ਮਾਈਕ੍ਰੋਸਕੋਪ ਕੈਮਰੇ ਨਾਲ Oppo F21 Pro ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

04/13/2022 1:20:37 PM

ਗੈਜੇਟ ਡੈਸਕ– Oppo F21 Pro ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਚੀਨੀ ਕੰਪਨੀ ਓਪੋ ਨੇ ਪਹਿਲਾਂ ਇਸਨੂੰ ਬੰਗਲਾਦੇਸ਼ ’ਚ ਲਾਂਚ ਕੀਤਾ ਸੀ। ਇਸ ਸਮਾਰਟਫੋਨ ’ਚ 90Hz ਰਿਫ੍ਰੈਸ਼ ਰੇਟ ਦੀ ਡਿਸਪਲੇਅ ਦੇ ਨਾਲ ਕੁਆਲਕਾਮ ਸਨੈਪਡ੍ਰੈਗਨ 680 ਚਿਪਸੈੱਟ ਦਿੱਤਾ ਗਿਆ ਹੈ। Oppo F21 Pro ਦੋ ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ। ਇਕ ’ਚ 4ਜੀ ਦਾ ਸਪੋਰਟ ਹੈ, ਜਦਕਿ ਦੂਜਾ 5ਜੀ ਵੇਰੀਐਂਟ ਹੈ। ਦੋਵਾਂ ਦੀ ਡਿਸਪਲੇਅ ਇਕੋ ਜਿਹੀ ਹੈ, ਹਾਲਾਂਕਿ ਕੈਮਰੇ ’ਚ ਫਰਕ ਹੈ। ਰੀਅਰ ਕੈਮਰਾ ਸੈੱਟਅਪ ਇਕੋ ਜਿਹਾ ਹੀ ਹੈ, ਸੈਲਫੀ ਕੈਮਰੇ ’ਚ ਫਰਕ ਹੈ ਅਤੇ 4ਜੀ ਮਾਡਲ ’ਚ ਇਹ 16 ਮੈਗਾਪਿਕਸਲ ਦਾ ਹੀ ਹੈ। 

Oppo F21 Pro ਨੂੰ ਕਾਸਮਿਕ ਬਲੈਕ ਅਤੇ ਸਨਸੈੱਟ ਓਰੇਂਜ ਰੰਗ ’ਚ ਲਾਂਚ ਕੀਤਾ ਗਿਆ ਹੈ। ਇਸ ਫੋਨ ਦੇ ਵੇਰੀਐਂਟਸਅਤੇ ਕੀਮਤ ਦੀ ਗੱਲ ਕਰੀਏ ਤਾਂ ਇਹ ਸਿਰਫ ਇਕ ਵੇਰੀਐਂਟ ’ਚ ਹੀ ਮਿਲੇਗਾ ਜਿਸ ਵਿਚ 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਹੈ। ਇਸਦੀ ਕੀਮਤ 26,999 ਰੁਪਏ ਹੈ। Oppo F21 Pro ਲਈ ਪ੍ਰੀ-ਆਰਡਰ ਸ਼ੁਰੂ ਹੈ, ਜਦਕਿ ਇਸਦੀ ਵਿਕਰੀ 21 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਇਸ ਸਮਾਰਟਫੋਨ ਦੇ ਨਾਲ ਕੰਪਨੀ ਨੇ Oppo Enco Air 2 Pro ਵੀ ਲਾਂਚ ਕੀਤਾ ਹੈ ਜਿਸਦੀ ਕੀਮਤ 3,499 ਰੁਪਏ ਹੈ। 

Oppo F21 Pro ਦੇ ਫੀਚਰਜ਼
ਫੋਨ ’ਚ 6.4 ਇੰਚ ਦੀ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸਦੇ ਨਾਲ ਹੀ 90Hz ਰਿਫ੍ਰੈਸ਼ ਰੇਟ ਦੀ ਡਿਸਪਲੇਅ ਹੈ। ਇਸ ਸਮਾਰਟਫੋਨ ’ਚ 8 ਜੀ.ਬੀ. ਰੈਮ ਦਿੱਤੀ ਗਈ ਹੈ। Oppo F21 Pro ’ਚ ਟ੍ਰਿਪਲ ਰੀਅਰ ਕੈਮਰਾ ਸਪੋਰਟ ਹੈ। ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ ਹੈ, ਦੂਜਾ 2 ਮੈਗਾਪਿਕਸਲ ਦਾ ਮਾਈਕ੍ਰੋਸਕੋਪ ਲੈੱਨਜ਼ ਹੈ, ਜਦਕਿ 2 ਮੈਗਾਪਿਕਸਲ ਦਾ ਮੋਨੋਕ੍ਰੋਮ ਲੈੱਨਜ਼ ਦਿੱਤਾ ਗਿਆ ਹੈ। ਸੈਲਫੀ ਲਈ ਇਸ ਸਮਾਰਟਫੋਨ ’ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

Oppo F21 Pro ਕੁਨੈਕਟੀਵਿਟੀ ਲਈ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ। ਇਸਤੋਂ ਇਲਾਵਾ ਬਲੂਟੁੱਥ ਅਤੇ ਵਾਈ-ਫਾਈ ਵਰਗੇ ਸਟੈਂਡਰਡ ਫੀਚਰਜ਼ ਦਿੱਤੇ ਗਏ ਹਨ। ਇਸ ਫੋਨ ’ਚ ਅੰਡਰ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ ਅਤੇ ਹੈੱਡਫੋਨ ਜੈੱਕ ਦਾ ਵੀ ਸਪੋਰਟ ਹੈ। Oppo F21 Pro ’ਚ 4500mAh ਦੀ ਬੈਟਰੀ ਹੈ ਅਤੇ ਇਸਦੇ ਨਾਲ 33W SuperVOOC ਚਾਰਜਿੰਗ ਸਪੋਰਟ ਦਿੱਤਾ ਗਿਆ ਹੈ। ਇਹ ਫੋਨ 4ਜੀ ਹੈ ਅਤੇ ਇਸ ਸੈਗਮੈਂਟ ’ਚ ਹੁਣ ਬਾਜ਼ਾਰ ’ਚ 5ਜੀ ਸਮਾਰਟਫੋਨ ਵੀ ਲਾਂਚ ਕੀਤੇ ਜਾ ਰਹੇ ਹਨ। 

Oppo Enco Air 2 Pro ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 12.4mm ਡਾਇਨਾਮਿਕ ਡ੍ਰਾਈਵਰਸ ਦਿੱਤੇ ਗਏ ਹਨ। ਇਸ ਵਿਚ ਐਕਟਿਵ ਨੌਇਜ਼ ਕੈਂਸਲੇਸ਼ਨ ਯਾਨੀ ANC ਸਪੋਰਟ ਦਿੱਤਾ ਗਿਆ ਹੈ ਜਿਸਦੇ ਨਾਲ ਟ੍ਰਾਂਸਪੇਰੈਂਟ ਮੋਡ ਵੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ਈਅਰਬਡਸ ਨੂੰ ਇਕ ਵਾਰ ਪੂਰਾ ਚਾਰਜ ਕਰਕੇ 28 ਘੰਟਿਆਂਤਕ ਚਲਾਇਆ ਜਾ ਸਕਦਾ ਹੈ। ਇਸਨੂੰ ਯੂ.ਐੱਸ.ਬੀ. ਟਾਈਪ-ਸੀ ਨਾਲ ਚਾਰਜ ਕੀਤਾ ਜਾ ਸਕਦਾ ਹੈ। 

Rakesh

This news is Content Editor Rakesh