4 ਰੀਅਰ ਕੈਮਰਿਆਂ ਨਾਲ 16 ਜਨਵਰੀ ਨੂੰ ਭਾਰਤ ’ਚ ਲਾਂਚ ਹੋਵੇਗਾ Oppo F15

01/02/2020 5:54:45 PM

ਗੈਜੇਟ ਡੈਸਕ– ਓਪੋ ਐੱਫ15 ਨੂੰ ਭਾਰਤ ’ਚ 16 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਐਮਾਜ਼ੋਨ ਇੰਡੀਆ ’ਤੇ ਟੀਜ਼ਰ ਜਾਰੀ ਕਰ ਕੇ ਲਾਂਚ ਦੀ ਤਰੀਕ ਦਾ ਖੁਲਾਸਾ ਕੀਤਾ ਹੈ। ਅਧਿਕਾਰਤ ਲਾਂਚ ਤੋਂ ਪਹਿਲਾਂ ਓਪੋ ਨੇ ਆਪਣੇ ਫੋਨ ਦੇ ਪੱਖ ’ਚ ਮਾਹੌਲ ਬਣਾਉਣ ਲਈ ਇਸ ਬਾਰੇ ਕੁਝ ਜਾਣਕਾਰੀਆਂ ਜਨਤਕ ਕਰ ਦਿੱਤੀਆਂ ਹਨ। ਚੀਨੀ ਕੰਪਨੀ ਓਪੋ ਦਾ ਕਹਿਣਾ ਹੈ ਕਿ ਉਸ ਦਾ ਨਵਾਂ ਫੋਨ Oppo F11 Pro ਅਤੇ Oppo F11 Pro ਦੇ ਅਪਗ੍ਰੇਡ ਦੇ ਤੌਰ ’ਤੇ ਆਏਗਾ। ਇਸ ਵਿਚ ਚਾਰ ਰੀਅਰ ਕੈਮਰੇ ਅਤੇ VOOC Flash Charge 3.0 ਫਾਸਟ ਚਾਰਜਿੰਗ ਤਕਨੀਕ ਹੈ। ਕੰਪਨੀ ਨੇ ਪੁੱਸ਼ਟੀ ਕੀਤੀ ਹੈ ਕਿ ਓਪੋ ਐੱਫ15 ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੋਵੇਗਾ। ਇਸ ਤੋਂ ਇਲਾਵਾ ਓਪੋ ਐੱਫ15 ’ਚ ਗ੍ਰੇਡੀਐਂਟ ਬੈਕ ਫਿਨਿਸ਼ ਦੀ ਤਰ੍ਹਾਂ ਐਰਗੋਨੋਮਿਕ ਡਿਜ਼ਾਈਨ ਹੋਵੇਗਾ। 

ਫੀਚਰਜ਼
ਫੋਟੋ ਅਤੇ ਵੀਡੀਓ ਕੈਪਚਰ ਕਰਨ ਲਈ Oppo F15 ’ਚ ਏ.ਆਈ. ਸੁਪੋਰਟ ਵਾਲਾ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੈ। ਇਹ ਚਾਰ ਰੀਅਰ ਕੈਮਰਿਆਂ ਦਾ ਹਿੱਸਾ ਹੋਵੇਗਾ। ਇਸ ਬਾਰੇ ਬਿਹਤਰੀਨ ਕੁਆਲਿਟੀ ਦੀਆਂ ਤਸਵੀਰਾਂ ਕੈਪਚਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ, ਓਪੋ ਨੇ ਬਾਕੀ ਸੈਂਸ਼ਰਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। 

ਓਪੋ ਐੱਫ15 ਬਾਰੇ 5 ਮਿੰਟ ਦੇ ਚਾਰਜ ’ਚ 2 ਘੰਟੇ ਤਕ ਦੇ ਟਾਕ ਟਾਈਮ ਦੇਣ ਦਾ ਦਾਅਵਾ ਹੈ। ਇਸ ਵਿਚ VOOC Flash Charge 3.0 ਲਈ ਸੁਪੋਰਟ ਹੋਵੇਗੀ। ਸਮਾਰਟਫੋਨ ਇਨ-ਡਿਸਪਲੇਅ ਫਿੰਗਰਪ੍ਰਿੰਟ 3.0 ਸੈਂਸਰ ਦੇ ਨਾਲ ਆਏਗਾ। ਇਸ ਦੀ ਮਦਦ ਨਾਲ ਯੂਜ਼ਰਜ਼ ਫੋਨ ਦੀ ਸਕਰੀਨ ਨੂੰ 0.32 ਸੈਕਿੰਡ ’ਚ ਅਨਲਾਕ ਕਰ ਸਕਣਗੇ। ਕੰਪਨੀ ਨੇ ਫੋਨ ’ਚ ਬੇਹੱਦ ਪਤਲਾ ਡਿਜ਼ਾਈਨ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਦੀ ਮੋਟਾਈ 7.9 ਮਿਲੀਮੀਟਰ ਹੋਵੇਗੀ ਅਤੇ ਭਾਰ 172 ਗ੍ਰਾਮ। ਓਪੋ ਦੁਆਰਾ ਸਾਂਝੀ ਕੀਤੀ ਗਈ ਤਸਵੀਰ ਤੋਂ ਪੁੱਸ਼ਟੀ ਹੋ ਗਈ ਹੈ ਕਿ ਇਸ ਫੋਨ ’ਚ ਘੱਟੋ-ਘੱਟ 8 ਜੀ.ਬੀ. ਰੈਮ ਹੋਵੇਗੀ। 

ਬੀਤੇ ਹਫਤੇ ਓਪੋ ਨੇ ਓਪੋ ਐੱਫ15 ਨੂੰ ਭਾਰਤ ’ਚ ਲਾਂਚ ਕਰਨ ਦੀ ਜਾਣਕਾਰੀ ਦਿੱਤੀ ਸੀ। ਕੰਪਨੀ ਨੇ ਇਸ਼ਾਰਾ ਦਿੱਤਾ ਸੀ ਕਿ ਇਹ ਫੋਨ ਮੈਟਲ ਬਿਲਡ ਦੇ ਨਾਲ ਆਏਗਾ। ਫੋਨ ਨੂੰ ਹੁਣ 16 ਜਨਵਰੀ ਨੂੰ ਲਾਂਚ ਕਰਨ ਦੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਕਿ ਇਸ ਤੋਂ ਪਹਿਲਾਂ ਓਪੋ ਦੇ ਇਸ ਫੋਨ ਦੇ ਹੋਰ ਫੀਚਰਜ਼ ਜਨਤਕ ਕਰ ਦਿੱਤੇ ਜਾਣਗੇ। 


Related News