ਲਾਂਚਿੰਗ ਤੋਂ ਪਹਿਲਾਂ Oppo F21 Pro ਸੀਰੀਜ਼ ਦੀ ਕੀਮਤ ਲੀਕ, ਫੀਚਰਜ਼ ਵੀ ਆਏ ਸਾਹਮਣੇ

04/01/2022 1:06:51 PM

ਗੈਜੇਟ ਡੈਸਕ– ਓਪੋ ਦੀ Oppo F21 Pro ਸੀਰੀਜ਼ ਭਾਰਤ ’ਚ 12 ਅਪ੍ਰੈਲ ਨੂੰ ਲਾਂਚ ਹੋਣ ਵਾਲੀ ਹੈ ਪਰ ਲਾਂਚਿੰਗ ਤੋਂ ਪਹਿਲਾਂ ਫੋਨ ਦੇ ਫੀਚਰਜ਼ ਅਤੇ ਕੀਮਤ ਲੀਕ ਹੋ ਗਈ ਹੈ। Oppo F21 Pro ਸੀਰੀਜ਼ ਤਹਿਤ Oppo F21 Pro ਅਤੇ Oppo F21 Pro 5G ਫੋਨ ਲਾਂਚ ਕੀਤੇ ਜਾਣਗੇ। ਫੋਨ ਦਾ ਡਿਜ਼ਾਇਨ ਅਤੇ ਫੀਚਰਜ਼ ਬਾਰੇ ਤਾਂ ਕੰਪਨੀ ਨੇ ਖੁਦ ਹੀ ਜਾਣਕਾਰੀ ਦੇ ਦਿੱਤੀ ਹੈ ਪਰ ਹੁਣ ਇਕ ਨਵੀਂ ਰਿਪੋਰਟ ’ਚ ਫੋਨ ਦੇ ਡੀਟੇਲ ਫੀਚਰਜ਼ ਅਤੇ ਕੀਮਤ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ ਹਨ। 

ਨਵੀਂ ਲੀਕ ਰਿਪੋਰਟ ਮੁਤਾਬਕ, Oppo F21 Pro ਦੇ ਨਾਲ ਤਿੰਨ ਰੀਅਰ ਕੈਮਰੇ ਮਿਲਣਗੇ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ ਹੋਵੇਗਾ। Oppo F21 Pro ਸੀਰੀਜ਼ ਦੇ 4ਜੀ ਮਾਡਲ ’ਚ ਸਨੈਪਡ੍ਰੈਗਨ 680 ਪ੍ਰੋਸੈਸਰ ਅਤੇ 5ਜੀ ਮਾਡਲ ’ਚ ਸਨੈਪਡ੍ਰੈਗਨ 695 ਪ੍ਰੋਸੈਸਰ ਮਿਲੇਗਾ। 

Oppo F21 Pro ਦੀ ਕੀਮਤ
Oppo F21 Pro ਦੀ ਕੀਮਤ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ Oppo F21 Pro ਦੀ ਬਾਜ਼ਾਰ ’ਚ ਆਪਰੇਟਿੰਗ ਕੀਮਤ (MOP) 22,000 ਰੁਪਏ ਹੋਵੇਗੀ। ਉਥੇ ਹੀ Oppo F21 Pro 5G ਦੀ MOP 26,000 ਰੁਪਏ ਹੋਵੇਗੀ। Oppo F21 Pro ਨੂੰ ਕਾਸਮਿਕ ਬਲੈਕ ਅਤੇ ਸਨਸੈੱਟ ਓਰੇਂਜ ਰੰਗ ’ਚ ਲਾਂਚ ਕੀਤਾ ਜਾਵੇਗਾ। 

Oppo F21 Pro ਸੀਰੀਜ਼ ਦੇ ਦੋਵਾਂ ਫੋਨਾਂ ਨਾਲ ਐਂਡਰਾਇਡ 12 ਆਧਾਰਿਤ ColorOS 12.1 ਦਿੱਤਾ ਗਿਆ ਹੈ। Oppo F21 Pro ’ਚ 6.43 ਇੰਚ ਦੀ ਫੁਲ ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਮਿਲੇਗੀ ਜਿਸਦਾ ਰਿਫ੍ਰੈਸ਼ ਰੇਟ 90Hz ਹੋਵੇਗਾ। ਉੱਥੇ ਹੀ 5ਜੀ ਮਾਡਲ ਨੂੰ 60Hz ਰਿਫ੍ਰੈਸ਼ ਰੇਟ ਦੇ ਨਾਲ ਪੇਸ਼ ਕੀਤਾ ਜਾਵੇਗਾ। 

ਲੀਕ ਰਿਪੋਰਟ ਮੁਤਾਬਕ, ਫੋਨ ’ਚ ਹੋਰ ਦੋ ਲੈੱਨਜ਼ 2-2 ਮੈਗਾਪਿਕਸਲ ਦੇ ਹੋਣਗੇ। ਸੈਲਫੀ ਲਈ ਫਰੰਟ ’ਚ 23 ਮੈਗਾਪਿਕਸਲ ਦਾ IMX709 ਸੈਂਸਰ ਮਿਲੇਗਾ। Oppo F21 Pro 5G ’ਚ 16 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਦੋਵਾਂ ਫੋਨਾਂ ’ਚ 4500mAh ਦੀ ਬੈਟਰੀ ਮਿਲੇਗੀ ਜਿਸਦੇ ਨਾਲ 33W ਦੀ ਫਾਸਟ ਚਾਰਜਿੰਗ ਦਾ ਸਪੋਰਟ ਹੋਵੇਗਾ। 


Rakesh

Content Editor

Related News