ ਕਾਰਨਿੰਗ ਗੋਰਿੱਲਾ ਗਲਾਸ 5 ਦੀ ਪ੍ਰੋਟੈਕਸ਼ਨ ਦੇ ਨਾਲ ਆਉਂਦਾ ਹੈ। ਹੈਂਡਸੈੱਟ 'ਚ 1.5 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ ਐੱਮ. ਟੀ. 6750ਟੀ. ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਗ੍ਰਾਫਿਕਸ ਲਈ ਮਾਲੀ. ਟੀ. 86-ਐੱਮ. ਪੀ. 2 ਇੰਟੀਗ੍ਰੇਟਡ ਹੈ ਅਤੇ ਮਲਟੀ ਟਾਸਕਿੰਗ ਲਈ 4 ਜੀ. ਬੀ. ਰੈਮ ਮੌਜੂਦ ਹੈ। ਇਨਬਿਲਟ ਸਟੋਰੇਜ਼ 64 ਜੀ. ਬੀ. ਹੈ। ਓਪੋ ਦਾ ਇਹ ਫੋਨ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਅਧਾਰਿਤ ਕਲਰ ਓ. ਐੱਸ. 3.0 'ਤੇ ਚੱਲੇਗਾ।

ਸੈਲਫੀ ਦੇ ਸ਼ੌਕੀਨਾਂ ਲਈ ਕੰਪਨੀ ਨੇ ਫੋਨ 'ਚ ਦੋ ਫ੍ਰੰਟ ਕੈਮਰੇ ਦਿੱਤੇ ਹਨ। ਇਕ ਸੈਂਸਰ 16 ਮੈਗਾਪਿਕਸਲ ਦਾ ਹੈ ਅਤੇ ਦੂਜਾ 8 ਮੈਗਾਪਿਕਸਲ ਦਾ। ਰਿਅਰ ਪੈਨਲ 'ਤੇ ਮੌਜੂਦ ਹੈ 13 ਮੈਗਾਪਿਕਸਲ ਦਾ ਸੈਂਸਰ ਜੋ ਡਿਊਲ ਪੀ. ਡੀ. ਏ. ਐੱਫ. ਅਤੇ ਅਪਰਚਰ ਐੱਫ/2.2 ਨਾਲ ਲੈਸ ਹੈ। ਇਸ ਦੇ ਨਾਲ ਐੱਲ. ਈ. ਡੀ. ਫਲੈਸ਼ ਵੀ ਦਿੱਤੀ ਗਈ ਹੈ। ਹੈਂਡਸੈੱਟ ਨੂੰ ਪਾਵਰ ਦੇਣ ਲਈ 3200 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਹੈ।